Sikh IPS Officer: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਸੂਬੇ ਵਿੱਚ ਸਿੱਖ ਆਈਪੀਐਸ ਅਧਿਕਾਰੀ ’ਤੇ ਖਾਲਿਸਤਾਨੀ ਟਿੱਪਣੀ ਭਾਜਪਾ ਦਾ ਅਸਲ ਫਿਰਕੂ ਚਿਹਰਾ ਦਰਸਾਉਂਦੀ ਹੈ। ਜਦੋਂ ਉਹ ਸਿੱਖ ਆਈਪੀਐਸ ਅਫਸਰ ਨੂੰ ਪੱਗ ਬੰਨ੍ਹੀ ਦੇਖਦੇ ਹਨ ਤਾਂ ਉਹ ਉਸ ਨੂੰ ਖਾਲਿਸਤਾਨੀ ਕਹਿੰਦੇ ਹਨ। ਇਹ ਉਨ੍ਹਾਂ ਦਾ ਅਸਲ ਫਿਰਕੂ ਚਿਹਰਾ ਹੈ। ਉਨ੍ਹਾਂ ਇਥੇ ਸਮਾਗਮ ਦੌਰਾਨ ਦੋਸ਼ ਲਗਾਇਆ ਕਿ ਭਾਜਪਾ ਸ਼ਾਸਤ ਕਈ ਰਾਜ ਉਨ੍ਹਾਂ ਦੀ ਸਰਕਾਰ ਦੀਆਂ ਭਲਾਈ ਸਕੀਮਾਂ ਦੀ ਨਕਲ ਕਰ ਰਹੇ ਹਨ।
ਦਰਅਸਲ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਸ਼ੁਭੇਂਦੂ ਅਧਿਕਾਰੀ ਨੂੰ ਅਸ਼ਾਂਤ ਸੰਦੇਸ਼ਖਾਲੀ ਜਾਣ ਤੋਂ ਰੋਕਣ ਲਈ ਧਮਖਾਲੀ ’ਚ ਤਾਇਨਾਤ ਇੱਕ ਸਿੱਖ ਆਈਪੀਐਸ ਅਧਿਕਾਰੀ ਨੂੰ ਭਾਜਪਾ ਵਰਕਰਾਂ ਦੇ ਇੱਕ ਸਮੂਹ ਨੇ ਕਥਿਤ ਤੌਰ ’ਤੇ ਖਾਲਿਸਤਾਨੀ ਕਹਿ ਦਿੱਤਾ, ਜਿਸ ਤੋਂ ਬਾਅਦ ਅਧਿਕਾਰੀ ਗੁੱਸੇ ’ਚ ਆ ਗਏ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੀ ਇਸ ਦੀ ਵੀਡੀਓ ਸਾਂਝੀ ਕਰਕੇ ਭਾਜਪਾ ਉਤੇ ਵੰਡਪਾਊ ਸਿਆਸਤ ਕਰਨ ਦੇ ਦੋਸ਼ ਲਾਏ ਸਨ। ਵੀਡੀਓ ਵਿੱਚ ਭਾਜਪਾ ਵਰਕਰਾਂ ਉਤੇ ਇੱਕ ਸਿੱਖ ਅਫਸਰ ਖਾਲਿਸਤਾਨੀ ਆਖਣ ਦਾ ਦੋਸ਼ ਲਾ ਰਿਹਾ ਸੀ। ਉਹ ਕਾਫੀ ਗੁੱਸੇ ਵਿੱਚ ਨਜ਼ਰ ਆ ਰਿਹਾ ਸੀ ਤੇ ਆਖ ਰਿਹਾ ਸੀ ਕਿ ਕਿਸੇ ਦੇ ਧਰਮ ਬਾਰੇ ਅਜਿਹੀ ਟਿੱਪਣੀ ਦਾ ਤੁਹਾਨੂੰ ਅਧਿਕਾਰੀ ਕਿਸ ਨੇ ਦਿੱਤਾ ਹੈ। ਤੁਸੀਂ ਕਿਸੇ ਦੇ ਧਰਮ ਬਾਰੇ ਇਸ ਤਰ੍ਹਾਂ ਕਿਵੇਂ ਬੋਲ ਸਕਦੇ ਹੋ।
ਇਹ ਵੀ ਪੜ੍ਹੋ: Tax Free Countries: ਇਨ੍ਹਾਂ 8 ਦੇਸ਼ਾਂ 'ਚ ਨਹੀਂ ਦੇਣਾ ਪੈਂਦਾ ਟੈਕਸ, ਇਹ ਗਰੀਬ ਦੇਸ਼ ਵੀ ਦਿੰਦਾ ਛੋਟ
ਪੁਲਿਸ ਨੇ ਵੀ ਸਿੱਖ ਅਧਿਕਾਰੀ ਨੂੰ ‘ਖਾਲਿਸਤਾਨੀ’ ਦੱਸੇ ਜਾਣ ਦੇ ਮਾਮਲੇ ਨੂੰ ‘ਅਪਰਾਧਿਕ ਕਾਰਵਾਈ’ ਕਰਾਰ ਦਿੱਤਾ ਸੀ। ਪੁਲਿਸ ਨੇ ਕਿਹਾ ਸੀ “ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ, ਜਿਸ ਵਿੱਚ ਸਾਡੇ ਅਪਣੇ ਹੀ ਇਕ ਅਧਿਕਾਰੀ ਨੂੰ ਸੂਬੇ ਦੇ ਵਿਰੋਧੀ ਧਿਰ ਦੇ ਆਗੂ ਦੁਆਰਾ 'ਖਾਲਿਸਤਾਨੀ' ਕਿਹਾ ਗਿਆ। ਉਨ੍ਹਾਂ ਦਾ 'ਕਸੂਰ' ਇਹ ਹੈ ਕਿ ਉਹ ਇੱਕ ਮਾਣਮੱਤਾ ਸਿੱਖ ਤੇ ਇੱਕ ਕਾਬਲ ਪੁਲਿਸ ਅਫਸਰ ਹੈ, ਜੋ ਕਾਨੂੰਨ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।"
ਇਹ ਵੀ ਪੜ੍ਹੋ: Dog Bite Cases: ਆਵਾਰਾ ਕੁੱਤਿਆਂ ਦੇ ਵੱਢਣ 'ਤੇ ਕਿੱਥੇ ਮਿਲਦਾ 20 ਹਜ਼ਾਰ ਰੁਪਏ ਦਾ ਮੁਆਵਜ਼ਾ, ਹਾਈਕੋਰਟ ਨੇ ਦਿੱਤੇ ਹੁਕਮ