Children’s Vaccination: 3 ਜਨਵਰੀ ਤੋਂ ਸ਼ੁਰੂ ਹੋ ਰਹੇ ਬੱਚਿਆਂ ਦੇ ਟੀਕਾਕਰਨ ਲਈ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ। ਫਿਲਹਾਲ ਇਹ ਵੈਕਸੀਨ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ। ਅੱਜ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦਾ ਐਲਾਨ ਕੀਤਾ ਸੀ। ਫਿਲਹਾਲ ਬੱਚਿਆਂ ਲਈ ਵੈਕਸੀਨ ਦਾ ਇੱਕ ਹੀ ਵਿਕਲਪ ਹੋਵੇਗਾ, ਜੋ ਕਿ 'ਕੋਵੈਕਸੀਨ' ਹੋਵੇਗਾ।


ਰਜਿਸਟਰੇਸ਼ਨ ਲਈ ਕੀ ਕਰਨਾ ਪਵੇਗਾ?


- ਸਭ ਤੋਂ ਪਹਿਲਾਂ gov.in ਵੈੱਬਸਾਈਟ 'ਤੇ ਜਾਓ।


- ਜੇਕਰ ਤੁਸੀਂ ਕੋਵਿਨ 'ਤੇ ਰਜਿਸਟਰਡ ਨਹੀਂ ਹੋ ਤਾਂ ਤੁਹਾਨੂੰ ਪਹਿਲਾਂ ਰਜਿਸਟਰ ਕਰਨਾ ਹੋਵੇਗਾ।


- ਇੱਥੇ ਤੁਹਾਨੂੰ ਬੱਚੇ ਦਾ ਨਾਂਅ, ਉਮਰ ਵਰਗੀ ਕੁਝ ਜਾਣਕਾਰੀ ਦੇਣੀ ਪਵੇਗੀ।


- ਰਜਿਸਟ੍ਰੇਸ਼ਨ ਪੂਰੀ ਹੋਣ ਤੋਂ ਬਾਅਦ ਤੁਹਾਡੇ ਮੋਬਾਈਲ 'ਤੇ ਇੱਕ ਕੰਫਰਮੇਸ਼ਨ ਮੈਸੇਜ ਆਵੇਗਾ।


- ਫਿਰ ਤੁਸੀਂ ਆਪਣੇ ਖੇਤਰ ਦਾ ਪਿੰਨ ਕੋਡ ਦਰਜ ਕਰੋ।


- ਟੀਕਾਕਰਨ ਕੇਂਦਰਾਂ ਦੀ ਸੂਚੀ ਤੁਹਾਡੇ ਸਾਹਮਣੇ ਆਵੇਗੀ।


- ਉਸ ਤੋਂ ਬਾਅਦ ਮਿਤੀ ਅਤੇ ਸਮੇਂ ਦੇ ਨਾਲ ਆਪਣਾ ਟੀਕਾਕਰਨ ਸਲਾਟ ਬੁੱਕ ਕਰੋ।


- ਇਹ ਸਭ ਕਰਨ ਤੋਂ ਬਾਅਦ, ਤੁਸੀਂ ਟੀਕਾਕਰਨ ਕੇਂਦਰ ਜਾ ਕੇ ਆਪਣੇ ਬੱਚੇ ਨੂੰ ਕੋਰੋਨਾ ਦਾ ਟੀਕਾ ਲਗਵਾ ਸਕੋਗੇ। ਟੀਕਾਕਰਨ ਕੇਂਦਰ 'ਤੇ ਜਾਣ ਤੋਂ ਪਹਿਲਾਂ, ਤੁਹਾਨੂੰ ਪਛਾਣ ਦਾ ਸਬੂਤ ਅਤੇ ਗੁਪਤ ਕੋਡ ਪ੍ਰਦਾਨ ਕਰਨਾ ਹੋਵੇਗਾ, ਜੋ ਕਿ ਰਜਿਸਟ੍ਰੇਸ਼ਨ 'ਤੇ ਉਪਲਬਧ ਹੈ।


ਸਰਕਾਰੀ ਕੇਂਦਰ 'ਚ ਕੀਤਾ ਜਾਵੇਗਾ ਬੱਚਿਆਂ ਦਾ ਕਰੋਨਾ ਟੀਕਾਕਰਨ


ਸਰਕਾਰੀ ਕੇਂਦਰ ਵਿੱਚ ਬੱਚਿਆਂ ਦਾ ਕਰੋਨਾ ਟੀਕਾਕਰਨ ਕੀਤਾ ਜਾਵੇਗਾ। ਨਾਲ ਹੀ, ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਵੀ ਬੱਚੇ ਦਾ ਟੀਕਾ ਲਗਵਾ ਸਕਦੇ ਹੋ। ਸਰਕਾਰੀ ਟੀਕਾਕਰਨ ਕੇਂਦਰ ਵਿਖੇ ਬੱਚਿਆਂ ਨੂੰ ਮੁਫਤ ਟੀਕਾਕਰਨ ਕੀਤਾ ਜਾਵੇਗਾ। ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕੇ ਦੀ ਕੀਮਤ ਅਦਾ ਕਰਨੀ ਪਵੇਗੀ।


ਸਾਰੇ ਸੂਬਿਆਂ ਨੇ ਬੱਚਿਆਂ ਦੇ ਟੀਕਾਕਰਨ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਬੱਚਿਆਂ ਦਾ ਟੀਕਾਕਰਨ ਇਸ ਸਮੇਂ ਦੀ ਲੋੜ ਹੈ ਅਤੇ ਇਸ ਲਈ ਇਹ ਬਹੁਤ ਜ਼ਰੂਰੀ ਹੈ। ਦੇਸ਼ ਵਿੱਚ 15 ਤੋਂ 18 ਸਾਲ ਦੀ ਉਮਰ ਦੇ ਕਰੀਬ 8 ਕਰੋੜ ਬੱਚੇ ਹਨ। ਇਨ੍ਹਾਂ ਸਾਰੇ ਬੱਚਿਆਂ ਨੂੰ ਟੀਕਾਕਰਨ ਦਾ ਲਾਭ ਮਿਲੇਗਾ ਅਤੇ ਸਾਡੇ ਬੱਚੇ ਕੋਰੋਨਾ ਵਿਰੁੱਧ ਲੜਾਈ ਵਿਚ ਮਜ਼ਬੂਤ ਹੋਣਗੇ।



ਇਹ ਵੀ ਪੜ੍ਹੋ: New Rules from 1st January 2022: ਨਕਦੀ ਕਢਵਾਉਣ ਤੋਂ ਲੈ ਕੇ ਜੁੱਤੇ-ਚੱਪਲਾਂ ਖਰੀਦਣਾ ਹੋਇਆ ਮਹਿੰਗਾ, ਕਈ ਚੀਜ਼ਾਂ 'ਚ ਹੋਇਆ ਬਦਲਾਅ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904