ਚੰਡੀਗੜ੍ਹ: ਪਿਛਲੇ ਦਿਨੀਂ ਚੰਡੀਗੜ੍ਹ 'ਚ ਆਪਣੀ ਮਹਿਲਾ ਮਿੱਤਰ ਨੂੰ ਮਿਲਣ ਆਏ ਦੌਰਾਨ ਫਲੈਟ ਦੀ ਬਾਲਕਨੀ 'ਚੋਂ ਡਿੱਗੇ ਚੰਦਰ ਪ੍ਰਕਾਸ਼ ਕਥੂਰੀਆ ਨੂੰ ਬੀਜੇਪੀ ਨੇ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਬੀਜੇਪੀ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਕਥੂਰੀਆ 'ਤੇ ਇਹ ਕਾਰਵਾਈ ਕੀਤੀ ਹੈ।

ਬੀਜੇਪੀ ਦੇ ਕਰਨਾਲ ਜ਼ਿਲ੍ਹੇ ਦੇ ਪ੍ਰਧਾਨ ਜਗਮੋਹਨ ਆਨੰਦ ਨੇ ਵੀ ਪੱਤਰ ਜਾਰੀ ਕਰਕੇ ਇਸ ਬਾਰੇ ਪੁਸ਼ਟੀ ਕਰ ਦਿੱਤੀ ਹੈ। ਕਥੂਰੀਆ ਕਰਨਾਲ ਜ਼ਿਲ੍ਹੇ 'ਚ ਬੀਜੇਪੀ ਦੇ ਖ਼ਾਸ ਲੀਡਰਾਂ 'ਚੋਂ ਇੱਕ ਮੰਨੇ ਜਾਂਦੇ ਰਹੇ ਹਨ। ਉਹ ਚੰਡੀਗੜ੍ਹ 'ਚ ਇੱਕ ਮਹਿਲਾ ਮਿੱਤਰ ਦੇ ਫਲੈਟ ਦੀ ਬਾਲਕਨੀ 'ਚ ਡਿੱਗ ਗਏ ਸਨ। ਇਸ ਬਾਰੇ ਕਈ ਤਰ੍ਹਾਂ ਦੀ ਚਰਚਾ ਮਗਰੋਂ ਪਾਰਟੀ ਨੇ ਇਹ ਕਾਰਵਾਈ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਕਥੂਰੀਆ ਸ਼ੁੱਕਰਵਾਰ ਚੰਡੀਗੜ੍ਹ ਦੇ ਸੈਕਟਰ 63 'ਚ ਆਪਣੀ ਇੱਕ ਮਹਿਲਾ ਮਿੱਤਰ ਦੇ ਫਲੈਟ 'ਚ ਗਏ ਸਨ। ਇਸ ਦੌਰਾਨ ਕਿਸੇ ਦੇ ਆ ਜਾਣ ਕਾਰਨ ਉਹ ਬਾਲਕਨੀ ਤੋਂ ਹੇਠਾਂ ਉੱਤਰਨ ਦਾ ਯਤਨ ਕਰ ਰਹੇ ਸਨ। ਇਸ ਦੌਰਾਨ ਉਹ ਹੇਠਾਂ ਡਿੱਗ ਗਏ। ਇਸ ਦੌਰਾਨ ਉਨ੍ਹਾਂ ਨੂੰ ਕਾਫੀ ਸੱਟ ਲੱਗੀ ਹੈ ਤੇ ਫਿਲਹਾਲ ਉਹ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਹਨ। ਇਹ ਵੀ ਦੱਸਿਆ ਜਾ ਰਿਹਾ ਕਿ ਫਿਲਹਾਲ ਉਹ ਡਿਪਰੈਸ਼ਨ 'ਚ ਹਨ।

ਇਹ ਵੀ ਪੜ੍ਹੋ: ਮੋਗਾ ਦੇ ਸਟਾਰ ਨੇ ਮੋਹ ਲਈ ਸਮ੍ਰਿਤੀ ਇਰਾਨੀ, ਇੰਜ ਕੀਤੀ ਤਾਰੀਫ਼

ਚੰਡੀਗੜ੍ਹ ਪੁਲਿਸ ਮੁਤਾਬਕ ਫਿਲਹਾਲ ਉਹ ਬਿਆਨ ਦੇਣ ਦੀ ਸਥਿਤੀ 'ਚ ਨਹੀਂ ਹਨ ਤੇ ਉਨ੍ਹਾਂ ਦੇ ਬਿਆਨ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਚੰਦਰਪ੍ਰਕਾਸ਼ ਕਥੂਰੀਆਂ ਹਰਿਆਣਾ ਬੀਜੇਪੀ ਦੇ ਵਿਸ਼ੇਸ਼ ਮੈਂਬਰ ਹਨ ਤੇ ਕਰਨਾਲ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਇੱਕ ਸਮੇਂ ਉਹ ਕਰਨਾਲ ਵਿਧਾਨ ਸਭਾ ਤੋਂ ਟਿਕਟ ਦੇ ਦਾਅਵੇਦਾਰ ਵੀ ਰਹੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ