ਨਵੀਂ ਦਿੱਲੀ : ਟ੍ਰੇਨ ਟਿਕਟ ਬੁੱਕ ਕਰਨਾ ਆਸਾਨ ਕੰਮ ਨਹੀਂ। ਖ਼ਾਸਕਰ ਤਿਉਹਾਰੀ ਸੀਜ਼ਨ ਜਾਂ ਤਤਕਾਲ ਟਿਕਟ ਬੁੱਕ ਕਰਦੇ ਸਮੇਂ। ਇਨ੍ਹੀਂ ਦਿਨੀਂ ਟਿਕਟ ਬੁੱਕ ਕਰਦਿਆਂ ਕਾਫ਼ੀ ਸਮਾਂ ਲੱਗ ਜਾਂਦਾ ਹੈ ਤੇ ਕਈ ਵਾਰ ਪੈਸਾ ਕੱਟਣ ਤੋਂ ਬਾਅਦ ਵੀ ਟਿਕਟ ਬੁੱਕ ਨਹੀਂ ਹੁੰਦੀ ਪਰ ਕਨਫਰਮ ਟਿਕਟ ਹਾਸਲ ਕਰਨ ਲਈ ਤੁਹਾਨੂੰ ਕਾਫੀ ਮੁਸ਼ਕਤ ਕਰਨੀ ਪੈਂਦੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਆਸਾਨੀ ਨਾਲ ਤੇ ਜਲਦੀ ਟਿਕਟ ਬੁੱਕ ਕਰ ਸਕਦੇ ਹੋ।


IRCTC iMudra ਪੇਮੈਂਟ ਵਾਲੇਟ ਰਾਹੀਂ ਯੂਜ਼ਰਜ਼ ਟ੍ਰੇਨ ਓਟੀਪੀ ਸਹੂਲਤ ਨਾਲ ਤੇਜ਼ੀ ਨਾਲ ਟਿਕਟ ਬੁੱਕ ਕਰ ਸਕਦੇ ਹਨ। ਇਸ ਫੀਚਰ ਦੀ ਮਦਦ ਨਾਲ ਮਹਿਜ਼ 4 ਸਟੈੱਪਸ 'ਚ ਟਿਕਟ ਬੁੱਕ ਕਰਨ ਦੀ ਪ੍ਰੇਸ਼ਾਨੀ ਤੋਂ ਬਚ ਸਕਦੇ ਹੋ।

IRCTC iMudra ਓਟੀਪੀ ਫੀਚਰ ਜ਼ਰੀਏ ਕਿਵੇਂ ਟਿਕਟ ਬੁੱਕ ਕਰੀਏ :

ਸਭ ਤੋਂ ਪਹਿਲਾਂ irctc.co.in 'ਤੇ ਜਾਓ।

ਪੇਮੈਂਟ ਆਪਸ਼ਨ 'ipay ਦਾ ਬਦਲ ਚੁਣੋ।

IRCTC iMudra
ਚੁਣੋ ਤੇ ਫੋਨ ਨੰਬਰ ਐਂਟਰ ਕਰੋ।

iMudra
ਤੇ ਐਪ ਜ਼ਰੀਏ OTP ਦਰਜ ਕਰਕੇ ਬੁਕਿੰਗ ਕਨਫਰਮ ਕਰੋ।

iMudra
ਡਿਜੀਟਲ ਵਾਲੇਟ ਵਰਚੁਅਲ ਤੇ ਫਿਜੀਕਲ ਕਾਰਡ 'ਚ ਉਪਲੱਬਧ ਹੈ। ਇਸ ਜ਼ਰੀਏ ਤੁਸੀਂ ਆਨਲਾਈਨ ਜਾਂ ਆਫਲਾਈਨ ਖਰੀਦਦਾਰੀ ਕਰ ਸਕਦੇ ਹੋ।