ਇੱਕ ਹੋਰ ਟਵੀਟ ‘ਚ ਮਾਇਆਵਤੀ ਨੇ ਕਿਹਾ, “ਜੇਕਰ ਅਜਿਹਾ ਹੀ ਭੇਦਭਾਅ ਅਤੇ ਬੀਜੇਪੀ ਨੈਤਾਵਾਂ ਲਈ ਚੋਣ ਕਮਿਸ਼ਨ ਦੀ ਅਨਦੇਖੀ ਅਤੇ ਗਲਤ ਮੇਹਰਬਾਨੀ ਜਾਰੀ ਰਹੇਗੀ ਤਾਂ ਫੇਰ ਇਨ੍ਹਾਂ ਚੋਣਾਂ ਦਾ ਆਜ਼ਾਦ ਅਤੇ ਨਿਰਪੱਖ ਹੋਣਾ ਮੁਸ਼ਕਿਲ ਹੈ। ਇਨ੍ਹਾਂ ਮਾਮਲਿਆ ‘ਚ ਜਨਤਾ ਦੀ ਬੇਚੈਨੀ ਦਾ ਹੱਲ ਕਿਵੇਂ ਹੋਵੇਗਾ? ਬੀਜੇਪੀ ਅੱਜ ਵੀ ਉਸੇ ਤਰ੍ਹਾਂ ਦੀ ਮਨਮਾਨੀ ਕਰਨ ‘ਤੇ ਤੁਲਿਆ ਹੈ ਜਿਵੇਂ ਉਹ ਹੁਣ ਤਕ ਕਰਦਾ ਆਇਆ ਹੈ, ਕਿਉਂ?”
ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ‘ਤੇ 72 ਘੰਟੇ ਦੀ ਰੋਕ ਤੋਂ ਬਾਅਦ ਵੀ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤੀਆਨਾਥ ਨੇ ਮੰਦਰਾਂ ਅਤੇ ਦਲਿਤਾਂ ਦੇ ਘਰਾਂ ਦਾ ਦੌਰਾ ਕੀਤਾ। ਜਿਸ ‘ਤੇ ਮਾਇਆਵਤੀ ਨੇ ਯੋਗੀ ‘ਤੇ ਨਿਸ਼ਾਨਾ ਸਾਧਿਆ। ਫਿਰਕੂ ਬਿਆਨਾਂ ਨੂੰ ਲੈ ਕੇ ਈਸੀ ਨੇ ਉੱਤਰਪ੍ਰਦੇਸ਼ ਦੇ ਚਾਰ ਨੇਤਾਵਾਂ ਯੋਗੀ, ਮਾਇਆਵਤੀ, ਮੇਨਕਾ ਗਾਂਧੀ ਅਤੇ ਆਜਮ ਖ਼ਾਨ ਦੇ ਚੋਣ ਪ੍ਰਚਾਰ ‘ਤੇ ਬੈਨ ਲਗਾਇਆ ਸੀ।