ਨਵੀਂ ਦਿੱਲੀ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ਨੀਵਾਰ ਨੂੰ ਇੱਕ ਗੁਰਦੁਆਰੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਭਾਰਤ ਸਰਕਾਰ ਨੇ 100 ਤੋਂ ਵੱਧ ਸਿੱਖ ਤੇ ਹਿੰਦੂ ਨਾਗਰਿਕਾਂ ਨੂੰ ਪਹਿਲ ਦੇ ਆਧਾਰ 'ਤੇ ਈ-ਵੀਜ਼ਾ ਦਿੱਤਾ ਹੈ। ਦੱਸ ਦਈਏ ਕਿ 18 ਜੂਨ ਯਾਨੀ ਸ਼ਨੀਵਾਰ ਨੂੰ ਗੁਰਦੁਆਰਾ ਕਰਤੇ ਪਰਵਾਨ 'ਚ ਅੱਤਵਾਦੀ ਹਮਲਾ ਹੋਇਆ ਸੀ। ਆਈਐਸਆਈਐਸ ਖੁਰਸਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਸਿੱਖਾਂ ਤੇ ਹਿੰਦੂਆਂ ਨੂੰ ਵੀਜ਼ਾ ਦੇਣ ਦੇ ਫੈਸਲੇ 'ਤੇ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕਾਬੁਲ ਹਮਲੇ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਅਫਗਾਨਿਸਤਾਨ ਦੇ 100 ਤੋਂ ਵੱਧ ਸਿੱਖਾਂ ਤੇ ਹਿੰਦੂਆਂ ਨੂੰ ਪਹਿਲ ਦੇ ਆਧਾਰ 'ਤੇ ਈ-ਵੀਜ਼ੇ ਦਿੱਤੇ ਹਨ। ਦੱਸਣਯੋਗ ਹੈ ਕਿ ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਗਸਤ 2021 'ਚ ਵੀ ਭਾਰਤ ਸਰਕਾਰ ਨੇ ਈ-ਵੀਜ਼ਾ ਜਾਰੀ ਕੀਤਾ ਸੀ। ਅੱਤਵਾਦੀ ਹਮਲੇ 'ਚ 2 ਦੀ ਹੋਈ ਸੀ ਮੌਤ18 ਜੂਨ ਨੂੰ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ 'ਤੇ ਹੋਏ ਅੱਤਵਾਦੀ ਹਮਲੇ 'ਚ ਇਕ ਸਿੱਖ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ ਇੱਕ ਮੁਸਲਿਮ ਸੁਰੱਖਿਆ ਗਾਰਡ ਵੀ ਸ਼ਾਮਲ ਹੈ। ਭਾਰਤ ਨੇ ਵੀ ਇਸ ਹਮਲੇ 'ਤੇ ਸਖ਼ਤ ਇਤਰਾਜ਼ ਜਤਾਇਆ ਸੀ।
Kabul Gurudwara Blast: 100 ਤੋਂ ਵੱਧ ਅਫਗਾਨ ਸਿੱਖਾਂ ਤੇ ਹਿੰਦੂਆਂ ਨੂੰ ਮਿਲਿਆ ਈ-ਵੀਜ਼ਾ, ਅੱਤਵਾਦੀ ਹਮਲੇ ਮਗਰੋਂ ਭਾਰਤ ਸਰਕਾਰ ਦਾ ਅਹਿਮ ਫੈਸਲਾ
ਏਬੀਪੀ ਸਾਂਝਾ | shankerd | 19 Jun 2022 03:55 PM (IST)
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ਨੀਵਾਰ ਨੂੰ ਇੱਕ ਗੁਰਦੁਆਰੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਭਾਰਤ ਸਰਕਾਰ ਨੇ 100 ਤੋਂ ਵੱਧ ਸਿੱਖ ਤੇ ਹਿੰਦੂ ਨਾਗਰਿਕਾਂ ਨੂੰ ਪਹਿਲ ਦੇ ਆਧਾਰ 'ਤੇ ਈ-ਵੀਜ਼ਾ ਦਿੱਤਾ ਹੈ।
evisas
Published at: 19 Jun 2022 01:40 PM (IST)