ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਦਾ ਨਾਲ ਪਾਲਣ ਕਰਵਾਉਣ ਲਈ ਚੰਡੀਗੜ੍ਹ ਪੁਲਿਸ ਨੇ ਸਖਤੀ ਕੀਤੀ ਹੋਈ ਹੈ। ਪੁਲਿਸ ਕਿਸੇ ਵੀ ਗੈਰ-ਜ਼ਰੂਰੀ ਵਾਹਨ ਨੂੰ ਸੜਕ ਤੇ ਉਤਰਨ ਦੀ ਇਜਾਜ਼ਤ ਨਹੀਂ ਦੇ ਰਹੀ। ਪੁਲਿਸ ਨੇ ਇੰਨੇ ਵਾਹਨ ਜ਼ਬਤ ਕਰ ਲਏ ਹਨ ਕਿ ਹੁਣ ਜ਼ਬਤ ਕੀਤੇ ਵਾਹਨ ਖੜ੍ਹੇ ਕਰ ਲਈ ਜਗ੍ਹਾ ਘੱਟ ਪੈ ਰਹੀ ਹੈ।
ਚੰਡੀਗੜ੍ਹ ਪੁਲਿਸ ਰੋਜ਼ਾਨਾ 250 ਤੋਂ ਵੱਧ ਵਾਹਨ ਜ਼ਬਤ ਕਰਦੀ ਹੈ। ਸੈਕਟਰ 23 ਦੀ ਚਿਲਡਰਨ ਟਰੈਫਿਕ ਪਾਰਕ ਇਨ੍ਹਾਂ ਵਾਹਨਾਂ ਨਾਲ ਭਰ ਚੁੱਕੀ ਹੈ। ਹੁਣ ਟਰੈਫਿਕ ਪੁਲਿਸ ਨੇ ਇਹ ਵਾਹਨ ਸੈਕਟਰ 26 ਦੇ ਕਮਿਊਨਿਟੀ ਸੈਂਟਰ ਗਰਾਉਂਡ ਦੀ ਵਿੱਚ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇੱਥੇ ਵੀ ਇੱਕ ਗਰਾਉਂਡ ਪੂਰੀ ਤਰ੍ਹਾਂ ਭਰ ਚੁੱਕਾ ਹੈ। ਪੁਲਿਸ ਉਨ੍ਹਾਂ ਲੋਕਾਂ ਨੂੰ ਬਿਲਕੁਲ ਨਹੀਂ ਬਖਸ਼ ਰਹੀ ਜੋ ਬਿਨ੍ਹਾਂ ਕਰਫਿਊ ਪਾਸ ਤੇ ਗੈਰ-ਜ਼ਰੂਰੀ ਕੰਮ ਲਈ ਬਾਹਰ ਘੁਮੰਦੇ ਫਿਰਦੇ ਹਨ।
ਟਰੈਫਿਕ ਪੁਲਿਸ ਨੇ ਇਹ ਕਾਰਵਾਈ 28 ਮਾਰਚ ਤੋਂ ਸ਼ੁਰੂ ਕੀਤੀ ਸੀ। ਜਦਕਿ ਸ਼ਹਿਰ 'ਚ ਕਰਫਿਊ 24 ਮਾਰਚ ਨੂੰ ਲਾਇਆ ਗਿਆ ਸੀ।ਚੰਡੀਗੜ੍ਹ ਪੁਲਿਸ ਦੀ ਇਹ ਸਖਤ ਕਾਰਵਾਈ ਲੋਕਾਂ ਨੂੰ ਇਸ ਮਾਰੂ ਵਾਇਰਸ ਦੌਰਾਨ ਘਰ ਅੰਦਰ ਰੱਖਣ ਲਈ ਹੈ ਪਰ ਬਹੁਤੇ ਲੋਕ ਬਿਨ੍ਹਾਂ ਕਿਸੇ ਵਜ੍ਹਾ ਸੜਕ ਤੇ ਘੁੰਮਣ ਨਿਕਲ ਰਹੇ ਹਨ।