Chinese Land Grab : ਚੀਨ ਨੇ ਇੱਕ ਵਾਰ ਫਿਰ ਸਰਹੱਦ 'ਤੇ ਵੱਡਾ ਧੱਕਾ ਕੀਤਾ ਹੈ। ਗੁਆਂਢੀ ਦੇਸ਼ ਨੇ ਭੂਟਾਨ ਦੀ ਜ਼ਮੀਨ 'ਤੇ ਚਾਰ ਪਿੰਡ ਵਸਾਏ ਹਨ। ਇਹ ਦਾਅਵਾ ਸੈਟੇਲਾਈਟ ਇਮੇਜ਼ ਰਾਹੀਂ ਹੋਇਆ ਹੈ। ਭਾਰਤ ਤੇ ਚੀਨ (India-China Standoff) ‘ਚ ਐਲਏਸੀ (LAC) ‘ਤੇ ਸਰਹੱਦ ਵਿਵਾਦ 'ਚ ਓਪਨ ਸੋਰਸ ਇੰਟੈਲੀਜੈਂਸ ਅਕਾਊਂਟ ਡੇਟਸਫਾ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਸੈਟੇਲਾਈਟ ਇਮੇਜ਼ ਦੇ ਆਧਾਰ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਨੇ ਡੋਕਲਾਮ ਦੇ ਲਗਪਗ ਭੂਟਾਨ ਦਾ ਜੋ ਇੱਕ ਵਿਵਾਦਿਤ ਇਲਾਕਾ ਹੈ, ਉੱਥੇ ਚਾਰ ਨਵੇਂ ਪਿੰਡ ਬਣਾਏ ਹਨ।
ਮਈ 2020 ਤੋਂ ਬਾਅਦ ਕੀਤਾ ਗਿਆ ਪਿੰਡਾਂ ਦਾ ਨਿਰਮਾਣ
ਡੇਟਸਫਾ ਮੁਤਾਬਕ ਮਈ 2020 ਤੋਂ ਬਾਅਦ ਹੀ ਇਨ੍ਹਾਂ ਚਾਰ ਨਵੇਂ ਪਿੰਡਾਂ ਦਾ ਨਿਰਮਾਣ ਕੀਤਾ ਗਿਆ ਹੈ। ਇਹ ਇਲਾਕਾ ਚੀਨ ਦੇ ਯਾਂਗਡੂ-ਚੁਮਬੀ ਵੈਲੀ ਨਾਲ ਜੁੜਿਆ ਹੈ ਤੇ ਭੂਟਾਨ ਦੇ ਇਲਾਕੇ ਦੇ ਨੇੜੇ ਹੈ। ਇਹ ਇਲਾਕਾ ਕਾਫੀ ਲੰਬੇ ਸਮੇਂ ਤੋਂ ਚੀਨ ਤੇ ਭੂਟਾਨ 'ਚ ਵਿਵਾਦਿਤ ਰਿਹਾ ਹੈ, ਹਾਲਾਂਕਿ ਅਜੇ ਇਹ ਸਾਫ਼ ਨਹੀ ਹੈ ਲਗਪਗ 100 ਵਰਗ ਕਿਲੋਮੀਟਰ ਦਾ ਇਹ ਇਲਾਕਾ ਭੂਟਾਨ ਨੇ ਚੀਨ ਨੂੰ ਦੇ ਦਿੱਤਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਚੀਨ ਤੇ ਭੂਟਾਨ ਨਾਲ ਸਰਹੱਦ ਵਿਵਾਦ ਨੂੰ ਹੱਲ ਕਰਨ ਲਈ ਇਕ ਕਰਾਰ ਵੀ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਅਮਰੀਕੀ ਰੱਖਿਆ ਮੰਤਰਾਲੇ ਦੀ ਇੱਕ ਰਿਪੋਰਟ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਸੀ ਕਿ ਚੀਨ ਭਾਰਤ ਨਾਲ ਲੱਗਦੇ ਵਿਵਾਦਤ ਇਲਾਕਿਆਂ ਵਿੱਚ ਆਪਣੇ ਪਿੰਡ ਬਣਾ ਰਿਹਾ ਹੈ। ਪੈਂਟਾਗਨ ਦੀ ਰਿਪੋਰਟ 'ਚ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਵਿਵਾਦਤ ਖੇਤਰ 'ਚ 100 ਘਰਾਂ ਵਾਲੇ ਪਿੰਡ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ।
ਇਸ ਤੋਂ ਇੱਕ ਸਾਲ ਪਹਿਲਾਂ, ਏਬੀਪੀ ਨਿਊਜ਼ ਨੇ ਤਸਵੀਰਾਂ ਦੇ ਨਾਲ ਸਿੱਕਮ ਦੇ ਨਾਲ ਲੱਗਦੇ ਵਿਵਾਦਤ ਡੋਕਲਾਮ ਖੇਤਰ ਦੇ ਨੇੜੇ ਚੀਨ ਦੇ ਇੱਕ ਅਜਿਹੇ ਹੀ ਪਿੰਡ ਬਾਰੇ ਖਬਰ ਦਿੱਤੀ ਸੀ। ਹਾਲ ਹੀ 'ਚ ਭਾਰਤੀ ਫੌਜ ਦੀ ਪੂਰਬੀ ਕਮਾਂਡ ਦੇ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੇ ਚੀਨ ਦੇ ਇਨ੍ਹਾਂ ਪਿੰਡਾਂ ਬਾਰੇ ਚਿੰਤਾ ਪ੍ਰਗਟਾਈ ਸੀ।
ਇਹ ਵੀ ਪੜ੍ਹੋ: Salary Hike: ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਡੇਢ ਮਹੀਨੇ ਬਾਅਦ ਵਧ ਜਾਵੇਗੀ ਤਨਖਾਹ, ਜਾਣੋ ਸਰਕਾਰ ਕੀ ਕਰਨ ਜਾ ਰਹੀ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/