ਚੰਡੀਗੜ੍ਹ: ਲੌਗੇੇਵਾਲਾ ਦੀ ਲੜਾਈ ਦੇ ਹੀਰੋ ਕਹੇ ਜਾਣ ਵਾਲੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਆਪਣੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। 78 ਸਾਲ ਦੇ ਚਾਂਦਪੁਰੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ।
ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਲੋਂਗੇਵਾਲਾ ਵਿੱਚ ਚਾਂਦਪੁਰੀ ਨੇ ਇਕੱਲੇ ਨਿੱਕੀ ਜਿਹੀ ਫੌਜ ਦੀ ਟੁਕੜੀ ਲੈ ਕੇ ਪਾਕਿਸਤਾਨੀ ਫੌਜ ਨਾਲ ਲੋਹਾ ਲਿਆ ਸੀ। ਉਨ੍ਹਾਂ ਨੇ ਇਕੱਲਿਆਂ ਰਾਤ ਭਰ ਪਾਕਿਸਤਾਨੀ ਫੌਜ ਨੂੰ ਰੋਕੀ ਰੱਖਿਆ ਸੀ।
ਇਸ ਤੋਂ ਬਾਅਦ ਅਗਲੀ ਸਵੇਰ ਭਾਰਤੀ ਹਵਾਈ ਫੌਜ ਨੇ ਪਾਕਿਸਤਾਨੀ ਫੌਜ ’ਤੇ ਹਮਲਾ ਕੀਤਾ ਸੀ। ਉਨ੍ਹਾਂ ਦੀ ਇਸ ਬਹਾਦੁਰੀ ਨੂੰ ਵੇਖ ਉਨ੍ਹਾਂ ’ਤੇ ‘ਬਾਰਡਰ’ ਦਾ ਫਿਲਮਾਂਕਣ ਵੀ ਕੀਤਾ ਗਿਆ ਸੀ।