Vijender Singh Joins BJP: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਅੰਤਰਰਾਸ਼ਟਰੀ ਮੁੱਕੇਬਾਜ਼ ਵਿਜੇਂਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ। ਵਿਜੇਂਦਰ ਸਿੰਘ ਨੇ ਭਾਜਪਾ ਹੈੱਡਕੁਆਰਟਰ ਪਹੁੰਚ ਕੇ ਪਾਰਟੀ ਦੀ ਮੈਂਬਰਸ਼ਿਪ ਲਈ। ਇਸ ਤੋਂ ਪਹਿਲਾਂ ਚਰਚਾ ਸੀ ਕਿ ਕਾਂਗਰਸ ਮਥੁਰਾ ਤੋਂ ਭਾਜਪਾ ਉਮੀਦਵਾਰ ਹੇਮਾ ਮਾਲਿਨੀ ਦੇ ਖਿਲਾਫ ਵਿਜੇਂਦਰ ਨੂੰ ਮੈਦਾਨ 'ਚ ਉਤਾਰ ਸਕਦੀ ਹੈ।


ਸਿੰਘ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਦੱਖਣੀ ਦਿੱਲੀ ਸੀਟ ਤੋਂ ਕਾਂਗਰਸ ਦਾ ਉਮੀਦਵਾਰ ਬਣਾਇਆ ਗਿਆ ਸੀ। ਇਸ ਚੋਣ ਵਿੱਚ ਉਨ੍ਹਾਂ ਨੂੰ ਭਾਜਪਾ ਦੇ ਰਮੇਸ਼ ਬਿਧੂੜੀ ਦੇ ਸਾਹਮਣੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਵਿਜੇਂਦਰ ਸਿੰਘ ਨੇ ਦਿੱਤੀ ਪ੍ਰਤੀਕਿਰਿਆ


ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਵਿਜੇਂਦਰ ਸਿੰਘ ਨੇ ਕਿਹਾ, 'ਸਾਲ 2019 'ਚ ਮੈਂ ਕਾਂਗਰਸ ਵਲੋਂ ਚੋਣ ਲੜਿਆ ਸੀ, ਪਰ ਮੈਂ ਦੇਸ਼ ਦੇ ਵਿਕਾਸ ਅਤੇ ਤਰੱਕੀ ਲਈ ਕੰਮ ਕਰਨਾ ਚਾਹੁੰਦਾ ਹਾਂ। ਮੈਂ ਲੋਕਾਂ ਦਾ ਭਲਾ ਕਰਨ ਲਈ ਭਾਜਪਾ ਵਿੱਚ ਸ਼ਾਮਲ ਹੋਇਆ ਹਾਂ।




ਆਖੀ ਖਿਡਾਰੀਆਂ ਦਾ ਭਲਾ ਕਰਨ ਦੀ ਗੱਲ


ਦੇਸ਼ ਦੇ ਖਿਡਾਰੀ ਮੋਦੀ ਸਰਕਾਰ ਤੋਂ ਨਾਰਾਜ਼ ਹਨ। ਇਸ ਨੂੰ ਲੈਕੇ ਜੰਤਰ-ਮੰਤਰ ‘ਤੇ ਕਾਫੀ ਦਿਨਾਂ ਤੱਕ ਧਰਨਾ ਚੱਲਦਾ ਰਿਹਾ। ਹੁਣ ਇੱਕ ਖਿਡਾਰੀ ਹੋਣ ਦੇ ਤੌਰ ‘ਤੇ ਵਿਜੇਂਦਰ ਸਿੰਘ ਕੀ ਕਰਨਗੇ? ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿੰਦੇ ਰਹੇ ਹਨ। ਹੁਣ ਉਹ ਭਾਜਪਾ ਵਿੱਚ ਸ਼ਾਮਲ ਹੋ ਕੇ ਖਿਡਾਰੀਆਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਨ।


ਵਿਜੇਂਦਰ ਸਿੰਘ ਰਾਹੀਂ ਜਾਟ ਭਾਈਚਾਰੇ ਦੀ ਮਦਦ ਕਰਨ ਦੀ ਤਿਆਰੀ


ਮੁੱਕੇਬਾਜ਼ ਵਿਜੇਂਦਰ ਸਿੰਘ ਹਰਿਆਣਾ ਨਾਲ ਸਬੰਧ ਰੱਖਦੇ ਹਨ ਅਤੇ ਜਾਟ ਭਾਈਚਾਰੇ ਦਾ ਵੱਡਾ ਚਿਹਰਾ ਹਨ। ਅਜਿਹੇ 'ਚ ਭਾਜਪਾ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਲਈ ਉਨ੍ਹਾਂ ਦੇ ਜ਼ਰੀਏ ਜਾਟ ਭਾਈਚਾਰੇ ਦੀ ਮਦਦ ਕਰ ਸਕਦੀ ਹੈ। ਵਿਜੇਂਦਰ ਸਿੰਘ ਹਮੇਸ਼ਾ ਹੀ ਸੂਬਾ ਅਤੇ ਕੇਂਦਰ ਸਰਕਾਰ ਖਿਲਾਫ ਆਵਾਜ਼ ਚੁੱਕਦੇ ਰਹੇ ਹਨ। ਹਰਿਆਣਾ ਵਿੱਚ ਸੂਬਾ ਸਰਕਾਰ ਭਾਜਪਾ ਦੀ ਹੈ ਅਤੇ ਕੇਂਦਰ ਵਿੱਚ ਵੀ ਭਾਜਪਾ ਦੀ ਸਰਕਾਰ ਹੈ। ਹਾਲਾਂਕਿ ਹੁਣ ਵਿਜੇਂਦਰ ਸਿੰਘ ਖੁਦ ਭਾਜਪਾ 'ਚ ਸ਼ਾਮਲ ਹੋ ਗਏ ਹਨ।