First Woman Combat Aviator : ਆਮ ਜ਼ਿੰਦਗੀ ਵਿੱਚ ਹੀ ਨਹੀਂ ਹੁਣ ਫੌਜ ਵਿੱਚ ਵੀ ਔਰਤਾਂ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ। ਭਾਰਤੀ ਸੈਨਾ (Indian Army) ਨੂੰ ਬੁੱਧਵਾਰ ਨੂੰ ਆਰਮੀ ਕੋਰ ਦੇ ਰੂਪ ਵਿੱਚ ਆਪਣੀ ਪਹਿਲੀ ਮਹਿਲਾ ਅਧਿਕਾਰੀ ਮਿਲ ਗਈ ਹੈ।
ਕੈਪਟਨ ਅਭਿਲਾਸ਼ਾ ਬਰਾਕ (Captain Abhilasha Barak) ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਭਾਰਤੀ ਫੌਜ ਮੁਤਾਬਕ ਕੈਪਟਨ ਅਭਿਲਾਸ਼ਾ ਬਰਾਕ ਨੇ ਸਫਲਤਾਪੂਰਵਕ ਸਿਖਲਾਈ ਪੂਰੀ ਕਰ ਲਈ ਹੈ। ਜਿਸ ਤੋਂ ਬਾਅਦ ਕੈਪਟਨ ਅਭਿਲਾਸ਼ਾ ਨੂੰ ਆਰਮੀ ਏਵੀਏਸ਼ਨ ਕੋਰ ਵਿੱਚ ਇੱਕ ਲੜਾਕੂ ਏਵੀਏਟਰ ਦੇ ਰੂਪ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਭਾਰਤੀ ਫੌਜ ਮੁਤਾਬਕ ਕੈਪਟਨ ਅਭਿਲਾਸ਼ਾ ਨੂੰ ਫੌਜ ਦੇ 36 ਪਾਇਲਟਾਂ ਦੇ ਨਾਲ ਇਸ ਵੱਕਾਰੀ ਵਿੰਗ ਨਾਲ ਸਨਮਾਨਿਤ ਕੀਤਾ ਗਿਆ ਹੈ। ਫੌਜ ਮੁਤਾਬਕ 15 ਮਹਿਲਾ ਅਫਸਰਾਂ ਨੇ ਆਰਮੀ ਏਵੀਏਸ਼ਨ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਸੀ ਪਰ ਪਾਇਲਟ ਐਪਟੀਟਿਊਡ ਬੈਟਰੀ ਟੈਸਟ ਅਤੇ ਮੈਡੀਕਲ ਤੋਂ ਬਾਅਦ ਸਿਰਫ਼ ਦੋ ਅਫ਼ਸਰ ਹੀ ਚੁਣੇ ਗਏ ਹਨ।
ਅਵਨੀ ਚਤੁਰਵੇਦੀ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਜੂਨ ਵਿੱਚ ਪਹਿਲੀ ਵਾਰ ਹੈਲੀਕਾਪਟਰ ਪਾਇਲਟ ਟਰੇਨਿੰਗ ਲਈ ਦੋ ਮਹਿਲਾ ਅਧਿਕਾਰੀਆਂ ਦੀ ਚੋਣ ਕੀਤੀ ਗਈ ਸੀ। ਦੋਵਾਂ ਨੇ ਨਾਸਿਕ ਦੇ ਕੰਬੈਟ ਆਰਮੀ ਏਵੀਏਸ਼ਨ ਟ੍ਰੇਨਿੰਗ ਸਕੂਲ ਵਿੱਚ ਸਿਖਲਾਈ ਲਈ ਸੀ। ਮੌਜੂਦਾ ਸਮੇਂ ਵਿੱਚ ਹਵਾਬਾਜ਼ੀ ਵਿਭਾਗ ਵਿੱਚ ਔਰਤਾਂ ਨੂੰ ਏਅਰ ਟਰੈਫਿਕ ਕੰਟਰੋਲ ਅਤੇ ਗਰਾਊਂਡ ਡਿਊਟੀ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਪਰ ਹੁਣ ਇਹ ਮਹਿਲਾ ਅਧਿਕਾਰੀ ਪਾਇਲਟ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲਣਗੀਆਂ। ਤੁਹਾਨੂੰ ਦੱਸ ਦੇਈਏ ਕਿ ਸਾਲ 2018 ਵਿੱਚ ਏਅਰਫੋਰਸ ਫਲਾਇੰਗ ਅਫਸਰ ਅਵਨੀ ਚਤੁਰਵੇਦੀ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ।