ਨਵੀਂ ਦਿੱਲੀ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ 21 ਅਪ੍ਰੈਲ ਨੂੰ ਭਾਰਤ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਵਜੋਂ ਬੋਰਿਸ ਜਾਨਸਨ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਉਹ ਇਸ ਦੌਰੇ ਦੀ ਸ਼ੁਰੂਆਤ ਗੁਜਰਾਤ ਤੋਂ ਕਰਨਗੇ। ਜਿੱਥੇ ਜਾਨਸਨ ਨਿਵੇਸ਼ ਤੇ ਵਪਾਰਕ ਸਬੰਧਾਂ ਨੂੰ ਲੈ ਕੇ ਕਈ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
ਇਸ ਨਾਲ ਹੀ ਇਸ ਦੌਰੇ 'ਤੇ ਬ੍ਰਿਟੇਨ ਦੇ ਪੀਐਮ ਨੇ ਕਿਹਾ ਕਿ ਜਦੋਂ ਅਸੀਂ ਤਾਨਾਸ਼ਾਹ ਰਾਜਾਂ ਤੋਂ ਸਾਡੀ ਸ਼ਾਂਤੀ ਤੇ ਖੁਸ਼ਹਾਲੀ ਲਈ ਖਤਰੇ ਦਾ ਸਾਹਮਣਾ ਕਰ ਰਹੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਲੋਕਤੰਤਰ ਅਤੇ ਮਿੱਤਰ ਦੇਸ਼ ਇਕੱਠੇ ਰਹਿਣ। ਭਾਰਤ ਇੱਕ ਵੱਡੀ ਆਰਥਿਕ ਸ਼ਕਤੀ ਅਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਇਸ ਅਨਿਸ਼ਚਿਤ ਸਮੇਂ ਵਿੱਚ ਯੂਕੇ ਲਈ ਇੱਕ ਬਹੁਤ ਹੀ ਕੀਮਤੀ ਰਣਨੀਤਕ ਭਾਈਵਾਲ ਹੈ।
ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ 'ਚ ਵੱਸਣ ਵਾਲੇ ਅੱਧੇ ਤੋਂ ਜ਼ਿਆਦਾ ਭਾਰਤੀ-ਬ੍ਰਿਟਿਸ਼ ਨਾਗਰਿਕ ਗੁਜਰਾਤੀ ਮੂਲ ਦੇ ਹਨ। ਇਸ ਲਈ ਇਸ ਨੂੰ ਡਾਇਸਪੋਰਾ ਕਨੈਕਟ ਵਜੋਂ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਬ੍ਰਿਟੇਨ ਦੀ ਸਰਕਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੀ ਬੈਠਕ ਆਮ ਆਲਮੀ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਰਥਿਕ, ਰੱਖਿਆ, ਸੁਰੱਖਿਆ ਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕਰੇਗੀ।
ਵਰਚੁਅਲ ਮੀਟਿੰਗ 2021 'ਚ ਹੋਈ
ਇਸ ਤੋਂ ਪਹਿਲਾਂ ਮਈ 2021 'ਚ ਦੋਹਾਂ ਨੇਤਾਵਾਂ ਵਿਚਾਲੇ ਵਰਚੁਅਲ ਮੀਟਿੰਗ ਹੋਈ ਸੀ ਅਤੇ 2030 ਲਈ ਰੋਡਮੈਪ 'ਤੇ ਚਰਚਾ ਹੋਈ ਸੀ। ਇਹ ਰੋਡਮੈਪ ਸਿਹਤ, ਜਲਵਾਯੂ, ਵਪਾਰ, ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ ਅਤੇ ਰੱਖਿਆ ਵਿੱਚ ਯੂਕੇ-ਭਾਰਤ ਸਬੰਧਾਂ ਲਈ ਇੱਕ ਢਾਂਚਾ ਪ੍ਰਦਾਨ ਕਰਦਾ ਹੈ।
ਮੀਟਿੰਗ ਦੌਰਾਨ ਦੋਵੇਂ ਦੇਸ਼ ਸਬੰਧਾਂ ਦੀ ਸਥਿਤੀ ਨੂੰ ‘ਵਿਆਪਕ ਰਣਨੀਤਕ ਭਾਈਵਾਲੀ’ ਤੱਕ ਵਧਾਉਣ ਲਈ ਵੀ ਸਹਿਮਤ ਹੋਏ। ਵਪਾਰ ਸਮਝੌਤੇ 'ਤੇ ਚਰਚਾ ਦੌਰਾਨ ਇਸ ਵਰਚੁਅਲ ਮੀਟਿੰਗ ਦੇ ਪ੍ਰਮੁੱਖ ਨਤੀਜਿਆਂ ਵਿੱਚ 2030 ਤੱਕ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਦੁੱਗਣਾ ਕਰਨ 'ਤੇ ਸਹਿਮਤੀ ਬਣੀ। ਵਰਤਮਾਨ ਵਿੱਚ ਯੂਕੇ ਤੇ ਭਾਰਤ ਵਿਚਕਾਰ ਵਪਾਰ ਪ੍ਰਤੀ ਸਾਲ ਲਗਪਗ £23 ਬਿਲੀਅਨ ਹੈ।
ਪਹਿਲੀ ਵਾਰ ਭਾਰਤ ਆਉਣਗੇ ਬ੍ਰਿਟੇਨ ਦੇ PM ਬੋਰਿਸ ਜਾਨਸਨ, ਕਿਹਾ- UK ਲਈ ਭਾਰਤ ਅਹਿਮ ਰਣਨੀਤਕ ਭਾਈਵਾਲ
abp sanjha
Updated at:
17 Apr 2022 10:34 AM (IST)
Edited By: ravneetk
British PM Boris Johnson : ਬ੍ਰਿਟੇਨ ਦੇ ਪੀਐਮ ਨੇ ਕਿਹਾ ਕਿ ਜਦੋਂ ਅਸੀਂ ਤਾਨਾਸ਼ਾਹ ਰਾਜਾਂ ਤੋਂ ਸਾਡੀ ਸ਼ਾਂਤੀ ਤੇ ਖੁਸ਼ਹਾਲੀ ਲਈ ਖਤਰੇ ਦਾ ਸਾਹਮਣਾ ਕਰ ਰਹੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਲੋਕਤੰਤਰ ਅਤੇ ਮਿੱਤਰ ਦੇਸ਼ ਇਕੱਠੇ ਰਹਿਣ।
British PM Boris Johnson
NEXT
PREV
Published at:
17 Apr 2022 10:34 AM (IST)
- - - - - - - - - Advertisement - - - - - - - - -