ਕੋਲਕਾਤਾ: ਮਮਤਾ ਬੈਨਰਜੀ ਨੰਦੀਗਰਾਮ ਸੀਟ ਤੋਂ ਹਾਰ ਗਈ ਹੈ। ਭਾਜਪਾ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਨੂੰ 1953 ਵੋਟਾਂ ਨਾਲ ਜਿੱਤ ਗਏ ਹਨ।ਖਾਸ ਗੱਲ ਇਹ ਹੈ ਕਿ ਉਹ ਜ਼ਿਆਦਾਤਰ ਗਿਣਤੀ ਦੇ ਸਮੇਂ ਸ਼ੁਭੇਂਦੂ ਤੋਂ ਪਿੱਛੇ ਰਹੀ ਸੀ ਅੰਤ ਵਿੱਚ ਬਾਜ਼ੀ ਪੱਲਟੀ ਸੀ ਪਰ ਆਖਰਕਾਰ ਸ਼ੁਭੇਂਦੁ ਨੇ ਮੁੜ ਜਿੱਤ ਹਾਸਲ ਕਰ ਲਈ।



ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼ੁਭੇਂਦੂ ਅਧਿਕਾਰੀ ਟੀਐਮਸੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੀ। ਸਾਲ 2016 ਦੀਆਂ ਚੋਣਾਂ ਵਿੱਚ ਸ਼ੁਭੇਂਦੂ ਅਧਿਕਾਰੀ ਨੇ ਇਸ ਸੀਟ ਤੋਂ ਖੱਬੇ ਪੱਖੀ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਇਆ।



ਨੰਦੀਗਰਾਮ ਬੰਗਾਲ ਦੀ ਸਭ ਤੋਂ ਉੱਚ ਪੱਧਰੀ ਸੀਟ ਮੰਨੀ ਜਾਂਦੀ ਹੈ, ਜਿਥੇ 1 ਅਪ੍ਰੈਲ ਨੂੰ 88 ਫੀਸਦ ਮਤਦਾਨ ਹੋਇਆ ਸੀ। ਇੱਥੇ ਟੀਐਮਸੀ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਦੇ ਸ਼ੁਭੇਂਦੂ ਅਧਿਕਾਰੀ ਆਹਮੋ-ਸਾਹਮਣੇ ਹੋਏ ਸੀ।



ਨੰਦੀਗਰਾਮ ਸੀਟ ਨੂੰ ਪੱਛਮੀ ਬੰਗਾਲ ਦੀ ਇੱਕ ਉੱਚ ਪ੍ਰੋਫਾਈਲ ਸੀਟ ਮੰਨਿਆ ਜਾਂਦਾ ਹੈ। ਮਮਤਾ ਬੈਨਰਜੀ ਦੀ ਰਾਜਨੀਤਿਕ ਯਾਤਰਾ ਵਿੱਚ ਨੰਦੀਗ੍ਰਾਮ ਇੱਕ ਮਹੱਤਵਪੂਰਣ ਪੜਾਅ ਹੈ। ਇਹ ਨੰਦੀਗ੍ਰਾਮ ਲਹਿਰ ਦੇ ਜ਼ਰੀਏ ਹੀ ਮਮਤਾ ਨੂੰ ਖੱਬੇਪੱਖੀ ਵਿਰੁੱਧ ਫੈਸਲਾਕੁੰਨ ਧਾਰ ਮਿਲੀ ਸੀ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ