Rahul Borewell Rescue : ਛੱਤੀਸਗੜ੍ਹ ਦੇ ਜੰਜਗੀਰ ਚੰਪਾ ਵਿੱਚ ਇੱਕ ਬੋਰਵੈੱਲ ਵਿੱਚ ਫਸੇ ਰਾਹੁਲ ਦਾ ਰੈਸਕਿਉ ਅਪਰੇਸ਼ਨ ਖ਼ਤਮ ਹੋ ਗਿਆ ਹੈ। ਕਰੀਬ 104 ਘੰਟਿਆਂ ਤੱਕ ਚੱਲੇ ਰੈਸਕਿਉ ਅਪਰੇਸ਼ਨ ਤੋਂ ਬਾਅਦ ਰਾਹੁਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਰਾਹੁਲ ਦੇ ਬਾਹਰ ਹੋਣ 'ਤੇ ਖੁਸ਼ੀ ਜਤਾਈ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਮੰਨਿਆ ਕਿ ਚੁਣੌਤੀ ਵੱਡੀ ਸੀ ਪਰ ਸਾਡੀ ਬਚਾਅ ਟੀਮ ਨੇ ਸ਼ਾਨਦਾਰ ਕੰਮ ਕਰਕੇ ਦਿਖਾਇਆ ਹੈ।
ਸੀਐਮ ਭੁਪੇਸ਼ ਬਘੇਲ ਨੇ ਟਵੀਟ ਕੀਤਾ, 'ਸਾਰਿਆਂ ਦੀਆਂ ਦੁਆਵਾਂ ਅਤੇ ਬਚਾਅ ਟੀਮ ਦੇ ਅਣਥੱਕ, ਸਮਰਪਿਤ ਯਤਨਾਂ ਕਾਰਨ ਰਾਹੁਲ ਸਾਹੂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਾਡੀ ਕਾਮਨਾ ਹੈ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਵੇ। ਸੀਐਮ ਬਘੇਲ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, 'ਸਾਡਾ ਬੱਚਾ ਬਹੁਤ ਬਹਾਦਰ ਹੈ। ਉਸ ਦੇ ਨਾਲ ਟੋਏ ਵਿੱਚ 104 ਘੰਟੇ ਤੱਕ ਇੱਕ ਸੱਪ ਅਤੇ ਇੱਕ ਡੱਡੂ ਉਸ ਦੇ ਸਾਥੀ ਸਨ। ਅੱਜ ਪੂਰਾ ਛੱਤੀਸਗੜ੍ਹ ਤਿਉਹਾਰ ਮਨਾ ਰਿਹਾ ਹੈ, ਰਾਹੁਲ ਜਲਦ ਹਸਪਤਾਲ ਤੋਂ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਪਰਤੇ ,ਅਸੀਂ ਸਾਰੇ ਕਾਮਨਾ ਕਰਦੇ ਹਾਂ। ਇਸ ਆਪ੍ਰੇਸ਼ਨ ਵਿੱਚ ਸ਼ਾਮਲ ਸਾਰੀ ਟੀਮ ਨੂੰ ਦੁਬਾਰਾ ਵਧਾਈ ਅਤੇ ਧੰਨਵਾਦ।
ਹੁਣ ਕਿਵੇਂ ਹੈ ਰਾਹੁਲ ਦੀ ਹਾਲਤ ?
ਸੀਐਮਓ ਮੁਤਾਬਕ ਰਾਹੁਲ ਦੀ ਹਾਲਤ ਹੁਣ ਸਥਿਰ ਹੈ। ਐਂਬੂਲੈਂਸ ਦੇ ਡਾਕਟਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਬੀ.ਪੀ., ਸ਼ੂਗਰ, ਦਿਲ ਦੀ ਧੜਕਨ ਨਾਰਮਲ ਹੈ ਅਤੇ ਫੇਫੜੇ ਵੀ ਸਾਫ਼ ਹਨ। ਬਿਲਾਸਪੁਰ ਦੇ ਅਪੋਲੋ ਹਸਪਤਾਲ 'ਚ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਐਂਬੂਲੈਂਸ ਕੁਝ ਹੀ ਸਮੇਂ 'ਚ ਬਿਲਾਸਪੁਰ ਪਹੁੰਚ ਜਾਵੇਗੀ।
ਫੌਜ ਦੇ ਜਵਾਨ ਗੌਤਮ ਸੂਰੀ ਨੇ ਦਿੱਤੀ ਇਹ ਜਾਣਕਾਰੀ
ਜਾਣਕਾਰੀ ਦਿੰਦੇ ਹੋਏ ਫੌਜ ਦੇ ਜਵਾਨ ਗੌਤਮ ਸੂਰੀ ਨੇ ਕਿਹਾ, 'ਇਹ ਬਹੁਤ ਚੁਣੌਤੀਪੂਰਨ ਆਪ੍ਰੇਸ਼ਨ ਸੀ। ਟੀਮ ਮੈਂਬਰਾਂ ਦੇ ਸਾਂਝੇ ਯਤਨਾਂ ਨਾਲ ਰਾਹੁਲ ਨੂੰ ਬਚਾ ਲਿਆ ਗਿਆ। ਇਹ ਸਾਡੇ ਸਾਰਿਆਂ ਲਈ ਵੱਡੀ ਸਫਲਤਾ ਹੈ। ਇੱਥੇ ਕਰੀਬ 25 ਫੌਜੀ ਅਧਿਕਾਰੀ ਤਾਇਨਾਤ ਸਨ।
ਜ਼ਿਲ੍ਹਾ ਕੁਲੈਕਟਰ ਜਿਤੇਂਦਰ ਸ਼ੁਕਲਾ ਨੇ ਦਿੱਤੀ ਇਹ ਜਾਣਕਾਰੀ
ਇਸ ਦੇ ਨਾਲ ਹੀ ਜ਼ਿਲ੍ਹਾ ਕੁਲੈਕਟਰ ਜਤਿੰਦਰ ਸ਼ੁਕਲਾ ਨੇ ਕਿਹਾ, 'ਅਸੀਂ ਜਿੱਤ ਗਏ ਹਾਂ, ਸਾਡੀ ਟੀਮ ਜਿੱਤ ਗਈ ਹੈ। ਇਹ ਇੱਕ ਚੁਣੌਤੀਪੂਰਨ ਸਥਿਤੀ ਸੀ। ਸੀਐਮ ਭੁਪੇਸ਼ ਬਘੇਲ ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਅਸੀਂ ਰਾਹੁਲ ਨੂੰ ਸਿੱਧੇ ਬਿਲਾਸਪੁਰ ਦੇ ਅਪੋਲੋ ਹਸਪਤਾਲ ਲੈ ਜਾ ਰਹੇ ਹਾਂ।