Chandrayaan 3 Moon Landing: ਚੰਦਰਯਾਨ-3 ਦੀਆਂ ਚੰਦਰਮਾ 'ਤੇ ਉਤਰਨ ਦੀਆਂ ਖਬਰਾਂ ‘ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਜਿਵੇਂ-ਜਿਵੇਂ 23 ਅਗਸਤ ਨੂੰ ਚੰਦਰਯਾਨ ਦਾ ਸਾਫਟ ਲੈਂਡਿੰਗ ਦਾ ਸਮਾਂ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਹੀ ਲੋਕਾਂ ਦੀ ਉਤਸੁਕਤਾ ਵੀ ਵਧਦੀ ਜਾ ਰਹੀ ਹੈ। ਲੋਕ ਹੀ ਨਹੀਂ, ਇਸਰੋ ਦੇ ਕੰਟਰੋਲ ਰੂਮ 'ਚ ਬੈਠੇ ਵਿਗਿਆਨੀ ਅਤੇ ਇੰਜੀਨੀਅਰ ਵੀ ਕਾਫੀ ਉਤਸ਼ਾਹਿਤ ਹਨ।


ਚੰਦਰਯਾਨ-3 ਮਿਸ਼ਨ ਨਾਲ ਜੁੜੀ ਹਰ ਜਾਣਕਾਰੀ ਅਤੇ ਕੈਲਕੂਲੇਸ਼ਨ ਨੂੰ ਵੀ ਕਈ ਵਾਰ ਚੈੱਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ 23 ਅਗਸਤ ਨੂੰ ਸਫਲ ਲੈਂਡਿੰਗ ਦਾ ਭਰੋਸਾ ਜਤਾਇਆ ਹੈ।


ਲੈਂਡਿੰਗ ਤੋਂ ਇੱਕ ਦਿਨ ਪਹਿਲਾਂ, ਇਸਰੋ ਦੇ ਮੁਖੀ ਨੇ ਟਾਈਮਸ ਆਫ਼ ਇੰਡੀਆ ਨੂੰ ਕਿਹਾ, "ਸਾਨੂੰ ਭਰੋਸਾ ਹੈ ਕਿਉਂਕਿ ਹੁਣ ਤੱਕ ਸਭ ਕੁਝ ਠੀਕ ਰਿਹਾ ਹੈ ਅਤੇ ਇਸ ਮੋੜ ਤੱਕ ਕੁਝ ਵੀ ਅਚਾਨਕ ਨਹੀਂ ਹੋਇਆ ਹੈ। ਅਸੀਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਇਸ ਪੜਾਅ ਤੱਕ ਸਾਰੀਆਂ ਪ੍ਰਣਾਲੀਆਂ ਨੇ ਸਾਡੀ ਲੋੜ ਅਨੁਸਾਰ ਪ੍ਰਦਰਸ਼ਨ ਕੀਤਾ ਹੈ।


ਇਹ ਵੀ ਪੜ੍ਹੋ: Farmers Protest: ਲੌਂਗੋਵਾਲ ਵਿੱਚ ਕਿਸਾਨਾਂ ਨੇ ਥਾਣੇ ਅੱਗੇ ਲਾ ਦਿੱਤਾ ਪੱਕਾ ਮੋਰਚਾ, ਦੂਜੀਆਂ ਯੂਨੀਅਨਾਂ ਨੂੰ ਵੀ ਦਿੱਤਾ ਸੱਦਾ, ਜਾਣੋ ਕੀ ਹੈ ਯੋਜਨਾ


ਉਨ੍ਹਾਂ ਨੇ ਅੱਗੇ ਦੱਸਿਆ ਕਿ ਹੁਣ ਅਸੀਂ ਸਿਸਟਮ ਦੇ ਕਈ ਸਿਮੂਲੇਸ਼ਨ, ਵੈਰੀਫਿਕੇਸ਼ਨ ਅਤੇ ਸਿਸਟਮ ਦੀ ਡਬਲ ਵੈਰੀਫਿਕੇਸ਼ਨ ਦੇ ਨਾਲ ਲੈਂਡਿੰਗ ਦੀ ਤਿਆਰੀ ਕਰ ਰਹੇ ਹਾਂ। ਉਪਕਰਨਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ।


ਇਸਰੋ ਦੇ ਕੰਟਰੋਲ ਰੂਮ ਵਿੱਚ ਉਤਸ਼ਾਹ ਦਾ ਮਾਹੌਲ


ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਮੰਗਲਵਾਰ (22 ਅਗਸਤ) ਨੂੰ ਮਿਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਇਸਰੋ ਨੇ ਕਿਹਾ ਕਿ ਚੰਦਰਯਾਨ-3 ਸਮੇਂ 'ਤੇ ਅੱਗੇ ਵੱਧ ਰਿਹਾ ਹੈ। ਸਿਸਟਮਾਂ ਦੀ ਬਕਾਇਦਾ ਚੈਕਿੰਗ ਕੀਤੀ ਜਾ ਰਹੀ ਹੈ, ਸੁਚਾਰੂ ਸੰਚਾਲਨ ਜਾਰੀ ਹੈ। ਇਸਰੋ ਨੇ ਕਿਹਾ ਕਿ 'ਮਿਸ਼ਨ ਆਪ੍ਰੇਸ਼ਨ ਕੰਪਲੈਕਸ' 'ਚ ਊਰਜਾ ਅਤੇ ਉਤਸ਼ਾਹ ਦਾ ਮਾਹੌਲ ਹੈ।


ਲੈਂਡਰ ਨੇ ਭੇਜੀਆਂ ਚੰਦ ਦੀਆਂ ਨਵੀਆਂ ਤਸਵੀਰਾਂ


ਇਸ ਦੇ ਨਾਲ ਹੀ ਇਸਰੋ ਨੇ ਕਰੀਬ 70 ਕਿਲੋਮੀਟਰ ਦੀ ਉਚਾਈ ਤੋਂ ‘ਲੈਂਡਰ ਪੋਜੀਸ਼ਨ ਡਿਟੈਕਸ਼ਨ ਕੈਮਰੇ’ ਤੋਂ ਲਈਆਂ ਚੰਦਰਮਾ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ। ਪੁਲਾੜ ਏਜੰਸੀ ਨੇ ਦੱਸਿਆ ਕਿ 23 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5.20 ਵਜੇ ਲੈਂਡਿੰਗ ਆਪਰੇਸ਼ਨ ਦੀ ਲਾਈਵ ਸਟ੍ਰੀਮਿੰਗ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Drugs Overdose: '17 ਮਹੀਨੇ ਬਰਬਾਦ ਕੀਤੇ ਤੇ ਹੁਣ 1 ਸਾਲ ਹੋਰ ਮੰਗਿਆ...ਨਸ਼ੇ ਨਾਲ ਮਰਨ ਵਾਲਿਆਂ ਦੀ ਜ਼ਿੰਮੇਵਾਰੀ ਲਓ'