Chandrayaan 3 Landing on Moon: ਭਾਰਤ ਦੇ ਚੰਦਰਯਾਨ-3 ਦਾ ਵਿਕਰਮ ਲੈਂਡਰ ਬੁੱਧਵਾਰ (23 ਅਗਸਤ) ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਉਤਰ ਗਿਆ ਹੈ। ਭਾਰਤ ਚੰਦ ਦੇ ਇਸ ਹਿੱਸੇ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਅੱਜ ਤੱਕ ਕੋਈ ਵੀ ਦੇਸ਼ ਚੰਦਰਮਾ ਦੇ ਦੱਖਣੀ ਧਰੁਵ 'ਤੇ ਜਾਣ 'ਚ ਸਫਲ ਨਹੀਂ ਹੋਇਆ ਹੈ। ਇਸਰੋ ਨੇ ਵਿਕਰਮ ਲੈਂਡਰ ਦੀ ਸਫਲ ਸਾਫਟ ਲੈਂਡਿੰਗ ਤੋਂ ਬਾਅਦ ਪਹਿਲੀ ਤਸਵੀਰ ਸਾਂਝੀ ਕੀਤੀ ਹੈ। ਇਸ ਫੋਟੋ ਵਿੱਚ ਲੈਂਡਰ ਦੇ ਕੁਝ ਹਿੱਸੇ ਦੇਖੇ ਜਾ ਸਕਦੇ ਹਨ।




ਇਹ ਵੀ ਪੜ੍ਹੋ: Chandrayaan-3: ਚੰਦਰਯਾਨ-3 ਦੀ ਹੋਈ ਸਾਫਟ ਲੈਂਡਿੰਗ, ਪੀਐਮ ਮੋਦੀ ਨੇ ਇਸਰੋ ਚੀਫ਼ ਨੂੰ ਫੋਨ ਕਰਕੇ ਦਿੱਤੀ ਵਧਾਈ, ਕਿਹਾ- 'ਤੁਹਾਡਾ ਨਾਮ ਵੀ...'


ਇਸਰੋ ਨੇ ਟਵੀਟ ਕੀਤਾ ਅਤੇ ਲਿਖਿਆ, "ਚੰਦਰਯਾਨ-3 ਦੇ ਲੈਂਡਰ ਅਤੇ ਬੈਂਗਲੁਰੂ ਸਥਿਤ ਕਮਾਂਡ ਸੈਂਟਰ ਵਿਚਕਾਰ ਸੰਚਾਰ ਲਿੰਕ ਸਥਾਪਿਤ ਹੋ ਗਿਆ ਹੈ। ਇਹ ਤਸਵੀਰਾਂ ਹੇਠਾਂ ਉਤਰਦਿਆਂ ਹੋਇਆਂ ਲੈਂਡਰ ਦੇ ਹੋਰੀਜੋਂਟਲ ਵੇਲੋਸਿਟੀ ਕੈਮਰੇ ਤੋਂ ਲਈਆਂ ਗਈਆਂ ਹਨ।" ਇਸ ਕਾਮਯਾਬੀ ਨਾਲ ਭਾਰਤ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਭਾਰਤ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਵੀ ਬਣ ਗਿਆ ਹੈ।






"ਭਾਰਤ ਹੁਣ ਚੰਦਰਮਾ 'ਤੇ ਹੈ" 


ਚੰਦਰਯਾਨ-3 ਦੇ ਵਿਕਰਮ ਲੈਂਡਰ ਦੀ ਸਫਲ ਲੈਂਡਿੰਗ ਤੋਂ ਤੁਰੰਤ ਬਾਅਦ, ਇਸਰੋ ਦੇ ਮੁਖੀ ਐਸ ਸੋਮਨਾਥ ਨੇ ਖੁਸ਼ੀ ਜ਼ਾਹਰ ਕੀਤੀ ਕਿ ਅਸੀਂ ਚੰਦਰਮਾ 'ਤੇ ਸਾਫਟ ਲੈਂਡਿੰਗ ਵਿੱਚ ਸਫਲਤਾ ਹਾਸਲ ਕੀਤੀ ਹੈ। ਭਾਰਤ ਹੁਣ ਚੰਦ 'ਤੇ ਹੈ। ਪੀਐਮ ਮੋਦੀ ਵੀ ਦੱਖਣੀ ਅਫਰੀਕਾ ਤੋਂ ਵੀਡੀਓ ਕਾਨਫਰੰਸ ਰਾਹੀਂ ਲੈਂਡਿੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ।


ਇਹ ਵੀ ਪੜ੍ਹੋ: Chandrayaan 3: 'ਵਧਾਈਆਂ...', ਚੰਦਰਯਾਨ-3 ਦੀ ਸਫਲ ਲੈਂਡਿੰਗ 'ਤੇ NASA, ESA ਅਤੇ UKSA ਵਰਗੀਆਂ ਪੁਲਾੜ ਏਜੰਸੀਆਂ ਨੇ ਕੀ ਕਿਹਾ?



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।