ਗੁਜਰਾਤ ਦੇ ਇਕ ਪਸ਼ੂ ਪਾਲਕ ਕੋਲ ਅਜਿਹੀ ਮੱਝ ਹੈ ਜੋ ਹਰ ਰੋਜ਼ ਤਕਰੀਬਨ 2500 ਰੁਪਏ ਦਾ ਦੁੱਧ ਦਿੰਦੀ ਹੈ। ਭਾਵ ਜੇਕਰ ਕੋਈ ਕਿਸਾਨ ਇਸ ਨਸਲ ਦੀਆਂ 4-6 ਮੱਝਾਂ ਪਾਲਦਾ ਹੈ ਤਾਂ ਉਹ ਰੋਜ਼ਾਨਾ 10 ਤੋਂ 15 ਹਜ਼ਾਰ ਰੁਪਏ ਆਸਾਨੀ ਨਾਲ ਕਮਾ ਸਕਦਾ ਹੈ। ਜੇਕਰ ਚਾਰੇ ਅਤੇ ਹੋਰ ਖਰਚਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਕਿਸਾਨ 6 ਤੋਂ 8 ਹਜ਼ਾਰ ਰੁਪਏ ਦੀ ਸ਼ੁੱਧ ਰਕਮ ਬਚਾ ਸਕਦਾ ਹੈ। ਮਤਲਬ ਉਹ ਇਕ ਮਹੀਨੇ ‘ਚ 1.80 ਤੋਂ 2 ਲੱਖ ਰੁਪਏ ਆਸਾਨੀ ਨਾਲ ਕਮਾ ਸਕਦਾ ਹੈ।
ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਵਲਭੀਪੁਰ ਤਾਲੁਕਾ ਦੇ ਪਰਵਲਾ ਪਿੰਡ ਦੇ ਨੀਲੇਸ਼ਭਾਈ ਡਾਂਗਰ ਦੀ ਉਮਰ 32 ਸਾਲ ਹੈ ਅਤੇ ਉਸ ਨੇ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਨੀਲੇਸ਼ਭਾਈ ਪਸ਼ੂ ਪਾਲਣ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਉਹ ਦੁੱਧ ਅਤੇ ਪਸ਼ੂ ਵੇਚ ਕੇ ਚੰਗੀ ਕਮਾਈ ਕਰਦੇ ਹਨ। ਉਸ ਕੋਲ ਕਈ ਚੰਗੀ ਨਸਲ ਦੀਆਂ ਗਾਵਾਂ ਅਤੇ ਮੱਝਾਂ ਹਨ। ਇਸ ਤੋਂ ਇਲਾਵਾ ਉਹ ਚੰਗੀ ਨਸਲ ਦੀਆਂ ਗਾਵਾਂ ਅਤੇ ਮੱਝਾਂ ਵੀ ਖਰੀਦਦੇ ਹਨ ਅਤੇ ਸਹੀ ਦੇਖਭਾਲ ਤੋਂ ਬਾਅਦ ਵੇਚਦੇ ਹਨ। ਨੀਲੇਸ਼ਭਾਈ ਨੇ ਹਾਲ ਹੀ ਵਿੱਚ ਇੱਕ ਮੱਝ ਦਾ ਸੌਦਾ ਕੀਤਾ ਹੈ। ਉਸ ਦੀ ਇਹ ਮੱਝ 11,11,111 ਰੁਪਏ ਵਿੱਚ ਵਿਕ ਚੁੱਕੀ ਹੈ।
ਨੀਲੇਸ਼ਭਾਈ ਨੇ ਦੱਸਿਆ ਕਿ ਉਨ੍ਹਾਂ ਕੋਲ 3 ਸਾਲ ਤੋਂ ਜਾਫਰਾਬਾਦੀ ਮੱਝ ਸੀ। ਇਹ ਮੱਝ ਰੋਜ਼ਾਨਾ 32 ਲੀਟਰ ਦੁੱਧ ਦਿੰਦੀ ਹੈ। ਇਸ ਸਮੇਂ ਮੱਝ ਦੇ ਦੁੱਧ ਦੀ ਕੀਮਤ 80 ਰੁਪਏ ਪ੍ਰਤੀ ਲੀਟਰ ਹੈ। ਭਾਵ ਇਹ ਮੱਝ ਰੋਜ਼ਾਨਾ 2500 ਰੁਪਏ ਦਾ ਦੁੱਧ ਦਿੰਦੀ ਹੈ। ਇਸ ਤਰ੍ਹਾਂ ਹਰ ਮਹੀਨੇ 75 ਹਜ਼ਾਰ ਰੁਪਏ ਦੀ ਕਮਾਈ ਹੁੰਦੀ ਹੈ। ਹੈਦਰਾਬਾਦ ਦੇ ਨਰਸਿਮਹਨ ਰੈਡੀ ਨਾਂ ਦੇ ਵਿਅਕਤੀ ਨੇ ਜਾਫਰਾਬਾਦੀ ਨਸਲ ਦੀ ਇਸ ਮੱਝ ਨੂੰ ਵੇਚਿਆ। ਇਸ ਮੱਝ ਦਾ ਭਾਰ ਲਗਭਗ 1700 ਕਿਲੋ ਹੈ। ਇਸ ਤੋਂ ਇਲਾਵਾ ਮੱਝ ਦਾ ਕੱਦ ਪੰਜ ਫੁੱਟ ਦੇ ਕਰੀਬ ਹੁੰਦਾ ਹੈ ਅਤੇ ਇਹ ਰੋਜ਼ਾਨਾ 32 ਲੀਟਰ ਦੁੱਧ ਦਿੰਦੀ ਹੈ।
ਪਸ਼ੂ ਪਾਲਕਾਂ ਅਨੁਸਾਰ ਇਨ੍ਹਾਂ ਮੱਝਾਂ ਨੂੰ ਰੋਜ਼ਾਨਾ 10 ਤੋਂ 12 ਕਿਲੋ ਹਰਾ ਚਾਰਾ ਅਤੇ 4 ਤੋਂ 5 ਕਿਲੋ ਸੁੱਕਾ ਚਾਰਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਇੱਕ ਕਿਲੋ ਗੁੜ ਵੀ ਖੁਆਇਆ ਜਾਂਦਾ ਹੈ। ਉਨ੍ਹਾਂ ਨੂੰ ਘਿਓ ਵੀ ਪਿਲਾਇਆ ਜਾਂਦਾ ਹੈ। ਨੀਲੇਸ਼ਭਾਈ ਨੇ ਖੁਦ ਇਸ ਮੱਝ ਨੂੰ ਤਿੰਨ ਸਾਲ ਤੱਕ ਰੱਖਿਆ।