ਪੜਚੋਲ ਕਰੋ
Advertisement
ਵੀਜ਼ਾ ਨਾ ਲੱਗਣ 'ਤੇ ਥਾਣੇਦਾਰ ਦੇ ਪੁੱਤ ਨੇ ਮਾਰੀ ਖ਼ੁਦ ਨੂੰ ਗੋਲ਼ੀ
ਅਬੋਹਰ: ਆਈਲੈਟਸ ਕਰਨ ਮਗਰੋਂ ਵੀਜ਼ਾ ਨਾ ਲੱਗਣ ਤੋਂ ਪ੍ਰੇਸ਼ਾਨ ਪੰਜਾਬ ਪੁਲਿਸ ਵਿੱਚ ਤਾਇਨਾਤ ਸਬ ਇੰਸਪੈਕਟਰ ਦੇ ਬੇਟੇ ਨੇ ਐਤਵਾਰ ਸ਼ਾਮ ਆਪਣੇ ਪਿਤਾ ਦੀ ਸਰਕਾਰੀ ਬੰਦੂਕ ਨਾਲ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਅਬੋਹਰ ਦੇ ਰਹਿਣ ਵਾਲੇ ਨਵਜੋਤ ਸਿੰਘ ਵਜੋਂ ਹੋਈ ਹੈ।
ਹਾਸਲ ਜਾਣਕਾਰੀ ਅਨੁਸਾਰ ਐਸਐਸਪੀ ਦਫ਼ਤਰ ਫ਼ਾਜ਼ਿਲਕਾ ਦੇ ਚੋਣ ਦਫ਼ਤਰ ਵਿੱਚ ਤਾਇਨਾਤ ਅਬੋਹਰ ਦੀ ਗੁਰੂ ਕ੍ਰਿਪਾ ਕਲੋਨੀ ਨਿਵਾਸੀ ਸਬ ਇੰਸਪੈਕਟਰ ਬਲਜੀਤ ਸਿੰਘ ਆਪਣੀ ਪਤਨੀ ਨਾਲ ਐਤਵਾਰ ਦੀ ਸ਼ਾਮ ਬਾਜ਼ਾਰ ਵਿੱਚ ਸਬਜ਼ੀ ਲੈਣ ਲਈ ਗਿਆ ਸੀ। ਉਸ ਦਾ 25 ਸਾਲ ਦਾ ਪੁੱਤਰ ਨਵਜੋਤ ਸਿੰਘ ਘਰ ਇਕੱਲਾ ਸੀ।
ਜਦ ਸਬਜ਼ੀ ਲੈ ਕੇ ਦੇਰ ਸ਼ਾਮ ਨੂੰ ਨਵਜੋਤ ਦੀ ਮਾਂ ਘਰ ਆਈ ਤਾਂ ਉਸ ਨੇ ਵੇਖਿਆ ਕਿ ਨਵਜੋਤ ਆਪਣੇ ਕਮਰੇ ਵਿੱਚ ਰਜਾਈ ਵਿੱਚ ਪਿਆ ਸੀ। ਉਸ ਨੇ ਨੇੜਿਓਂ ਵੇਖਿਆ ਤਾਂ ਨਵਜੋਤ ਖ਼ੂਨ ਨਾਲ ਲਥਪਥ ਪਿਆ ਸੀ। ਉਸ ਨੇ ਆਪਣੇ ਪਿਤਾ ਦੀ ਸਰਵਿਸ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ ਸੀ। ਮਾਂ ਦੇ ਰੋਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕਾਂ ਵੀ ਮੌਕੇ ਉਤੇ ਘਰ ਪੁੱਜੇ ਤੇ ਘਟਨਾ ਦੀ ਸੂਚਨਾ ਨਵਜੋਤ ਦੇ ਪਿਤਾ ਬਲਜੀਤ ਸਿੰਘ ਤੇ ਲੋਕਲ ਪੁਲਿਸ ਨੂੰ ਦਿੱਤੀ ਗਈ।
ਸਿਟੀ ਥਾਣਾ ਮੁਖੀ ਜਤਿੰਦਰ ਸਿੰਘ ਤੇ ਡੀਐਸਪੀ ਕੁਲਦੀਪ ਸਿੰਘ ਭੁੱਲਰ ਘਟਨਾ ਸਥਾਨ ਉਤੇ ਪੁੱਜੇ ਤੇ ਰਾਤ ਕਰੀਬ 10 ਵਜੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਐਸਆਈ ਬਲਜੀਤ ਸਿੰਘ ਦੇ ਦੋ ਬੱਚੇ ਸਨ। ਇਨ੍ਹਾਂ ਵਿੱਚੋਂ ਪਿਛਲੇ ਦਸੰਬਰ ਮਹੀਨੇ ਵਿੱਚ ਉਸ ਨੇ ਆਪਣੀ ਕੁੜੀ ਦਾ ਵਿਆਹ ਕੀਤਾ ਹੈ। ਮ੍ਰਿਤਕ ਨਵਜੋਤ ਕੈਨੇਡਾ ਜਾਣਾ ਚਾਹੁੰਦਾ ਸੀ ਇਸ ਲਈ ਉਸਨੇ ਦੋ ਵਾਰ ਅਪਲਾਈ ਕੀਤਾ ਸੀ ਪਰ ਕਿਸੇ ਕਾਰਨ ਦੋਨਾਂ ਵਾਰ ਹੀ ਉਸ ਦਾ ਵੀਜ਼ਾ ਨਾ ਲੱਗਾ। ਇਸ ਕਾਰਨ ਉਹ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਰਹਿੰਦਾ ਸੀ। ਅਜਿਹੀ ਹਾਲਤ ਵਿੱਚ ਐਤਵਾਰ ਸ਼ਾਮ ਉਸ ਨੇ ਇੰਨਾ ਵੱਡਾ ਕਦਮ ਚੁੱਕ ਲਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement