ਚੰਡੀਗੜ੍ਹ: ਸ਼ਹਿਰ 'ਚ ਹੌਟਸਪੌਟ ਬਣੀ ਬਾਪੂ ਧਾਮ ਕਲੋਨੀ 'ਚ ਸੋਮਵਾਰ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਤਿੰਨ ਮਹਿਲਾਵਾਂ ਸ਼ਾਮਲ ਹਨ।


ਇਸ ਦੇ ਨਾਲ ਹੀ ਚੰਡੀਗੜ੍ਹ 'ਚ ਕੁੱਲ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ 265 ਹੋ ਗਈ ਹੈ ਜਿੰਨ੍ਹਾਂ 'ਚੋਂ 76 ਕੇਸ ਐਕਟਿਵ ਹਨ।


ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਬਾਪੂ ਧਾਮ ਕਲੋਨੀ 'ਚ ਆਏ ਦਿਨ ਪੌਜ਼ੇਟਿਵ ਕੇਸ ਆਉਣ ਮਗਰੋਂ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਜੋ ਤਾਜ਼ਾ ਮਾਮਲੇ ਆਏ ਹਨ ਇਹ ਪਹਿਲਾਂ ਤੋਂ ਕੋਰੋਨਾ ਪੌਜ਼ੇਟਿਵ ਦੇ ਸੰਪਰਕ 'ਚ ਆਏ ਸਨ।


ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕ ਨਾਲ ਸਾਬਕਾ ਡੀਐਸਪੀ ਨੇ ਲਿਆ ਪੰਗਾ, ਹੁਣ ਕੇਸ ਦਰਜ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ