ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਸ ਸਾਲ ਫਰਵਰੀ 'ਚ ਹੋਏ ਦੰਗਿਆਂ 'ਤੇ ਇਕ ਕਿਤਾਬ ਲਿਖੀ ਗਈ ਹੈ। ਇਹ ਕਿਤਾਬ ਤਿੰਨ ਮਹਿਲਾ ਲੇਖਕਾਂ ਨੇ ਆਪਣੀ ਖੋਜ ਦੇ ਆਧਾਰ 'ਤੇ ਲਿਖੀ ਹੈ। ਇਸ ਕਿਤਾਬ ਦੇ ਪ੍ਰਕਾਸ਼ਕ 'ਬਲੂਮਸਬਰੀ ਇੰਡੀਆ' ਨੇ ਛਾਪਣ ਤੋਂ ਬਾਅਦ 100 ਕਾਪੀਆਂ ਲੇਖਕਾਂ ਨੂੰ ਭੇਜ ਦਿੱਤੀਆਂ। ਪਰ ਬਜ਼ਾਰ 'ਚ ਆਉਣ ਤੋਂ ਪਹਿਲਾਂ ਹੀ ਕਿਤਾਬਾਂ ਬਲੂਮਸਬਰੀ ਨੇ ਵਾਪਸ ਲੈ ਲਈਆਂ।


ਸ਼ਨੀਵਾਰ ਕਿਤਾਬ ਦੀਆਂ ਤਿੰਨਾਂ ਲੇਖਕਾਂ ਨੇ ਮਿਲ ਕੇ ਵਿਅਕਤੀਗਤ ਪੱਧਰ 'ਤੇ ਦਿੱਲੀ 'ਚ ਇਕ ਬੁੱਕ ਲੌਂਚ ਪ੍ਰੋਗਰਾਮ ਰੱਖਿਆ ਸੀ। ਜਿਸ 'ਚ ਬੀਜੇਪੀ ਨੇਤਾ ਕਪਿਲ ਮਿਸ਼ਰਾ ਨੂੰ ਸਪੈਸ਼ਲ ਗੈਸਟ ਬਣਾਇਆ ਸੀ। ਪ੍ਰੋਗਰਾਮ ਦੇ ਤੁਰੰਤ ਬਾਅਦ 'ਬਲੂਮਸਬਰੀ ਇੰਡੀਆਂ' ਨੇ ਫੋਨ ਕਰਕੇ ਦੱਸਿਆ ਕਿ ਉਹ ਕਿਤਾਬ ਵਾਪਸ ਲੈ ਰਹੇ ਹਨ।


ਕਿਤਾਬ ਦੀ ਲੇਖਕਾ ਮੋਨਿਕਾ ਅਰੋੜਾ ਨੇ ਕਿਹਾ, 'ਜਿਵੇਂ ਹੀ ਸੋਸ਼ਲ ਮੀਡੀਆ 'ਤੇ ਇਸ ਕਿਤਾਬ ਨੂੰ ਲੈਕੇ ਚਰਚਾ ਹੋਈ, ਕੁਝ ਲੋਕ 'ਬਲੂਮਸਬਰੀ ਯੂਕੇ' ਤੋਂ ਇਸ ਕਿਤਾਬ ਨੂੰ ਵਾਪਸ ਲੈਣ ਦੀ ਮੰਗ ਕਰਨ ਲੱਗੇ।' ਦੂਜੀ ਲੇਖਕਾ ਪ੍ਰੇਰਣਾ ਮਲਹੋਤਰਾ ਦਾ ਕਹਿਣਾ ਹੈ 'ਇਕ-ਇਕ ਲਾਈਨ ਜੋ ਸਾਡਾ ਕੰਟੈਂਟ ਹੈ, ਉਹ 'ਬਲੂਮਸਬਰੀ ਇੰਡੀਆਂ' ਨੇ ਹੀ ਮਨਜ਼ੂਰ ਕੀਤਾ ਹੈ। ਤਾਂ ਕੰਟੈਂਟ ਦਾ ਮਾਮਲਾ ਤਾਂ ਹੈ ਹੀ ਨਹੀਂ ਸੀ।'


ਤੀਜੀ ਲੇਖਕਾ ਸੋਨਾਲੀ ਚਿਤਕਰ ਨੇ ਕਿਹਾ 'ਕਪਿਲ ਮਿਸ਼ਰਾ ਨੂੰ ਬੁਲਾਇਆ ਗਿਆ, ਇਸ ਲਈ ਆਈਡਿਓਲੌਜੀਕਲ ਹੋ ਗਿਆ।' ਲੋਕ ਕਪਿਲ ਮਿਸ਼ਰਾ ਨੂੰ ਦੰਗਿਆਂ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ।


2 ਕਰੋੜ, 36 ਲੱਖ ਤੋਂ ਪਾਰ ਕੋਰੋਨਾ ਕੇਸ, ਦੁਨੀਆਂ ਭਰ 'ਚ 24 ਘੰਟਿਆਂ 'ਚ ਆਏ ਦੋ ਲੱਖ ਤੋਂ ਜ਼ਿਆਦਾ ਮਾਮਲੇ


ਕਿਤਾਬ ਦੇ ਨਿਚੋੜ ਦੇ ਰੂਪ 'ਚ ਤਿੰਨਾਂ ਲੇਖਕਾਂ ਨੇ ਮੰਨਿਆ ਕਿ ਦਿੱਲੀ ਦੰਗੇ ਅਚਾਨਕ ਸ਼ੁਰੂ ਨਹੀਂ ਹੋਏ ਬਲਕਿ ਪਾਲਨਿੰਗ ਕੀਤੀ ਗਈ ਸੀ। ਇਨ੍ਹਾਂ ਦੰਗਿਆਂ ਲਈ ਕੁਝ ਮੁਸਲਿਮ ਅਤੇ ਮੁਸਲਿਮ ਪਰਸਤ ਅਰਬਨ ਨਕਸਲ ਲੋਕਾਂ ਨੇ ਮਿਲ ਕੇ ਸਾਜ਼ਿਸ਼ ਰਚੀ ਸੀ। ਕਪਿਲ ਮਿਸ਼ਰਾ 'ਤੇ ਦਿੱਲੀ ਦੰਗੇ ਭੜਕਾਉਣ ਦੇ ਇਲਜ਼ਾਮ ਨਿਰਾਆਧਾਰ ਹਨ। ਓਧਰ ਕਪਿਲ ਮਿਸ਼ਰਾ ਕਿਤਾਬ 'ਤੇ ਗੱਲ ਕਰਨ ਤੋਂ ਬਚਦੇ ਰਹੇ।


ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ, ਹੰਗਾਮਾ ਹੋਣ ਦੇ ਆਸਾਰ, ਗਾਂਧੀ ਪਰਿਵਾਰ ਲਈ ਅਹਿਮ ਦਿਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ