ਲਖਨਊ: ਉੱਤਰ ਪ੍ਰਦੇਸ਼ 'ਚ ਟ੍ਰੇਨ 'ਚ ਸਫਰ ਕਰ ਰਹੀ ਇੱਕ ਔਰਤ ਦਾ ਅੱਠ ਮਹੀਨੇ ਦਾ ਬੱਚਾ ਜਦੋਂ ਭੁੱਖ ਨਾਲ ਰੋਣ ਲੱਗਾ ਤਾਂ ਉਸ ਨੇ ਇਸ ਬਾਰੇ ਟਵੀਟ ਕਰਕੇ ਰੇਲ ਮੰਤਰੀ ਨੂੰ ਦੱਸਿਆ। ਅੰਜਲੀ ਤਿਵਾਰੀ ਨਾਂ ਦੀ ਇਸ ਔਰਤ ਨੇ ਟਵੀਟ ਕਰਨ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਫੋਨ 'ਤੇ ਗੱਲ ਵੀ ਕੀਤੀ, ਜਿਸ ਤੋਂ ਬਾਅਦ ਉਸ ਨੇ ਹਿੰਮਤ ਦਿਖਾਈ ਅਤੇ ਰੇਲ ਮੰਤਰੀ ਨੂੰ ਟਵੀਟ ਕੀਤਾ।


ਚੰਗੀ ਗੱਲ ਇਹ ਹੈ ਕਿ ਟਵੀਟ ਦੇ 23 ਮਿੰਟ ਬਾਅਦ ਹੀ ਰੇਲਵੇ ਪ੍ਰਸ਼ਾਸਨ ਨੇ ਕਾਨਪੁਰ ਸੈਂਟਰਲ 'ਤੇ ਬੱਚੇ ਨੂੰ ਦੁੱਧ ਮੁਹੱਈਆ ਕਰਵਾਇਆ। ਮਹਿਲਾ ਨੇ ਫੋਨ 'ਤੇ ਰੇਲਵੇ ਅਧਿਕਾਰੀਆਂ ਦਾ ਧੰਨਵਾਦ ਕੀਤਾ।


ਮੀਡੀਆ ਰਿਪੋਰਟਾਂ ਮੁਤਾਬਕ ਅੰਜਲੀ ਤਿਵਾਰੀ ਐਲਟੀਟੀ ਐਕਸਪ੍ਰੈਸ ਦੇ ਏਸੀ 3 ਕੋਚ ਵਿੱਚ ਸਫ਼ਰ ਕਰ ਰਹੀ ਸੀ। ਉਹ ਸੁਲਤਾਨਪੁਰ ਜਾ ਰਹੀ ਸੀ, ਜਿਸ ਦੌਰਾਨ ਉਸ ਦਾ ਅੱਠ ਮਹੀਨੇ ਦਾ ਬੱਚਾ ਭੁੱਖ ਕਾਰਨ ਉੱਚੀ-ਉੱਚੀ ਰੋਣ ਲੱਗ ਪਿਆ। ਉਸ ਸਮੇਂ ਉਸ ਕੋਲ ਦੁੱਧ ਨਹੀਂ ਸੀ। ਅਜਿਹੇ 'ਚ ਇਸ ਔਰਤ ਨੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ। ਇਸ ਤੋਂ ਬਾਅਦ ਰੇਲ ਮੰਤਰੀ ਨੂੰ ਟਵੀਟ ਕਰਕੇ ਆਪਣੀ ਸਮੱਸਿਆ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੇ ਟਵੀਟ ਤੋਂ ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਰੇਲਵੇ ਪ੍ਰਸ਼ਾਸਨ ਤੋਂ ਮਦਦ ਮਿਲੀ।


ਕਾਨਪੁਰ ਸੈਂਟਰਲ ਦੇ ਡਿਪਟੀ ਸੀਟੀਐਮ ਹਿਮਾਂਸ਼ੂ ਸ਼ੇਖਰ ਉਪਾਧਿਆਏ ਦੇ ਨਿਰਦੇਸ਼ਾਂ 'ਤੇ ਏਸੀਐਮ ਸੰਤੋਸ਼ ਤ੍ਰਿਪਾਠੀ ਨੇ ਬੱਚੇ ਲਈ ਦੁੱਧ ਦਾ ਪ੍ਰਬੰਧ ਕੀਤਾ। ਜਦੋਂ ਟਰੇਨ ਸਵੇਰੇ 15.15 ਵਜੇ ਕਾਨਪੁਰ ਸੈਂਟਰਲ ਦੇ ਪਲੇਟਫਾਰਮ ਨੰਬਰ ਨੌਂ 'ਤੇ ਪਹੁੰਚੀ ਤਾਂ ਡੱਬੇ 'ਚ ਜਾ ਕੇ ਗਰਮ ਦੁੱਧ ਦਿੱਤਾ। ਇਸ ਤੋਂ ਇਲਾਵਾ ਜਦੋਂ ਸੰਤੋਸ਼ ਤ੍ਰਿਪਾਠੀ ਨੇ ਅੰਜਲੀ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਇਸ ਮਦਦ ਲਈ ਰੇਲਵੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ | ਇਹ ਟਰੇਨ 8 ਮਿੰਟ ਬਾਅਦ ਕਾਨਪੁਰ ਤੋਂ ਸੁਲਤਾਨਪੁਰ ਲਈ ਰਵਾਨਾ ਹੋਈ।



ਇਹ ਵੀ ਪੜ੍ਹੋ: Punjab Breaking News: ਪੰਜਾਬ ਭਰ ਵਿੱਚ ਲਗਪਗ 10 ਟਿਕਾਣਿਆਂ 'ਤੇ ED ਦੀ ਛਾਪੇਮਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904