Latest Breaking News Live Updates 11 November 2024: ਅੱਜ 51ਵੇਂ CJI ਵਜੋਂ ਸਹੁੰ ਚੁੱਕਣਗੇ ਜਸਟਿਸ ਸੰਜੀਵ ਖੰਨਾ, ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ, ਲੁਟੇਰਿਆਂ ਨੇ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਚੈਨ

Latest Breaking News Live Updates 11 November 2024: ਅੱਜ 51ਵੇਂ CJI ਵਜੋਂ ਸਹੁੰ ਚੁੱਕਣਗੇ ਜਸਟਿਸ ਸੰਜੀਵ ਖੰਨਾ, ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ, ਲੁਟੇਰਿਆਂ ਨੇ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਚੈਨ

ABP Sanjha Last Updated: 11 Nov 2024 12:57 PM

ਪਿਛੋਕੜ

Latest Breaking News Live Updates 11 November 2024: ਜਸਟਿਸ ਸੰਜੀਵ ਖੰਨਾ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਪ੍ਰਧਾਨਗੀ ਵਿੱਚ ਇੱਕ ਸਮਾਰੋਹ ਵਿੱਚ ਭਾਰਤ ਦੇ 51ਵੇਂ ਚੀਫ਼ ਜਸਟਿਸ (CJI)...More

ਸਿਆਸਤ ‘ਚ ਮੁੜ ਐਕਟਿਵ ਹੋਏ ਨਵਜੋਤ, ਕਿਹਾ-CM ਬਣਨ ਦਾ ਸੁਪਨਾ ਦੇਖਣ ਵਾਲੇ ਹੋਏ ਖ਼ਤਮ, ਮੈਂ ਜਿੱਥੇ ਵੀ ਜਾਂਦਾ ਹਾਂ ਤਾਂ ਸਿੱਧੂ ਸਾਬ੍ਹ....ਸਿੱਧੂ ਸਾਬ੍ਹ ਹੁੰਦੀ

Punjab News: ਸਿਆਸਤ ਤੋਂ ਦੂਰ ਰਹਿ ਰਹੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕਈ ਲੋਕਾਂ ਨੇ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖਿਆ ਸੀ, ਪਰ ਉਹ ਹਾਰ ਗਏ। ਅੱਜ ਮੈਂ ਜਿੱਥੇ ਵੀ ਜਾਂਦਾ ਹਾਂ, ਤਾਂ ਸਿੱਧੂ ਸਾਬ੍ਹ...ਸਿੱਧੂ ਸਾਬ੍ਹ ਹੁੰਦੀ ਹੈ। ਸਿੱਧੂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰ ਰਹੇ ਸਨ। ਸਿੱਧੂ ਨੇ ਅੱਗੇ ਕਿਹਾ ਕਿ ਜੇਲ ਜਾਣਾ ਮੇਰਾ ਬਿਹਤਰ ਸਮਾਂ ਸੀ। ਮੈਂ ਸਿਆਸੀ ਕਾਰਨਾਂ ਕਰਕੇ ਜੇਲ੍ਹ ਗਿਆ। ਗਾਂਧੀ ਜੀ, ਭਗਤ ਸਿੰਘ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਜੇਲ੍ਹ ਗਏ। ਉਹ ਸਾਡੇ ਹੀਰੋ ਹਨ। ਧਾਰਾ 323 ਤਹਿਤ ਕਿਸੇ ਨੂੰ 2 ਦਿਨ ਦੀ ਕੈਦ ਨਹੀਂ ਹੈ। ਇਸ ਧਾਰਾ ਵਿੱਚ ਕਾਂਸਟੇਬਲ ਮੌਕੇ ’ਤੇ ਹੀ ਜ਼ਮਾਨਤ ਦੇ ਦਿੰਦਾ ਹੈ ਫਿਰ ਉਸ ਨੇ ਵੀ ਮੈਨੂੰ ਇੱਕ ਹਜ਼ਾਰ ਰੁਪਏ ਦੇ ਕੇ ਛੱਡ ਦਿੱਤਾ। ਬਾਅਦ ਵਿੱਚ ਕੇਸ ਨੂੰ ਦੁਬਾਰਾ ਖੋਲ੍ਹਿਆ ਗਿਆ।


ਸਿੱਧੂ ਨੇ ਕਿਹਾ ਕਿ ਅੱਜ ਵੀ ਮੈਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਸਮਰਪਿਤ ਹਾਂ। ਅੱਜ ਵੀ ਮੈਂ ਉਸ ਨਾਲ ਕੀਤੇ ਵਾਅਦੇ 'ਤੇ ਕਾਇਮ ਹਾਂ। ਹਾਲ ਹੀ 'ਚ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਬੇਟੀ ਰਾਬੀਆ ਦੇ ਨਾਲ ਅੰਮ੍ਰਿਤਸਰ ਦੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਦੀ ਭਾਜਪਾ 'ਚ ਵਾਪਸੀ ਦੀਆਂ ਗੱਲਾਂ ਚੱਲ ਰਹੀਆਂ ਸਨ। ਨਵਜੋਤ ਸਿੰਘ ਸਿੱਧੂ ਜਲਦ ਹੀ ਕਾਮੇਡੀਅਨ ਕਪਿਲ ਸ਼ਰਮਾ ਦੇ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਨਜ਼ਰ ਆਉਣਗੇ। ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਤੇ ਉਸ ਨੇ ਲਿਖਿਆ- ਦਿ ਹੋਮ ਰਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਸ਼ੇਅਰ ਕੀਤੀ ਵੀਡੀਓ 'ਤੇ ਲਿਖਿਆ- ਸਿੱਧੂ ਜੀ ਵਾਪਸ ਆ ਗਏ ਹਨ।