ਸੀਈਸੀ ਸੁਸ਼ੀਲ ਚੰਦਰਾ ਨੇ ਚੋਣ ਸਬੰਧੀ ਤਿਆਰੀਆਂ ਨੂੰ ਲੈ ਕੇ ਦੱਸਿਆ ਕਿ ਸਾਰੇ ਵੋਟਰਾਂ ਨੂੰ ਉਮੀਦਵਾਰਾਂ ਬਾਰੇ 'ਚ ਸਭ ਕੁਝ ਪਤਾ ਹੋਣਾ ਚਾਹੀਦੀ ਹੈ ਰਾਜਨੀਤਕ ਪਾਰਟੀਆਂ ਨੂੰ ਅਖਬਾਰਾਂ, ਟੈਲੀਵਿਜ਼ਨ ਤੇ ਵੈੱਬਸਾਈਟਾਂ ਰਾਹੀਂ ਵੋਟਰਾਂ ਤਕ ਉਮੀਦਵਾਰਾਂ ਦੀ ਪਹੁੰਚਾਉਣੀ ਪਵੇਗੀ।


ਜ਼ਿਕਰਯੋਗ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ 'ਚ ਪੰਜ ਸੂਬਿਆਂ 'ਚ ਚੋਣਾਂ ਹੋਣੀਆਂ ਹਨ। ਜਿਸ ਲਈ ਚੋਣ ਕਮਿਸ਼ਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਸਾਰੇ ਸਬੰਧਿਤ ਸੂਬਿਆਂ 'ਚ ਜਾ ਕੇ ਸਮੀਖਿਆ ਕਰ ਰਹੇ ਹਨ। ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਤੇ ਕਮਿਸ਼ਨਰ ਰਾਜੀਵ ਕੁਮਾਰ ਤੇ ਅਨੁਪ ਚੰਦਰ ਦੋ ਦਿਨਾਂ ਦੌਰੇ 'ਤੇ ਗੋਆ ਪਹੁੰਚੇ ਹਨ।


 




ਇੱਥੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਦੱਸਿਆ ਵੋਟਰਾਂ ਨੂੰ ਉਮੀਦਵਾਰ ਬਾਰੇ ਸਾਰੀ ਜਾਣਕਾਰੀ ਮਿਲਣੀ ਚਾਹੀਦੀ ਹੈ। ਰਾਜਨੀਤਕ ਪਾਰਟੀਆਂ ਨੂੰ ਅਖਬਾਰ, ਟੀਵੀ ਤੇ ਵੈੱਬਸਾਈਟ 'ਤੇ ਦੱਸਣਾ ਪਵੇਗਾ ਕਿ ਉਨ੍ਹਾਂ ਦੇ ਉਮੀਦਵਾਰ ਦਾ ਕ੍ਰਿਮੀਨਲ ਰਿਕਾਰਡ ਹੈ ਜਾਂ ਨਹੀਂ ਜੇਕਰ ਹੈ ਤਾਂ ਰਾਜਨੀਤਕ ਪਾਰਟੀਆਂ ਵੋਟਰਾਂ ਨੂੰ ਉਹ ਵਜ੍ਹਾ ਵੀ ਦੱਸਣ ਜਿਸ ਕਾਰਨ ਇਕ ਸਾਫ ਛਵੀ ਵਾਲੇ ਉਮੀਦਵਾਰ ਦੀ ਬਜਾਏ ਅਪਰਾਧਿਕ ਰਿਕਾਰਡ ਵਾਲੇ ਕੈਂਡੀਡੇਟ ਨੂੰ ਚੁਣਿਆ ਜਾ ਰਿਹਾ ਹੈ। ਸੀਈਸੀ ਚੰਦਰਾ ਨੇ ਕਿਹਾ ਕਿ ਸੂਬੇ ਦੇ ਤੱਟੀ ਇਲਾਕਿਆਂ 'ਤੇ ਕੜੀ ਨਿਗਰਾਨੀ ਰੱਖੀ ਜਾਵੇਗੀ। ਏਨਾ ਹੀ ਨਹੀਂ ਸਾਰਿਆਂ ਬੈਕਾਂ ਨੂੰ ਵੀ ਨਿਰਦੇਸ਼ ਦੇ ਦਿੱਤੇ ਹਏ ਹਨ ਕਿ ਜੇਕਰ ਕੋਈ ਟਰਾਂਸਜੈਕਸ਼ਨ ਸ਼ੱਕੀ ਲੱਗੇ ਤਾਂ ਤੁਰੰਤ ਉਸ ਦੀ ਜਾਣਕਾਰੀ ਦੇਣ।