Republic Day Parade 2022: ਅਗਲੇ ਸਾਲ 26 ਜਨਵਰੀ ਨੂੰ ਰਾਜਧਾਨੀ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਦਾ ਦ੍ਰਿਸ਼ ਬਹੁਤ ਵੱਖਰਾ ਅਤੇ ਵਿਸ਼ੇਸ਼ ਹੋਵੇਗਾ। ਅਗਲੇ ਸਾਲ ਇਹ ਪਰੇਡ ਮੁੜ ਤਿਆਰ ਕੀਤੇ (ਨਵੇਂ ਬਣੇ) ਰਾਜਪਥ 'ਤੇ ਆਯੋਜਿਤ ਕੀਤੀ ਜਾਵੇਗੀ। ਸੈਂਟਰਲ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਕਿਹਾ ਹੈ ਕਿ ਲੋਕਾਂ ਨੂੰ ਅਜਿਹਾ ਨਜ਼ਾਰਾ ਦੇਖਣ ਨੂੰ ਮਿਲੇਗਾ ਜਿਸ ‘ਤੇ ਉਨ੍ਹਾਂ ਨੂੰ ਮਾਣ ਹੋਵੇਗਾ। ਅਧਿਕਾਰੀਆਂ ਮੁਤਾਬਕ, ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਸੈਂਟਰਲ ਵਿਸਟਾ ਐਵੀਨਿਊ ਦੇ ਮੁੜ ਵਿਕਾਸ ਦਾ ਕੰਮ ਇਸ ਸਾਲ ਨਵੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ।


ਹਰਦੀਪ ਸਿੰਘ ਪੁਰੀ ਨੇ ਇੱਥੇ ਨਿਰਮਾਣ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਜਿਸਦੇ ਬਾਅਦ ਉਨ੍ਹਾਂ ਨੇ ਆਪਣੇ ਇੱਕ ਟਵੀਟ ਵਿੱਚ ਲਿਖਿਆ, "ਅੱਜ ਸੈਂਟਰਲ ਵਿਸਟਾ ਐਵੀਨਿਊ ਪ੍ਰੋਜੈਕਟ ਦੇ ਨਿਰਮਾਣ ਕਾਰਜਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਮੇਰੇ ਨਾਲ ਸੱਕਤਰ, ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ, ਸੀਪੀਡਬਲਯੂਡੀ ਦੇ ਅਧਿਕਾਰੀ, ਠੇਕੇਦਾਰ ਅਤੇ ਇਸ ਪ੍ਰੋਜੈਕਟ ਦੇ ਆਰਕੀਟੈਕਟ ਬਿਮਲ ਪਟੇਲ ਮੌਜੂਦ ਸੀ।"


ਉਨ੍ਹਾਂ ਨੇ ਅੱਗੇ ਕਿਹਾ ਕਿ "ਨਿਰਮਾਣ ਕਾਰਜ ਨਿਰਧਾਰਤ ਸਮੇਂ ਅਨੁਸਾਰ ਸੰਤੁਸ਼ਟੀਜਨਕ ਢੰਗ ਨਾਲ ਚੱਲ ਰਿਹਾ ਹੈ। ਨਾਗਰਿਕਾਂ ਨੂੰ ਅਜਿਹਾ ਅਵਸਰ ਮਿਲੇਗਾ ਜਿਸਦਾ ਉਨ੍ਹਾਂ ਨੂੰ ਮਾਣ ਹੋਵੇਗਾ।"


ਰਾਜਪਥ ਵਿਖੇ ਆਉਣ ਵਾਲੇ ਲੋਕਾਂ ਲਈ ਅਨੌਖਾ ਹੋਵੇਗਾ ਤਜਰਬਾ


ਮੰਤਰਾਲੇ ਦੇ ਇੱਕ ਅਧਿਕਾਰੀ ਮੁਤਾਬਕ ਰਾਜਪਥ ਦੇ ਪੁਨਰ-ਵਿਕਾਸ ਪ੍ਰੋਜੈਕਟ ਵਿੱਚ ਵੱਡੇ ਪੱਧਰ ‘ਤੇ ਪੱਥਰ ਦਾ ਕੰਮ ਕੀਤਾ ਜਾ ਰਿਹਾ ਹੈ। ਇਸਦੇ ਨਾਲ ਇਸ ਵਿੱਚ ਕਈਂ ਅੰਡਰਪਾਸਾਂ ਦੀ ਉਸਾਰੀ, ਸਾਰੀਆਂ ਸਹੂਲਤਾਂ ਨਾਲ ਲੈਸ ਭੂਮੀਗਤ ਬਲਾਕਾਂ ਅਤੇ ਪਾਰਕਿੰਗ ਦਾ ਢੁਕਵਾਂ ਪ੍ਰਬੰਧ ਵੀ ਸ਼ਾਮਲ ਹੋਵੇਗਾ।


ਉਨ੍ਹਾਂ ਨੇ ਦੱਸਿਆ, "ਇੱਥੇ ਨਕਲੀ ਤਲਾਬਾਂ 'ਤੇ 12 ਪੁਲ ਬਣਾਏ ਜਾ ਰਹੇ ਹਨ। ਰਾਜਪਥ ਆਉਣ ਵਾਲੇ ਲੋਕਾਂ ਲਈ ਇਹ ਤਜ਼ੁਰਬਾ ਬਹੁਤ ਅਨੌਖਾ ਹੋਵੇਗਾ।" ਉਨ੍ਹਾਂ ਇਹ ਵੀ ਕਿਹਾ, "ਸੈਂਟਰਲ ਵਿਸਟਾ ਐਵੀਨਿT ਦੇ ਮੁੜ ਵਿਕਾਸ ਦਾ ਕੰਮ ਇਸ ਸਾਲ ਨਵੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਅਗਲੇ ਸਾਲ ਗਣਤੰਤਰ ਦਿਵਸ ਪਰੇਡ ਨਵੇਂ ਬਣੇ ਰਾਜਪਥ ਉੱਤੇ ਆਯੋਜਿਤ ਕੀਤੀ ਜਾਏਗੀ।"


ਦੱਸ ਦੇਈਏ ਕਿ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਨਵੀਂ ਸੰਸਦ ਭਵਨ ਤੋਂ ਲੈ ਕੇ ਸਰਕਾਰੀ ਮੰਤਰਾਲੇ ਤੱਕ ਦਾ ਨਿਰਮਾਣ ਵੀ ਹੋ ਰਿਹਾ ਹੈ। ਇਸ ਪ੍ਰਾਜੈਕਟ ਦੇ ਤਹਿਤ ਮੌਜੂਦਾ ਸੰਸਦ ਭਵਨ ਦੀ ਥਾਂ ਟਤੇ ਤਿਕੋਣੀ ਆਕਾਰ ਵਾਲਾ ਸੰਸਦ ਭਵਨ ਬਣਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ: DU Admission 2021: 2 ਅਗਸਤ ਤੋਂ ਸ਼ੁਰੂ ਹੋਵੇਗੀ ਦਾਖਲਾ ਪ੍ਰਕਿਰਿਆ, ਇੱਥੇ ਵੇਖੋ ਪੂਰੀ ਜਾਣਕਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904