Chandrayaan 3 Moon Video : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ (24 ਅਗਸਤ) ਨੂੰ ਚੰਦਰਯਾਨ-3 ਦੇ ਕੈਮਰੇ ਵਿੱਚ ਕੈਦ ਹੋਏ ਲੈਂਡਿੰਗ ਸਮੇਂ ਦੀ ਵੀਡੀਓ ਜਾਰੀ ਕੀਤੀ। ਇਸਰੋ ਨੇ ਟਵੀਟ ਕੀਤਾ (X) ਕਿ ਲੈਂਡਰ ਇਮੇਜਰ ਕੈਮਰੇ ਨੇ ਟੱਚਡਾਊਨ ਤੋਂ ਠੀਕ ਪਹਿਲਾਂ ਚੰਦਰਮਾ ਦੀਆਂ ਇਹ ਤਸਵੀਰਾਂ ਨੂੰ ਕੈਪਚਰ ਕੀਤਾ ਸੀ।

 

ਇਸਰੋ ਦੇ ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਬੁੱਧਵਾਰ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਸਾਫਟ-ਲੈਂਡ ਕੀਤਾ। ਇਸ ਨਾਲ ਭਾਰਤ ਚੰਦਰਮਾ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਵੀਡੀਓ 'ਚ ਚੰਦਰਮਾ ਦੀ ਸਤ੍ਹਾ 'ਤੇ ਡੂੰਘੇ ਟੋਏ ਦਿਖਾਈ ਦੇ ਰਹੇ ਹਨ। ਇਹ ਓਦੋਂ ਦੀ ਵੀਡੀਓ ਹੈ ,ਜਦੋਂ ਲੈਂਡਰ ਹੇਠਾਂ ਉਤਰ ਰਿਹਾ ਸੀ।

 





"ਚੰਦਰਮਾ 'ਤੇ ਚੱਲਣਾ ਸ਼ੁਰੂ "


ਚੰਦਰਯਾਨ-3 ਦੇ ਪ੍ਰਗਿਆਨ ਰੋਵਰ ਨੇ ਮਿਸ਼ਨ ਆਪ੍ਰੇਸ਼ਨ ਕੰਪਲੈਕਸ (MOX), ISTRAC ਨੂੰ ਇੱਕ ਸੰਦੇਸ਼ ਭੇਜਿਆ ਹੈ, "ਚੰਦਰਮਾ 'ਤੇ ਚੱਲਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਇਸਰੋ ਨੇ ਦੱਸਿਆ ਸੀ ਕਿ ਮਿਸ਼ਨ ਦੀਆਂ ਸਾਰੀਆਂ ਗਤੀਵਿਧੀਆਂ ਨਿਰਧਾਰਤ ਸਮੇਂ 'ਤੇ ਹੋ ਰਹੀਆਂ ਹਨ ਅਤੇ ਸਾਰੇ ਸਿਸਟਮ ਆਮ ਵਾਂਗ ਹਨ। ਲੈਂਡਰ ਮੋਡੀਊਲ ਪੇਲੋਡਸ ILSA, RAMBHA ਅਤੇ ChaSTE ਸ਼ੁਰੂ ਹੋ ਗਏ ਹਨ।


 

ਬੁੱਧਵਾਰ ਨੂੰ ਉਤਰਿਆ ਸੀ ਦੱਖਣੀ ਧਰੁਵ 'ਤੇ  


ਚੰਦਰਯਾਨ ਦਾ ਲੈਂਡਰ ਵਿਕਰਮ ਬੁੱਧਵਾਰ ਸ਼ਾਮ 6.04 ਵਜੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਿਆ। ਇਸਰੋ ਨੇ ਕਿਹਾ ਕਿ ਲੈਂਡਿੰਗ ਦੇ ਕੁਝ ਘੰਟਿਆਂ ਬਾਅਦ ਰੋਵਰ ਪ੍ਰਗਿਆਨ ਲੈਂਡਰ ਤੋਂ ਬਾਹਰ ਆ ਗਿਆ ਸੀ। ਰੋਵਰ ਅਤੇ ਲੈਂਡਰ ਦੋਵੇਂ ਚੰਗੀ ਹਾਲਤ ਵਿੱਚ ਹਨ। ਰੋਵਰ ਚੰਦ 'ਤੇ ਚੱਲਣਾ ਸ਼ੁਰੂ ਕਰ ਚੁੱਕਾ ਹੈ।

 

14 ਦਿਨਾਂ ਤੱਕ ਹੋਵੇਗੀ ਖੋਜਬੀਣ 

ਇਸਰੋ ਦੇ ਮੁਖੀ ਐੱਸ. ਸੋਮਨਾਥ ਨੇ ਦੱਸਿਆ ਕਿ ਸਾਫਟ ਲੈਂਡਿੰਗ ਤੋਂ ਬਾਅਦ ਸਾਰੇ ਪ੍ਰਯੋਗ ਕੀਤੇ ਜਾਣਗੇ। ਇਹ ਸਾਰੇ ਚੰਦਰਮਾ ਦੇ ਇੱਕ ਦਿਨ ਵਿੱਚ ਜੋ ਧਰਤੀ ਦੇ 14 ਧਰਤੀ ਦੇ ਦਿਨਾਂ ਦੇ ਬਰਾਬਰ ਹੈ। ਉਨ੍ਹਾਂ ਕਿਹਾ ਸੀ ਕਿ ਜਦੋਂ ਤੱਕ ਸੂਰਜ ਦੀ ਰੌਸ਼ਨੀ ਰਹੇਗੀ , ਸਾਰੇ ਸਿਸਟਮਾਂ ਨੂੰ ਊਰਜਾ ਮਿਲਦੀ ਰਹੇਗੀ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 




 



 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ