ਨੌਇਡਾ: 26 ਜਨਵਰੀ ਨੂੰ ਰਾਜਧਾਨੀ ਦਿੱਲੀ 'ਚ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਹੁਣ ਕਈ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਤੋਂ ਆਪਣੇ ਪੈਰ ਪਿੱਛੇ ਹਟਾ ਲਏ ਹਨ। ਭਾਰਤੀ ਕਿਸਾਨ ਯੂਨੀਅਨ ਦੇ ਦੋ ਗੁੱਟ ਖੇਤੀ ਕਾਨੂੰਨਾਂ ਨੂੰ ਲੈਕੇ ਚੱਲ ਰਹੇ ਅੰਦੋਲਨ ਨਾਲ ਵੱਖ ਹੋ ਗਏ ਹਨ। ਜਿਸ ਤੋਂ ਬਾਅਦ ਦਿੱਲੀ-ਨੌਇਡਾ ਦੇ ਚਿੱਲਾ ਬਾਰਡਰ 'ਤੇ ਅੰਦੋਲਨ ਖਤਮ ਹੋ ਗਿਆ ਹੈ। ਚਿੱਲਾ ਬਾਰਡਰ ਦਾ ਇਹ ਰਾਹ 58 ਦਿਨ ਤੋਂ ਬੰਦ ਸੀ, ਜੋ ਹੁਣ ਖੋਲ੍ਹ ਦਿੱਤਾ ਗਿਆ ਹੈ।

Continues below advertisement


ਕੁਝ ਲੋਕਾਂ ਦੀ ਦਿਸ਼ਾ ਵੱਖ- ਰਾਸ਼ਟਰੀ ਕਿਸਾਨ ਮਜਦੂਰ ਸੰਗਠਨ


ਕੌਮੀ ਕਿਸਾਨ ਮਜਦੂਰ ਸੰਗਠਨ ਦੇ ਮੁਖੀ ਵੀਐਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਮੌਜੂਦਾ ਅੰਦੋਲਨ ਤੋਂ ਵੱਖ ਹੋ ਰਹੀ ਹੈ। ਕਿਉਂਕਿ ਉਹ ਅਜਿਹੇ ਵਿਰੋਧ ਪ੍ਰਦਰਸ਼ਨ 'ਚ ਅੱਗੇ ਨਹੀਂ ਵਧ ਸਕਦੇ ਜਿੱਥੇ ਕੁਝ ਲੋਕਾਂ ਦੀ ਦਿਸ਼ਾ ਵੱਖਰੀ ਹੈ।


ਟ੍ਰੈਕਟਰ ਪਰੇਡ 'ਚ ਜੋ ਹੋਇਆ ਉਸ 'ਤੇ ਕਾਫੀ ਦੁਖੀ ਹਾਂ- ਭਾਨੂ


ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਦਿੱਲੀ 'ਚ ਗਣਤੰਤਰ ਦਿਵਸ ਮੌਕੇ ਜੋ ਹੋਇਆ ਉਸ ਤੋਂ ਉਹ ਕਾਫੀ ਦੁਖੀ ਹਨ ਤੇ ਉਨ੍ਹਾਂ ਦੀ ਯੂਨੀਅਨ ਨੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ ਹੈ।


ਇਨ੍ਹਾਂ ਦੋਵਾਂ ਜਥੇਬੰਦੀਆਂ ਦੇ ਅੰਦੋਲਨ ਖਤਮ ਕਰਨ 'ਤੇ ਕਿਸਾਨ ਲੀਡਰ ਦਰਸ਼ਨਪਾਲ ਸਿੰਘ ਨੇ ਕਿਹਾ, 'ਜਿਹੜੇ ਕਿਸਾਨ ਸੰਗਠਨਾਂ ਨੇ ਕੱਲ੍ਹ ਦੀ ਹਿੰਸਾ ਤੋਂ ਬਾਅਦ ਆਪਣਾ ਅੰਦੋਲਨ ਖਤਮ ਕਰ ਦਿੱਤਾ ਹੈ ਉਹ ਚੰਗੀ ਗੱਲ ਨਹੀਂ ਹੈ। ਕੱਲ੍ਹ ਦੀ ਹਿੰਸਾ ਤੋਂ ਬਾਅਦ ਕਿਸਾਨ ਅੰਦੋਲਨ ਨੂੰ ਝਟਕਾ ਲੱਗਾ ਹੈ। ਅਸੀਂ ਸਵੈ-ਚਿੰਤਨ ਕਰਾਂਗੇ। ਹੁਣ ਸਾਨੂੰ ਲੋਕਾਂ ਨੂੰ ਦੁਬਾਰਾ ਤੋਂ ਇਕੱਠਾ ਕਰਨਾ ਪਵੇਗਾ। ਕੱਲ੍ਹ ਜੋ ਹੋਇਆ ਉਸ ਦੀ ਅਸੀਂ ਨੈਤਿਕ ਜ਼ਿੰਮੇਵਾਰੀ ਲਈ ਹੈ।'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ