ਇਟਾਨਗਰ: ਚੀਨੀ ਫੌਜ ਨੇ ਰਾਜ ਦੇ ਜੰਗਲਾਂ 'ਚੋਂ ਗਾਇਬ ਹੋਏ ਪੰਜ ਭਾਰਤੀ ਨੌਜਵਾਨ ਨੂੰ ਭਾਰਤੀ ਸੈਨਾ ਦੇ ਹਵਾਲੇ ਕਰ ਦਿੱਤਾ ਹੈ। ਅਰੁਣਾਚਲ ਪ੍ਰਦੇਸ਼ ਦੇ ਕਿਬੀਥੂ ਬੀਪੀਐਮ ਹੱਟ ਵਿਖੇ ਚੀਨੀ ਸੈਨਾ ਨੇ ਇਨ੍ਹਾਂ ਪੰਜਾਂ ਨੌਜਵਾਨਾਂ ਨੂੰ ਭਾਰਤੀ ਫੌਜ ਦੇ ਹਵਾਲੇ ਕੀਤੀ ਹੈ। ਭਾਰਤ ਪਰਤਣ 'ਤੇ, ਪੰਜਾਂ ਨੌਜਵਾਨਾਂ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ। ਇਹ ਪੰਜ ਨੌਜਵਾਨ ਇੱਕ ਹਫ਼ਤਾ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਜੰਗਲ ਵਿੱਚ ਸ਼ਿਕਾਰ ਕਰਦੇ ਸਮੇਂ ਅਚਾਨਕ ਚੀਨੀ ਸਰਹੱਦ ਵਿੱਚ ਦਾਖਲ ਹੋ ਗਏ ਸੀ।
ਰੱਖਿਆ ਮੰਤਰਾਲੇ ਦੇ ਤੇਜਪੁਰ (ਅਸਾਮ) ਦੇ ਬੁਲਾਰੇ ਕਰਨਲ ਹਰਸ਼ਵਰਧਨ ਦੇ ਅਨੁਸਾਰ, ਇਨ੍ਹਾਂ ਪੰਜਾਂ ਨੌਜਵਾਨਾਂ ਨੂੰ ਸ਼ਨੀਵਾਰ ਸਵੇਰੇ ਸਾ 9 ਵਜੇ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ। ਕੋਰੋਨਾ ਦੇ ਪ੍ਰੋਟੋਕੋਲ ਦੇ ਤਹਿਤ, ਇਨ੍ਹਾਂ ਪੰਜਾਂ ਨੌਜਵਾਨਾਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ। ਉਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤਾ ਜਾਵੇਗਾ।
ਕਰਨਲ ਹਰਸ਼ਵਰਧਨ ਦੇ ਅਨੁਸਾਰ, ਅਰੁਣਾਚਲ ਪ੍ਰਦੇਸ਼ ਦੇ ਜੰਗਲਾਂ ਵਿੱਚ, ਨੌਜਵਾਨ ਅਕਸਰ ਸ਼ਿਕਾਰ ਖੇਡਣ ਜਾਂ ਜੜ੍ਹੀਆਂ ਬੂਟੀਆਂ ਦੀ ਖੋਜ ਲਈ ਜੰਗਲਾਂ 'ਚ ਜਾਂਦੇ ਹਨ। ਪਰ ਕਈ ਵਾਰ ਇਹ ਲੋਕ ਚੀਨੀ ਸਰਹੱਦ ਵਿੱਚ ਦਾਖਲ ਹੋ ਜਾਂਦੇ ਹਨ। ਭਾਰਤ-ਚੀਨ ਸਰਹੱਦ 'ਤੇ ਕਿਸੇ ਤਰ੍ਹਾਂ ਦੀ ਤਾਰਬੰਦੀ ਨਹੀਂ ਹੈ।ਮੌਜੂਦਾ ਘਟਨਾ ਇਸ ਸਾਲ ਦੀ ਤੀਜੀ ਹੈ ਜਦੋਂ ਭਾਰਤੀ ਫੌਜ ਨੇ ਭਾਰਤੀ ਨਾਗਰਿਕਾਂ ਨੂੰ ਚੀਨ ਤੋਂ ਵਾਪਸ ਲਿਆ ਹੋਵੇ।
ਇਹ ਵੀ ਪੜ੍ਹੋ: Farmer's Success Stoty: ਬਾਪ ਦੇ ਕੈਂਸਰ ਨਾਲ ਲੱਗਾ ਵੱਡਾ ਝਟਕਾ, ਫੇਰ ਸ਼ੁਰੂ ਕੀਤੀ ਨੈਚੂਰਲ ਖੇਤੀ, ਅੱਜ ਕਮਾ ਰਿਹਾ ਸਾਲਾਨਾ 27 ਲੱਖ