Subhash Dandekar Dies: ਕੈਮਲਿਨ ਫਾਈਨ ਸਾਇੰਸ ਦੇ ਸੰਸਥਾਪਕ ਅਤੇ ਸਟੇਸ਼ਨਰੀ ਨਿਰਮਾਤਾ ਕੋਕੂਯੋ ਕੈਮਲਿਨ ਦੇ ਆਨਰੇਰੀ ਚੇਅਰਮੈਨ ਸੁਭਾਸ਼ ਦਾਂਡੇਕਰ ਦਾ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੁਭਾਸ਼ ਦਾਂਡੇਕਰ 86 ਸਾਲ ਦੇ ਸਨ।
ਦਾਂਡੇਕਰ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਹਿੰਦੂਜਾ ਹਸਪਤਾਲ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਮੁੰਬਈ ਵਿੱਚ ਹੀ ਕੀਤਾ ਜਾਵੇਗਾ। ਜਪਾਨ ਦੇ ਕੋਕੂਯੋ ਨੂੰ ਪ੍ਰਸਿੱਧ ਆਰਟਵਰਕ ਬ੍ਰਾਂਡ ਵੇਚਣ ਤੋਂ ਬਾਅਦ ਦਾਂਡੇਕਰ ਕੋਕੂਯੋ ਕੈਮਲਿਨ ਦੇ ਆਨਰੇਰੀ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਸੀ। ਉਹ ਆਪਣੇ ਪਿੱਛੇ ਪੁੱਤਰ ਆਸ਼ੀਸ਼ ਅਤੇ ਬੇਟੀ ਅਨਘਾ ਛੱਡ ਗਏ ਹਨ। ਮਰਾਠੀ ਉਦਯੋਗਾਂ ਦੇ ਵੱਡੇ ਨਾਵਾਂ ਵਿੱਚੋਂ ਇੱਕ ਸੁਭਾਸ਼ ਦਾਂਡੇਕਰ ਨੂੰ ਲੋਕ ਦਾਦਾ ਸਾਹਿਬ ਦਿਗੰਬਰ ਦਾਂਡੇਕਰ ਕਹਿ ਕੇ ਬੁਲਾਉਂਦੇ ਸਨ।
ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਸੂਬੇ ਨੇ ਮਰਾਠੀ ਉਦਯੋਗ ਨੂੰ ਪ੍ਰਸਿੱਧੀ ਦੇਣ ਵਾਲੇ ਦਾਦਾ ਨੂੰ ਗੁਆ ਦਿੱਤਾ ਹੈ। ਫੜਨਵੀਸ ਨੇ ਕਿਹਾ, ਉਨ੍ਹਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਕੇ ਉਨ੍ਹਾਂ ਦੇ ਜੀਵਨ ਵਿੱਚ ਰੰਗ ਭਰਿਆ ਹੈ। ਉਨ੍ਹਾਂ ਨੇ ਕਦਰਾਂ-ਕੀਮਤਾਂ ਦੀ ਸੰਭਾਲ ਨੂੰ ਬਹੁਤ ਪਹਿਲ ਦਿੱਤੀ। ਉਨ੍ਹਾਂ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਰਕਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਦਾਂਡੇਕਰ ਸਮਾਜਿਕ ਜਾਗਰੂਕਤਾ, ਕਲਾਵਾਂ ਅਤੇ ਉੱਦਮਤਾ ਵਿੱਚ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਸਨ।
ਦਾਦਰ ਦੇ ਸ਼ਿਵਾਜੀ ਪਾਰਕ ਕਬਰਸਤਾਨ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਪਰਿਵਾਰਕ ਮੈਂਬਰਾਂ, ਕੈਮਲਿਨ ਸਮੂਹ ਦੇ ਕਰਮਚਾਰੀਆਂ ਅਤੇ ਉਦਯੋਗ ਦੇ ਪਤਵੰਤੇ ਸ਼ਾਮਲ ਹੋਏ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਦਾਂਡੇਕਰ ਦਾ ਸੰਸਕਾਰ ਸੋਮਵਾਰ ਨੂੰ ਮੱਧ ਮੁੰਬਈ ਵਿੱਚ ਕੀਤਾ ਗਿਆ ਅਤੇ ਵੀਰਵਾਰ ਨੂੰ ਇੱਕ ਸ਼ੋਕ ਸਭਾ ਕੀਤੀ ਜਾਵੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।