ਰਾਜ ਸਭਾ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਦੇ ਦੋਨੋਂ ਉਮੀਦਵਾਰ ਜਿੱਤ ਹਾਸਲ ਕਰਨਗੇ। ਮੱਧ ਪ੍ਰਦੇਸ਼ ਵਿੱਚ ਕਾੰਗਰਸ ਵਿੱਚ ਆਏ ਭੁਚਾਲ ਅਤੇ ਹਰਿਆਣਾ ਕਾੰਗਰਸ ਲਈ ਅਨਿਲ ਵਿਜ ਨੇ ਆਖਿਆ ਕਿ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਪ੍ਰਦੇਸ਼ ਵਿੱਚ ਨਹੀਂ ਰਹੀ। ਕਾਂਗਰਸ ਪਾਰਟੀ ਸੂਬੇ ਦੇ ਵਿੱਚ ਟੁੱਟ ਫੁੱਟ ਪਾਰਟੀ ਬਣ ਚੁੱਕੀ ਹੈ। ਇਸ ਦੀ ਕੋਈ ਵਿਚਾਰਧਾਰਾ ਨਹੀਂ ਰਹੀ ਹੈ। ਜੇਕਰ ਵਿਚਾਰਧਾਰਾ ਕਿਸੇ ਪਾਰਟੀ ਦੀ ਰਹਿੰਦੀ ਹੈ ਤਾਂ ਆਦਮੀ ਹਰ ਹਾਲਤ ਵਿੱਚ ਉਸ ਦੇ ਨਾਲ ਜੁੜਿਆ ਰਹਿੰਦਾ ..-
ਕੈਬਨਿਟ ਮੰਤਰੀ ਅਨਿਲ ਵਿਜ ਦਾ ਕੋਰੋਨਾ ਵਾਇਰਸ ਤੇ ਬਿਆਨ, ਬੋਲੇ ਸਰਕਾਰ ਪੂਰੀ ਤਰ੍ਹਾਂ ਨਾਲ ਚੌਕਸ ਤੇ ਤਿਆਰ
ਏਬੀਪੀ ਸਾਂਝਾ | 13 Mar 2020 08:50 PM (IST)
ਕਰੋਨਾ ਵਾਇਰਸ ਨੂੰ ਲੈ ਕੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਕੇਸ ਪੋਜ਼ਟਿਵ ਨਹੀਂ ਹੈ।
ਅਸ਼ਰਫ ਢੁੱਡੀ ਚੰਡੀਗੜ੍ਹ: ਕਰੋਨਾ ਵਾਇਰਸ ਨੂੰ ਲੈ ਕੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਕੇਸ ਪੋਜ਼ਟਿਵ ਨਹੀਂ ਹੈ। ਜੋ 14 ਲੋਕ ਸਾਹਮਣੇ ਆਏ ਨੇ ਉਹ ਇਟਲੀ ਦੇ ਰਹਿਣ ਵਾਲੇ ਨੇ, ਉਨ੍ਹਾਂ ਦਾ ਇਲਾਜ ਮੇਦਾਂਤਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਹਰਿਆਣਾ ਸਰਕਾਰ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਤਰ੍ਹਾਂ ਅਲ਼ਰਟ ਹੈ ਅਤੇ ਸੂਬੇ ਦੇ ਲੋਕਾਂ ਦੀ ਸਿਹਤ ਪ੍ਰਤੀ ਹਰਿਆਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਸਰਕਾਰ ਇਸ ਪ੍ਰਤੀ ਪੁਰਜ਼ੋਰ ਕੰਮ ਕਰ ਰਹੀ ਹੈ। ਕੈਬਨਿਟ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਹਰਿਆਣਾ ਤੋਂ ਰਾਜ ਸਭਾ ਸੀਟ ਦੇ ਲਈ ਬੀਜੇਪੀ ਦੇ ਦੋ ਉਮੀਦਵਾਰਾਂ ਨੇ ਵਿਧਾਨ ਸਬਾ ਵਿੱਚ ਅੱਜ ਆਪ ਦਾ ਨਾਮਜ਼ਦਗੀ ਪੱਤਰ ਭਰਿਆ। ਬੀਜੇਪੀ ਦੇ ਦੁਸ਼ਿਅੰਤ ਗੌਤਮ ਅਤੇ ਰਾਮਚੰਦਰ ਜਾਂਗੜਾ ਨੇ ਆਪਣਾ ਨਾਮਜ਼ਦਗੀ ਪੱਤਰ ਅੱਜ ਹਰਿਆਣਾ ਵਿਧਾਨ ਸਭਾ ਦੇ ਵਿੱਚ ਭਰਿਆ। 26 ਮਾਰਚ ਨੂੰ ਰਾਜ ਸਭਾ ਦੀਆਂ ਸੀਟਾਂ ਦੇ ਲਈ ਚੋਣਾਂ ਹੋਣਗੀਆਂ। ਅੱਜ ਨਾਮਜ਼ਦਗੀ ਪੱਤਰ ਭਰਨ ਦਾ ਆਖਰੀ ਦਿਨ ਸੀ।