Chandrayaan-3: ਚੰਦਰਯਾਨ-3 ਦੇ ਪ੍ਰੋਪਲਸ਼ਨ ਮੋਡਿਊਲ ਤੋਂ ਵੱਖ ਹੋਣ ਤੋਂ ਬਾਅਦ ਵਿਕਰਮ ਲੈਂਡਰ (Vikram Lander) ਖੁਦ ਅੱਗੇ ਦੀ ਦੂਰੀ ਤੈਅ ਕਰ ਰਿਹਾ ਹੈ। ਜਲਦੀ ਹੀ, ਲੈਂਡਰ ਮੋਡੀਊਲ ਡੀਬੂਸਟਿੰਗ (ਪ੍ਰਕਿਰਿਆ ਨੂੰ ਹੌਲੀ ਕਰਨ) ਵਿੱਚੋਂ ਲੰਘਦਾ ਹੋਇਆ ਚੰਦਰਮਾ ਦੇ ਥੋੜੇ ਜਿਹੇ ਹੇਠਲੇ ਓਰਬਿਟ ਵਿੱਚ ਉਤਰ ਜਾਵੇਗਾ।
ਲੈਂਡਰ ਵੀਰਵਾਰ ਨੂੰ ਪ੍ਰੋਪਲਸ਼ਨ ਮੋਡਿਊਲ ਤੋਂ ਸਫਲਤਾਪੂਰਵਕ ਵੱਖ ਹੋ ਗਿਆ ਗਿਆ। ਚੰਦਰਯਾਨ-3 ਨੇ 14 ਜੁਲਾਈ ਨੂੰ ਲਾਂਚ ਹੋਣ ਤੋਂ ਬਾਅਦ 5 ਅਗਸਤ ਨੂੰ ਚੰਦਰਮਾ ਦੇ ਓਰਬਿਟ 'ਚ ਪ੍ਰਵੇਸ਼ ਕੀਤਾ ਸੀ। ਇਸਰੋ ਮੁਤਾਬਕ ਲੈਂਡਰ 23 ਅਗਸਤ ਦੀ ਸ਼ਾਮ ਕਰੀਬ 6 ਵਜੇ ਚੰਦਰਮਾ 'ਤੇ ਉਤਰੇਗਾ।
ਇਸਰੋ ਨੇ ਵੀਡੀਓ ਕੀਤਾ ਜਾਰੀ
ਇਸਰੋ ਨੇ ਸ਼ੁੱਕਰਵਾਰ ਨੂੰ ਚੰਦਰਯਾਨ ਤੋਂ ਲਏ ਚੰਦਰਮਾ ਦੇ ਦੋ ਵੀਡੀਓ ਵੀ ਜਾਰੀ ਕੀਤੇ ਹਨ। ਇਸਰੋ ਨੇ ਟਵੀਟ ਕੀਤਾ ਕਿ ਚੰਦਰਯਾਨ-3 ਦੇ ਲੈਂਡਰ ਇਮੇਜਰ (ਐੱਲ.ਆਈ.) ਕੈਮਰਾ-1 ਨੇ 17 ਅਗਸਤ 2023 ਨੂੰ ਲੈਂਡਰ ਮੋਡਿਊਲ ਨੂੰ ਪ੍ਰੋਪਲਸ਼ਨ ਮੋਡੀਊਲ ਤੋਂ ਵੱਖ ਕਰਨ ਤੋਂ ਠੀਕ ਬਾਅਦ ਚੰਦਰਮਾ ਦੀਆਂ ਤਸਵੀਰਾਂ ਲਈਆਂ।
ਡੀ-ਬੂਸਟਿੰਗ ਕੀ ਹੈ?
ਜਦੋਂ ਲੈਂਡਰ 90-ਡਿਗਰੀ ਮੋੜ ਲੈਣ ਤੋਂ ਬਾਅਦ ਚੰਦਰਮਾ ਦੀ ਸਤ੍ਹਾ ਵੱਲ ਵਧੇਗਾ ਅਤੇ ਜਦੋਂ ਇਸਦੀ ਦੂਰੀ 30 ਕਿਲੋਮੀਟਰ ਤੋਂ ਘੱਟ ਹੋਵੇਗੀ, ਤਾਂ ਸੋਫਟ ਲੈਂਡਿੰਗ ਲਈ ਇਸਦੀ ਗਤੀ ਨੂੰ ਘਟਾਉਣਾ ਬਹੁਤ ਮਹੱਤਵਪੂਰਨ ਹੋਵੇਗਾ। ਜੇਕਰ ਵਿਗਿਆਨੀ ਲੈਂਡਰ ਦੀ ਰਫਤਾਰ ਨੂੰ ਘੱਟ ਕਰਨ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਸਾੋਫਟ ਲੈਂਡਿੰਗ ਆਸਾਨੀ ਨਾਲ ਹੋ ਜਾਵੇਗੀ ਅਤੇ ਇਹ ਮਿਸ਼ਨ ਸਫਲ ਹੋਵੇਗਾ। ਲੈਂਡਰ ਦੇ ਉਤਰਨ ਤੋਂ ਬਾਅਦ, ਇਸ ਵਿੱਚੋਂ ਇੱਕ ਰੋਵਰ ਨਿਕਲੇਗਾ ਅਤੇ ਉਹ ਰੋਵਰ ਚੰਦਰਮਾ ਦੀ ਸਤ੍ਹਾ 'ਤੇ ਅਗਲੇ 10 ਦਿਨਾਂ ਤੱਕ ਇਸਰੋ ਨੂੰ ਕਈ ਮਹੱਤਵਪੂਰਨ ਚੀਜ਼ਾਂ ਦੀ ਜਾਣਕਾਰੀ ਭੇਜੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Himachal Disaster: ਹਿਮਾਚਲ 'ਚ ਹੋਈ ਤਬਾਹੀ ਨੂੰ ਸੂਬਾ ਆਫ਼ਤ ਐਲਾਨਿਆ, ਛੇਤੀ ਹੀ ਜਾਰੀ ਹੋਵੇਗਾ ਨੋਟੀਫਿਕੇਸ਼ਨ