ਨਵੀਂ ਦਿੱਲੀ: ਹਾਲ ਹੀ 'ਚ ਚੀਨ ਤੇ ਪਾਕਿਸਤਾਨ ਦੀ ਹਵਾਈ ਫੌਜ ਦੇ ਵਿਚ ਭਾਰਤੀ ਸੀਮਾ ਦੇ ਕਰੀਬ ਜੋ ਸ਼ਾਹੀਨ ਐਕਸਰਸਾਈਜ਼ ਹੋਈ ਸੀ। ਕੀ ਉਹ ਭਾਰਤ ਦੇ ਰਾਫੇਲ ਨਾਲ ਟੱਕਰ ਲੈਣ ਲਈ ਕੀਤੀ ਗਈ ਸੀ। ਇਹ ਸਵਾਲ ਇਸ ਲਈ ਕਿਉਂਕਿ ਇਸ ਐਕਸਰਸਾਈਜ਼ ਲਈ ਇਕ ਖਾਸ ਲੋਗੋ ਤਿਆਰ ਕੀਤਾ ਗਿਆ ਸੀ। ਇਸ ਲੋਗੋ 'ਚ ਡ੍ਰੈਗਨ ਨੂੰ ਰਾਫੇਲ ਨੂੰ ਦੋ ਟੁਕੜਿਆਂ 'ਚ ਤੋੜਦਿਆਂ ਹੋਇਆਂ ਦਿਖਾਇਆ ਗਿਆ ਹੈ। ਲਿਖਿਆ ਹੈ ਜਦੋਂ ਡ੍ਰੈਗਨਸ ਮਿਲਦੇ ਹਨ।


ਪਰ ਤਹਾਨੂੰ ਦੱਸ ਦੇਈਏ ਰਾਫੇਲ ਤੋਂ ਪਹਿਲਾਂ ਹੀ ਭਾਰਤੀ ਹਵਾਈ ਫੌਜ ਦੇ ਕੋਲ ਇਕ ਫਾਇਟਰ ਜੈਟ ਹੈ, ਜਿਸ ਨੂੰ ਡ੍ਰੈਗਨ ਸਲੇਅਰ ਦਾ ਖਿਤਾਬ ਮਿਲ ਚੁੱਕਿਆ ਹੈ। ਉਹ ਹੈ ਮਿੱਗ 29 ਲੜਾਕੂ ਜਹਾਜ਼ ਜੋ ਪਿਛਲੇ ਅੱਠ ਮਹੀਨੇ ਤੋਂ ਪੂਰਬੀ ਲੱਦਾਖ 'ਚ ਤਾਇਨਾਤ ਹੈ ਤੇ ਦਿਨ-ਰਾਤ ਚੀਨ ਨਾਲ ਲੱਗਦੀ ਏਅਰ-ਸਪੇਸ 'ਚ ਦਿਨ ਰਾਤ ਕੌਮਬੈਟ ਏਅਰ ਪੈਟਰੋਲਿੰਗ ਕਰਦਾ ਹੈ।


ਪਾਕਿਸਤਾਨ ਦੇ ਸਿੰਧ ਸੂਬੇ 'ਚ ਪਿਛਲੇ ਮਹੀਨੇ 11-25 ਦਸੰਬਰ ਸ਼ਾਹੀਨ ਐਕਸਰਸਾਇਜ਼ ਹੋਈ ਸੀ। ਚੀਨ ਤੇ ਪਾਕਿਸਤਾਨ ਦੀਆਂ ਹਵਾਈ ਫੌਜਾਂ ਦੇ ਵਿਚ ਹੋਣ ਵਾਲੀ ਸਾਲਾਨਾ ਐਕਸਰਸਾਇਜ਼ ਦਾ ਇਹ ਨੌਂਵਾਂ ਸੰਸਕਰਣ ਸੀ। ਇਹ ਯੁੱਧ ਅਭਿਆਸ ਗੁਜਰਾਤ ਨਾਲ ਲੱਗਦੀ ਭਾਰਤੀ ਸਰਹੱਦ ਦੇ ਕਰੀਬ ਹੋਇਆ ਸੀ। ਸ਼ਾਹੀਨ ਐਕਸਰਸਾਇਜ਼ 'ਚ ਚੀਨੀ ਹਵਾਈ ਫੌਜ ਵੱਲੋਂ ਜੇ10 ਫਾਇਟਰ ਜੈਟ ਨੇ ਹਿੱਸਾ ਲਿਆ ਸੀ। ਪਾਕਿਸਤਾਨ ਵੱਲੋਂ ਜੇਐਫ 17 ਲੜਾਕੂ ਜਹਾਜ਼ ਨੇ ਸ਼ਿਰਕਤ ਕੀਤੀ ਸੀ।


ਸ਼ਾਹੀਨ ਯੁੱਧਅਭਿਆਸ ਤੋਂ ਬਾਅਦ ਪਾਕਿਸਤਾਨੀ ਮੀਡੀਆ 'ਚ ਇਕ ਲੋਗੋ ਦਾ ਪ੍ਰਚਾਰ-ਪ੍ਰਸਾਰ ਕੀਤਾ ਗਿਆ ਹੈ। ਇਸ ਲੋਗੋ 'ਚ ਦਿਖਾਇਆ ਗਿਆ ਹੈ ਕਿ ਹਮਲਾਵਰ ਮੁਦਰਾ 'ਚ ਇਕ ਡ੍ਰੈਗਨ ਰਾਫੇਲ ਲੜਾਕੂ ਜਹਾਜ਼ ਦੇ ਦੋ ਟੁਕੜੇ ਕਰ ਰਿਹਾ ਹੈ। ਡ੍ਰੈਗਨ ਚੀਨ ਦਾ ਰਾਸ਼ਟਰੀ ਚਿੰਨ੍ਹ ਹੈ। ਇਸ ਪ੍ਰਤੀਕ ਚਿੰਨ੍ਹ 'ਚ ਡ੍ਰੈਗਨ ਤੇ ਰਾਫੇਲ ਦੇ ਨਾਲ-ਨਾਲ ਚੀਨ ਦੇ 10ਜੇ ਅਤੇ ਪਾਕਿਸਤਾਨ ਦੇ ਜੇਐਫ 17 ਫਾਇਟਰ ਜੈਟਸ ਨੂੰ ਵੀ ਦਿਖਾਇਆ ਗਿਆ ਹੈ। ਜੇਐਫ 17 ਵੀ ਚੀਨੀ ਫਾਇਟਰ ਜੈਟ ਹੈ ਜੋ ਪਾਕਿਸਤਾਨ ਦੇ ਲਈ ਬਣਾਏ ਗਏ ਹਨ। ਇਹੀ ਵਜ੍ਹਾ ਹੈ ਕਿ ਇਸ ਲੋਗੋ 'ਚ ਲਿਖਿਆ ਗਿਆ ਹੈ ਵੈਨ ਡ੍ਰੈਗਨਸ ਮੀਟ...ਦੇਅਰ ਇਜ਼ ਫਾਇਰ ਐਂਡ ਬਲੱਡ ਯਾਨੀ ਜਦੋਂ ਦੋ ਡ੍ਰੈਗਨ ਮਿਲਦੇ ਹਨ, ਤਾਂ ਅੱਗ ਲੱਗ ਜਾਂਦੀ ਹੈ ਤੇ ਖੂਨ ਵਹਿੰਦਾ ਹੈ। ਇਸ ਦਾ ਇਸ਼ਾਰਾ ਸਿੱਧੇ ਤੌਰ 'ਤੇ ਰਾਫੇਲ ਲਈ ਹੈ। ਇਸ ਤਰ੍ਹਾਂ ਦੇ ਲੋਗੋ ਪਾਇਲਟਸ ਆਪਣੇ ਜੇ ਸੂਟ 'ਤੇ ਵੀ ਲਾਉਂਦੇ ਹਨ।


ਬੇਸ਼ੱਕ ਚੀਨ ਤੇ ਪਾਕਿਸਤਾਨ ਮਿਲ ਕੇ ਭਾਰਤੀ ਹਵਾਈ ਫੌਜ ਦੇ ਰਾਫੇਲ ਲੜਾਕੂ ਜਹਾਜ਼ਾਂ ਨੂੰ ਟੱਕਰ ਦੇਣ ਦਾ ਦਮ ਭਰ ਰਹੇ ਹੋਣ ਪਰ ਚੀਨ ਤੇ ਪਾਕਿਸਤਾਨ ਇਹ ਸ਼ਾਇਦ ਨਹੀਂ ਜਾਣਦੇ ਕਿ ਭਾਰਤੀ ਹਵਾਈ ਫੌਜ ਦੇ ਜੋ ਮਿਗ-29 ਫਾਇਟਰ ਜੈਟਸ ਹਨ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਡ੍ਰੈਗਨ ਸਲੇਅਰ ਯਾਨੀ ਡ੍ਰੈਗਨ ਮਾਰਨ ਵਾਲਾ ਖਿਤਾਬ ਮਿਲ ਚੁੱਕਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ