ਨਵੀਂ ਦਿੱਲੀ: ਕੌੰਮੀ ਰਾਜਧਾਨੀ ਦਿੱਲੀ ਤੇ ਐਨਸੀਆਰ ਵਿੱਚ ਠੰਢਾ ਹਰ ਰੋਜ਼ ਨਵੇਂ ਰਿਕਾਰਡ ਬਣਾ ਰਹੀ ਹੈ। 29 ਅਕਤੂਬਰ ਦੀ ਠੰਢ ਨੇ ਪਿਛਲੇ 58 ਸਾਲਾਂ ਦਾ ਰਿਕਾਰਡ ਤੋੜਿਆ ਸੀ। ਹੁਣ ਨਵੰਬਰ ਦੀ ਸ਼ੁਰੂਆਤ 'ਚ ਹਰ ਰੋਜ਼ ਹੀ ਪਿਛਲੇ 10 ਸਾਲਾਂ ਦਾ ਰਿਕਾਰਡ ਟੁਟ ਰਿਹਾ ਹੈ। ਇਸ ਦੇ ਚਲਦੇ ਇੱਕ ਤੇ ਦੋ ਨਵੰਬਰ ਨੂੰ  ਠੰਢ ਨੇ ਦਿੱਲੀ ਵਿੱਚ ਰਿਕਾਰਡ ਤੋੜੇ ਸੀ ਤੇ ਅੱਜ ਮੰਗਲਵਾਰ ਨੂੰ ਵੀ ਦਿੱਲੀ 'ਚ 2010 ਦੇ ਬਾਅਦ ਸਭ ਤੋਂ ਠੰਢੀ ਸਵੇਰ ਦਰਜ ਕੀਤੀ ਗਈ।


ਰੋਜ਼ਾਨਾ ਡਿੱਗਦੇ ਪਾਰੇ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਹਫ਼ਤੇ ਦੇ ਅੰਤ ਤੱਕ ਘੱਟੋਂ ਘੱਟ ਤਾਪਮਾਨ ਵਿੱਚ ਇੱਹ ਗਿਰਾਵਟ ਸਿੰਗਲ ਡਿਜਿਟ ਵਿੱਚ ਚਲੇ ਜਾਏਗੀ। ਮਤਲਬ ਕਿ ਦਿੱਲੀ ਵਿੱਚ ਸ਼ਨੀਵਾਰ ਤੱਕ ਤਾਪਮਾਨ 9 ਡਿਗਰੀ ਤੱਕ ਜਾਣ ਦੇ ਅਸਾਰ ਹਨ।

ਮੌਸਮ ਵਿਭਾਗ ਅਨੁਸਾਰ, ਮੰਗਲਵਾਰ ਨੂੰ ਦਿੱਲੀ ਦਾ ਘੱਟੋ ਘੱਟ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਘੱਟ 10.0 ਡਿਗਰੀ ਸੈਲਸੀਅਸ ਰਿਹਾ। 2011 ਤੋਂ ਲੈ ਕੇ ਹੁਣ ਤੱਕ ਮੰਗਲਵਾਰ ਦਾ ਇਹ ਤਾਪਮਾਨ ਸਭ ਤੋਂ ਘੱਟ ਹੈ। ਇਸ ਤੋਂ ਇੰਝ ਲੱਗਦਾ ਹੈ ਕਿ ਜੋ ਠੰਢਾ ਦਸੰਬਰ 'ਚ ਪੈਂਦੀ ਸੀ ਦਿੱਲੀ ਵਾਲੇ ਇਸ ਸਾਲ ਉਹ ਠੰਢ ਨਵੰਬਰ ਵਿੱਚ ਹੀ ਮਹਿਸੂਸ ਕਰ ਰਹੇ ਹਨ।

ਸਕਾਈਮੈੱਟ ਮੌਸਮ ਦੇ ਮੁਖੀ ਮੌਸਮ ਵਿਗਿਆਨੀ ਮਹੇਸ਼ ਪਲਾਵਤ ਨੇ ਕਿਹਾ ਕਿ ਅਜਿਹੇ ਘੱਟ ਤਾਪਮਾਨ ਤੇ ਵੱਧ ਰਹੀ ਠੰਢ ਦੇ ਮੁੱਖ ਤੌਰ ਤੇ ਦੋ ਕਾਰਨ ਹਨ। ਪਹਿਲਾਂ ਇਹ ਹੈ ਕਿ ਇਨ੍ਹਾਂ ਦਿਨਾਂ ਵਿੱਚ ਆਸਮਾਨ ਸਾਫ ਜਾ ਰਿਹਾ ਹੈ। ਕੋਈ ਬੱਦਲ ਨਹੀਂ ਹਨ। ਅਜਿਹੇ ਮੌਸਮ ਵਿੱਚ ਗਰਮੀਆਂ ਤੇ ਸਰਦੀਆਂ ਦੋਵਾਂ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਦੂਜਾ ਕਾਰਨ ਇਹ ਹੈ ਕਿ ਇਸ ਸਮੇਂ ਹਵਾ ਸ਼ਾਂਤ ਹੈ। ਇਸ ਕਾਰਨ ਸਵੇਰੇ ਧੁੰਦ ਵੀ ਵੱਧ ਰਹੀ ਹੈ। ਜਲਦੀ ਹੀ ਧੁੰਦ ਪੈਣ ਦੀ ਵੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਮੌਸਮ ਘੱਟੋ-ਘੱਟ ਇਕੋ ਜਿਹਾ ਰਹੇਗਾ। ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ ਕ੍ਰਮਵਾਰ 30 ਤੇ 10 ਡਿਗਰੀ ਰਹਿਣ ਦੀ ਸੰਭਾਵਨਾ ਹੈ। ਇਸ ਹਫ਼ਤੇ ਦੇ ਅੰਤ ਤੱਕ, ਘੱਟੋ ਘੱਟ ਤਾਪਮਾਨ ਇਕੱਲੇ ਅੰਕ (ਸਿੰਗਲ ਡੀਜਿਟ) ਤੇ ਆ ਜਾਵੇਗਾ।