ਖ਼ਾਲਿਸਤਾਨੀ ਪੱਖੀ ਨਾਅਰੇ ਲਿਖਣ ਵਾਲਿਆਂ ਖਿਲਾਫ਼ ਹੁਣ ਸਰਕਾਰ ਕਾਰਵਾਈ ਕਰਨ ਦੀ ਤਿਆਰੀ ਵਿੱਚ ਨਜ਼ਰ ਆ ਰਹੀ ਹੈ। ਪਿਛਲੀ ਕੁਝ ਮਹੀਨੇ ਪਹਿਲਾਂ ਦਿੱਲੀ ਦੇ ਦਿੱਲੀ ਦੇ ਵੱਖ- ਵੱਖ ਇਲਾਕਿਆਂ 'ਚ ਖ਼ਾਲਿਸਤਾਨ ਦੇ ਹੱਕ ਚ ਕੰਧਾਂ 'ਤੇ ਨਾਅਰੇ ਲਿਖੇ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕਾਬੂ ਕੀਤੇ ਇਹਨਾ ਦੋਵੇਂ ਮੁਲਜ਼ਮਾਂ ਖਿਲਾਫ਼ ਹੁਣ ਕੇਸ ਚਲਾਇਆ ਜਾਵੇਗਾ।
ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ ਉਪ ਰਾਜਪਾਲ ਵੀਕੇ ਸਕਸੈਨਾ ਨੇ ਦੇ ਦਿੱਤੀ ਹੈ। ਇਸ ਸਾਲ 26 ਜਨਵਰੀ ਤੋਂ ਪਹਿਲਾਂ ਪਾਬੰਧੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (ਐੱਸਐੱਫਜੇ) ਦੇ ਇਸ਼ਾਰੇ 'ਤੇ ਦਿੱਲੀ ਦੇ ਕੁਝ ਇਲਾਕਿਆਂ 'ਚ ਰਾਸ਼ਟਰ ਵਿਰੋਧੀ ਨਾਅਰੇ ਕੰਧਾਂ 'ਤੇ ਲਿਖਣ ਦੇ ਮਾਮਲੇ ਸਾਹਮਣੇ ਆਏ ਸਨ।
ਇਸ ਮਾਮਲੇ 'ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਮੁਲਜ਼ਮਾਂ ਵਿਕਰਮ ਸਿੰਘ ਤੇ ਬਲਰਾਮ ਸਿੰਘ ਨੂੰ 19 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੇ ਪੱਛਮੀ ਦਿੱਲੀ ਦੇ ਵਿਕਾਸਪੁਰੀ, ਜਨਕਪੁਰੀ, ਪੱਛਮੀ ਵਿਹਾਰ, ਪੀਰਾਗੜ੍ਹੀ, ਮੀਰਾ ਬਾਗ਼ ਸਮੇਤ ਕੀ ਇਲਾਕਿਆਂ 'ਚ ਖ਼ਾਲਿਸਤਾਨ ਦੇ ਹੱਕ 'ਚ ਕੰਧਾਂ 'ਤੇ ਚਿੱਤਰ ਬਣਾਏ ਸਨ।
ਮੁਲਜ਼ਮਾਂ ਨੇ ‘ਖ਼ਾਲਿਸਤਾਨ ਜ਼ਿੰਦਾਬਾਦ', ‘ਐੱਸਐੱਫਜੇ’, ‘1934’, ‘ਪੰਜਾਬ ਬਣੇਗਾ ਖ਼ਾਲਿਸਤਾਨ', ‘ਰੈਫਰੈਂਡਮ 2020 ਵੋਟ ਫਾਰ ਖ਼ਾਲਿਸਤਾਨ' ਵਰਗੇ ਰਾਸ਼ਟਰ ਵਿਰੋਧੀ ਨਾਅਰੇ ਵਾਲੇ ਕੰਧ ਚਿੱਤਰ ਬਣਾਏ ਸਨ। ਮੁਲਜ਼ਮਾਂ ਨੇ ਜਾਂਚ ਦੌਰਾਨ ਦੱਸਿਆ ਕਿ ਉਹ ਐੱਸਐੱਫਜੇ ਦੇ ਸੰਸਥਾਪਤ ਤੇ ਭਗੌੜੇ ਗੁਰਪਤਵੰਤ ਸਿੰਘ ਪੰਨੂ ਦੇ ਨਿਰਦੇਸ਼ 'ਤੇ ਇਸ ਤਰ੍ਹਾਂ ਦੀਆਂ ਸਰਗਰਮੀਆਂ 'ਚ ਸ਼ਾਮਿਲ ਸਨ। ਪੁਲਿਸ ਹੁਣ ਇਸ ਮਾਮਲੇ 'ਚ ਦੋਸ਼ ਪੱਤਰ ਸਬੰਧਤ ਅਦਾਲਤ 'ਚ ਦਾਖ਼ਲ ਕਰੇਗੀ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ