ਰੋਹਤਕ : ਮਾਤਾ ਦਰਵਾਜ਼ੇ ਨੇੜੇ ਸਥਿਤ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਬੀਤੀ ਦੇਰ ਰਾਤ ਦੋ ਧਿਰਾਂ ਦਰਮਿਆਨ ਮਾਮੂਲੀ ਤਕਰਾਰ ਨੇ ਖੂਨੀ ਝੜਪ ਦਾ ਰੂਪ ਧਾਰਨ ਕਰ ਲਿਆ।ਦੋਵਾਂ ਪਾਸਿਆਂ ਤੋਂ ਤਲਵਾਰਾਂ ਚੱਲੀਆਂ ਅਤੇ ਇਸ ਦੌਰਾਨ ਫਾਈਰਿੰਗ ਵੀ ਹੋਈ। ਇੱਕ ਵਿਅਕਤੀ ਨੂੰ ਇਸ ਝੜਪ ਦੌਰਾਨ ਗੋਲੀ ਲੱਗੀ ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ।


ਰਾਤ ਸਮੇਂ ਗੁਰਦੁਆਰੇ ਵਿੱਚ ਸ਼ਬਦ ਕੀਰਤਨ ਨਾਲ ਲੰਗਰ ਚੱਲ ਰਿਹਾ ਸੀ, ਇਸ ਦੌਰਾਨ ਦੋਵੇਂ ਧਿਰਾਂ ਗੁਰੂਦੁਆਰੇ ਮੱਥਾ ਟੇਕਣ ਲਈ ਆ ਰਹੀਆਂ ਸੀ। ਜ਼ਖਮੀ ਪੱਖ ਤੋਂ ਉਕਤ ਨੌਜਵਾਨ ਨੇ ਦੱਸਿਆ ਕਿ ਅਸੀਂ ਗੁਰਦੁਆਰਾ ਸਾਹਿਬ ਆ ਰਹੇ ਸੀ ਕਿ ਅਚਾਨਕ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਅਚਾਨਕ ਪੰਜ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਪਿਸਤੌਲ ਨਾਲ ਫਾਇਰ ਵੀ ਕਰ ਦਿੱਤੇ, ਜਿਸ ਕਾਰਨ ਮੇਰੇ ਭਰਾ ਦੇ ਪੇਟ 'ਚ ਸੱਟ ਲੱਗ ਗਈ ਹੈ। 


ਇਸ ਦੇ ਨਾਲ ਹੀ ਪੁਲਿਸ ਨੂੰ ਗੋਲੀਬਾਰੀ ਦੀ ਸ਼ਿਕਾਇਤ ਮਿਲੀ ਸੀ, ਇਸ ਮਾਮਲੇ 'ਚ ਪੁਲਿਸ ਜਾਂਚ ਕਰ ਰਹੀ ਹੈ, ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਉਥੇ ਸੀਸੀਟੀਵੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


ਡੀਐਸਪੀ ਰਵਿੰਦਰ ਕੁਮਾਰ ਰੋਹਤਕ ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਸੁਖਬੀਰ ਰਾਠੌਰ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੁਲਜ਼ਮ ਸੁਖਬੀਰ ਉਰਫ਼ ਜੱਸੀ ਅਤੇ ਸਾਥੀਆਂ ਨਾਲ ਮਿਲ ਕੇ ਫਾਈਰਿੰਗ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਬਲਦੇਵ ਦੇ ਪੇਟ ਵਿੱਚ ਗੋਲੀ ਲੱਗੀ  ਅਤੇ ਜਸਪਾਲ ਜ਼ਖ਼ਮੀ ਹੋ ਗਿਆ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਇਹ ਘਟਨਾ ਪੁਰਾਣੀ ਰੰਜਿਸ਼ ਨੂੰ ਲੈ ਕੇ ਵਾਪਰੀ ਸੀ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸੁਖਬੀਰ ਉਰਫ਼ ਜੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। 


ਇਸ ਦੇ ਨਾਲ ਹੀ ਜ਼ਖਮੀ ਜਸਪਾਲ ਨੇ ਦੱਸਿਆ ਕਿ ਬੀਤੇ ਦਿਨ ਸੁਖਬੀਰ ਉਰਫ ਜੱਸੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੁਆਰਾ ਸਾਹਿਬ 'ਚ ਅਚਾਨਕ ਹਮਲਾ ਕਰ ਦਿੱਤਾ, ਸੁਖਬੀਰ ਨੇ ਆਪਣੇ ਪਿਸਤੌਲ ਤੋਂ ਗੋਲੀ ਚਲਾ ਦਿੱਤੀ, ਜਿਸ 'ਚ ਉਸਦੇ ਭਰਾ ਦੇ ਪੇਟ 'ਚ ਗੋਲੀ ਲੱਗੀ।