ਚੀਨ: TikTok ਸਟਾਰ 160 ਫੁੱਟ ਦੀ ਉੱਚਾਈ 'ਤੇ ਬਣਾ ਰਹੀ ਸੀ ਵੀਡੀਓ, ਪੈਰ ਫਿਸਲਣ ਕਾਰਨ ਮੌਕੇ 'ਤੇ ਮੌਤ
ਸੋਸ਼ਲ ਮੀਡੀਆ 'ਤੇ ਪ੍ਰਸਿੱਧੀ ਤੇ ਫ਼ੌਲੋਅਰਜ਼ ਨੂੰ ਵਧਾਉਣ ਲਈ ਨੌਜਵਾਨ ਕਿਸੇ ਵੀ ਹੱਦ ਤਕ ਜਾਂਦੇ ਵੇਖੇ ਗਏ ਹਨ। ਇਸ ਦੇ ਨਾਲ ਹੀ ਹੁਣ ਚੀਨ ਤੋਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ।
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਪ੍ਰਸਿੱਧੀ ਤੇ ਫ਼ੌਲੋਅਰਜ਼ ਨੂੰ ਵਧਾਉਣ ਲਈ ਨੌਜਵਾਨ ਕਿਸੇ ਵੀ ਹੱਦ ਤਕ ਜਾਂਦੇ ਵੇਖੇ ਗਏ ਹਨ। ਇਸ ਦੇ ਨਾਲ ਹੀ ਹੁਣ ਚੀਨ ਤੋਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਟਿੱਕਟੌਕ ਸਟਾਰ ਆਪਣੀ ਵੀਡੀਓ 160 ਫੁੱਟ ਦੀ ਉੱਚਾਈ 'ਤੇ ਬਣਾ ਰਹੀ ਸੀ ਕਿ ਅਚਾਨਕ ਹੇਠਾਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ।
ਦਰਅਸਲ, ਚੀਨ ਦੀ 23 ਸਾਲਾ ਲੜਕੀ ਜਿਓ ਕਿਉਮੇਈ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਸਰਗਰਮ ਲੋਕਾਂ ਵਿੱਚੋਂ ਇਕ ਸਨ ਤੇ ਟਿਕਟੌਕ 'ਤੇ ਵੀ ਬਹੁਤ ਮਸ਼ਹੂਰ ਸੀ। ਜਾਣਕਾਰੀ ਅਨੁਸਾਰ ਜਿਓ 160 ਫੁੱਟ ਦੀ ਉਚਾਈ 'ਤੇ ਆਪਣੀ ਵੀਡੀਓ ਬਣਾ ਰਹੀ ਸੀ ਕਿ ਅਚਾਨਕ ਉਹ ਪੈਰ ਤਿਲਕਣ ਕਾਰਨ ਹੇਠਾਂ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਵੀਡੀਓ ਬਣਾਉਂਦੀ ਰਹਿੰਦੀ ਸੀ ਤੇ ਇਸ ਨੂੰ ਆਪਣੇ ਫੈਨਸ ਨਾਲ ਸ਼ੇਅਰ ਕਰਦੀ ਸੀ।
ਜ਼ਮੀਨ 'ਤੇ ਡਿੱਗਣ ਸਮੇਂ ਵੀ ਵੀਡੀਓ ਚਾਲੂ ਸੀ
ਦੱਸਿਆ ਜਾ ਰਿਹਾ ਹੈ ਕਿ ਜਿਓ ਆਪਣੇ ਇਸ ਵੀਡੀਓ ਨੂੰ ਕ੍ਰੇਨ ਕੈਬਿਨ 'ਚ ਬੈਠ ਕੇ ਸ਼ੂਟ ਕਰ ਰਹੀ ਸੀ, ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਓ 160 ਫੁੱਟ ਤੋਂ ਹੇਠਾਂ ਡਿੱਗੀ ਸੀ। ਜਾਣਕਾਰੀ ਅਨੁਸਾਰ ਜ਼ਮੀਨ 'ਤੇ ਡਿੱਗਣ ਸਮੇਂ ਵੀ ਵੀਡੀਓ ਚਾਲੂ ਸੀ। ਮੰਨਿਆ ਜਾ ਹੈ ਕਿ ਜਿਓ ਦਾ ਅਚਾਨਕ ਪੈਰ ਤਿਸਲ ਗਿਆ, ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਈ।
ਕਿਸੇ ਵੀ ਤਰੀਕੇ ਨਾਲ ਸਟੰਟ ਨਹੀਂ ਸੀ - ਜਿਓ ਦਾ ਪਰਿਵਾਰ
ਇਸ ਦੇ ਨਾਲ ਹੀ ਜਿਓ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਇਕ ਘਟਨਾ ਸੀ ਨਾ ਕਿ ਕਿਸੇ ਕਿਸਮ ਦਾ ਸਟੰਟ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਾਂਗਕਾਂਗ 'ਚ ਇਕ ਸੋਸ਼ਲ ਮੀਡੀਆ ਫੇਮਸ ਔਰਤ ਦੀ ਮੌਤ ਹੋ ਗਈ ਸੀ। ਇਹ ਔਰਤ ਝਰਨੇ ਦੇ ਕੰਢੇ ਤਸਵੀਰਾਂ ਲੈ ਰਹੀ ਸੀ, ਉਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :