SP Leader Engagement Sparks Controversy: ਸਿਆਸੀ ਜਗਤ ਵਿੱਚ ਇਸ ਸਮੇਂ ਮਸ਼ਹੂਰ ਆਗੂ ਦੀ ਮੰਗਣੀ ਨੂੰ ਲੈ ਵਿਵਾਦ ਭੱਖਿਆ ਪਿਆ ਹੈ। ਦੱਸ ਦੇਈਏ ਕਿ ਮੇਰਠ ਵਿੱਚ ਸਮਾਜਵਾਦੀ ਪਾਰਟੀ (Samajwadi Party) ਯੁਵਾ ਸਭਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਗਿਰੀ ਅਤੇ ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਕਾਂਗਰਸ ਨੇਤਾ ਪੂਨਮ ਪੰਡਿਤ ਦੀ ਮੰਗਣੀ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਮੰਗਣੀ ਨੇ ਅਜਿਹਾ ਵਿਵਾਦ ਪੈਦਾ ਕਰ ਦਿੱਤਾ ਕਿ ਦੀਪਕ ਗਿਰੀ ਨੂੰ ਉਨ੍ਹਾਂ ਦੇ ਪਾਰਟੀ ਅਹੁਦੇ ਤੋਂ ਹਟਾ ਦਿੱਤਾ ਗਿਆ। ਵਰਤਮਾਨ ਵਿੱਚ, ਦੀਪਕ ਗਿਰੀ ਅਤੇ ਉਨ੍ਹਾਂ 'ਤੇ ਦੋਸ਼ ਲਗਾਉਣ ਵਾਲੀ ਔਰਤ ਵਿਚਕਾਰ ਸੋਸ਼ਲ ਮੀਡੀਆ 'ਤੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਇੱਕ ਸਿਲਸਿਲਾ ਜਾਰੀ ਹੈ।
ਜ਼ਿਕਰਯੋਗ ਹੈ ਕਿ ਸਪਾ ਨੇਤਾ ਦੀਪਕ ਗਿਰੀ ਨੇ 15 ਅਕਤੂਬਰ ਨੂੰ ਕਾਂਗਰਸ ਨੇਤਾ ਪੂਨਮ ਪੰਡਿਤ ਨਾਲ ਮੰਗਣੀ ਕਰਵਾਈ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਮੰਗਣੀ ਸਮਾਰੋਹ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਸਨ। ਅਗਲੇ ਦਿਨ, ਯਾਨੀ 16 ਅਕਤੂਬਰ ਨੂੰ ਮਵਾਨਾ ਵਿੱਚ ਉਨ੍ਹਾਂ ਦੇ ਘਰ ਇੱਕ ਦੁਰਗੇਸ਼ ਨੰਦਿਨੀ ਨਾਮ ਦੀ ਔਰਤ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਗਿਆ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
ਔਰਤ ਨੇ ਸਪਾ ਨੇਤਾ 'ਤੇ ਗੰਭੀਰ ਦੋਸ਼ ਲਗਾਏ
ਇਸ ਤੋਂ ਬਾਅਦ ਦੁਰਗੇਸ਼ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ 26 ਮਿੰਟ ਦਾ ਵੀਡੀਓ ਪੋਸਟ ਕੀਤਾ, ਜਿਸ ਵਿੱਚ ਦੀਪਕ ਗਿਰੀ 'ਤੇ ਚਾਰ ਸਾਲਾਂ ਤੱਕ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ। ਇਸ ਤੋਂ ਇਲਾਵਾ, ਇੱਕ ਸਮਝੌਤੇ ਦਾ ਕਥਿਤ ਹਲਫ਼ਨਾਮਾ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਜਿਸ ਵਿੱਚ ਦੀਪਕ ਗਿਰੀ ਅਤੇ ਔਰਤ ਨੇ ਆਪਣੇ ਰਿਸ਼ਤੇ ਦਾ ਜ਼ਿਕਰ ਕੀਤਾ ਅਤੇ ਵਿਆਹ ਬਾਰੇ ਗੱਲ ਕੀਤੀ ਹੈ।
ਇਹ ਦੁਰਗੇਸ਼ ਨੰਦਿਨੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਜਿਵੇਂ ਹੀ ਮਾਮਲਾ ਵਧਦਾ ਗਿਆ, ਪਾਰਟੀ ਨੇ ਤੁਰੰਤ ਕਾਰਵਾਈ ਕੀਤੀ ਅਤੇ ਦੀਪਕ ਗਿਰੀ ਨੂੰ ਸਪਾ ਯੁਵਾ ਸਭਾ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ। ਇਹ ਹੁਕਮ ਸੂਬਾ ਪ੍ਰਧਾਨ ਅਰਵਿੰਦ ਗਿਰੀ ਦੁਆਰਾ ਜਾਰੀ ਕੀਤਾ ਗਿਆ। ਹਾਲਾਂਕਿ ਪਾਰਟੀ ਨੇ ਰਸਮੀ ਤੌਰ 'ਤੇ ਹਟਾਉਣ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਔਰਤ ਦੇ ਦੋਸ਼ਾਂ ਅਤੇ ਵਿਵਾਦਪੂਰਨ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤੀ ਗਈ ਸੀ।
ਦੀਪਕ ਗਿਰੀ ਨੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ
ਘਟਨਾ ਤੋਂ ਬਾਅਦ, ਦੀਪਕ ਗਿਰੀ ਨੇ ਸੋਸ਼ਲ ਮੀਡੀਆ 'ਤੇ ਪੂਰੇ ਮਾਮਲੇ 'ਤੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਵਿਰੋਧੀਆਂ ਦੀ ਸਾਜ਼ਿਸ਼ ਸੀ ਅਤੇ ਦੁਰਗੇਸ਼ ਨੰਦਿਨੀ 'ਤੇ ਕਈ ਦੋਸ਼ ਵੀ ਲਗਾਏ। ਕਾਂਗਰਸ ਨੇਤਾ ਪੂਨਮ ਪੰਡਿਤ ਨੇ ਵੀ ਇਸ ਮਾਮਲੇ 'ਤੇ ਚੁੱਪੀ ਧਾਰ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਿਵਾਦ ਪੂਨਮ ਪੰਡਿਤ ਅਤੇ ਦੀਪਕ ਗਿਰੀ ਦੀ ਮੰਗਣੀ ਨੂੰ ਖਤਰੇ ਵਿੱਚ ਪਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।