ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦੀ ਬਹੀ ਖਾਤਾ ਯਾਨੀ ਆਮ ਬਜਟ ਲੋਕ ਸਭਾ ਪੇਸ਼ ਕਰੇਗੀ। ਮੋਦੀ ਸਰਕਾਰ ਤਾਂ ਇਸ ਬਜਟ ਨੂੰ ਕ੍ਰਾਂਤੀਕਾਰੀ ਦੱਸ ਰਹੀ ਹੈ ਪਰ ਨਾ ਤਾਂ ਇਸ ਬਜਟ ਵਿੱਚ ਆਮ ਬੰਦੇ ਲਈ ਕੁਝ ਖਾਸ ਹੈ ਤੇ ਨਾ ਕਿਸੇ ਹੋਰ ਖੇਤਰ ਲਈ ਕੋਈ ਵੱਡਾ ਐਲਾਨ। ਰੇਲਵੇ ਦੀ ਗੱਲ ਕਰੀਏ ਤਾਂ ਇਸ ਵਾਰ ਬਜਟ ਵਿੱਚ ਵਿੱਤ ਮੰਤਰੀ ਨੇ ਇੱਕ ਵੀ ਨਵੀਂ ਟ੍ਰੇਨ ਚਲਾਉਣ ਦਾ ਐਲਾਨ ਨਹੀਂ ਕੀਤਾ ਹੈ। ਬਜਟ ਭਾਸ਼ਣ ਵਿੱਚ ਰੇਲਵੇ ਕਰਮਚਾਰੀਆਂ ਲਈ ਵੀ ਕੁਝ ਖਾਸ ਨਹੀਂ ਸੀ।

ਕਿੰਨਾ ਬਜਟ ਮਿਲਿਆ
ਰੇਲਵੇ ਨੂੰ 1.10 ਲੱਖ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਹੈ।
ਇਹ ਪਿਛਲੀ ਵਾਰ ਨਾਲੋਂ ਕਰੀਬ 38 ਹਜ਼ਾਰ ਕਰੋੜ ਵੱਧ ਹੈ।
ਪਿਛਲੇ ਬਜਟ ਵਿੱਚ ਰੇਲਵੇ ਨੂੰ 72.21 ਹਜ਼ਾਰ ਕਰੋੜ ਰੁਪਏ ਦਿੱਤੇ ਗਏ ਸੀ।

ਵਿਸਟਾਡੋਮ ਕੋਚ
ਬਜਟ 'ਚ ਯਾਤਰੀਆਂ ਨੂੰ ਲਗਜ਼ਰੀ ਤਜ਼ਰਬਾ ਦੇਣ ਲਈ ਵਿਸਟਾਡੋਮ ਕੋਚ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।
ਇਨ੍ਹਾਂ ਕੋਚਾਂ ਨੂੰ ਸ਼ੁਰੂ ਕਰਨ ਦਾ ਉਦੇਸ਼ ਸੈਰ-ਸਪਾਟਾ ਨੂੰ ਉਤਸ਼ਾਹਤ ਕਰਨਾ ਹੈ।
ਵਿਸਟਾਡੋਮ ਕੋਚ ਰੇਲ ਦਾ ਸਫਲ ਟਰਾਇਲ ਪਿਛਲੇ ਸਾਲ ਦਸੰਬਰ ਵਿੱਚ ਕੀਤਾ ਗਿਆ ਸੀ।

ਮਾਲ ਢੁਆਈ
ਬਜਟ ਵਿੱਚ ਮਾਲ ਢੁਆਈ ਲਈ ਵੀ ਕੋਈ ਖਾਸ ਐਲਾਨ ਨਹੀਂ ਸੀ।
ਨਿਰਮਲਾ ਸੀਤਾਰਮਨ ਨੇ ਆਪਣੇ ਭਾਸ਼ਣ ਵਿੱਚ ਨੈਸ਼ਨਲ ਰੇਲ ਪਲਾਨ 2030 ਦਾ ਜ਼ਿਕਰ ਕੀਤਾ।
ਇਸ ਯੋਜਨਾ ਦੇ ਤਹਿਤ, 2030 ਤੱਕ ਰੇਲਵੇ ਦੀ ਮਾਲ ਢੁਆਈ 'ਚ ਹਿੱਸੇਦਾਰੀ ਨੂੰ 45% ਤੱਕ ਵਧਾਉਣ ਦਾ ਟੀਚਾ ਹੈ।
ਰੇਲਵੇ ਲਾਈਨ ਨੂੰ ਬਿਜਲਈ ਕਰਨ ਦਾ ਟੀਚਾ।