ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ 'ਚ ਜ਼ਬਰਦਸਤ ਜਿੱਤ ਮਗਰੋਂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਲਗਾਤਾਰ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੇ ਤੌਰ 'ਤੇ ਅੱਜ ਸਹੁੰ ਚੁੱਕੀ। ਰਾਜਪਾਲ ਜਗਦੀਪ ਧਨਖੜ ਨੇ ਰਾਜਭਵਨ 'ਚ ਆਯੋਜਿਤ ਸਾਦੇ ਸਮਾਗਮ 'ਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਕੇ ਵਧਾਈ ਦਿੱਤੀ। ਪੀਐਮ ਮੋਦੀ ਨੇ ਕਿਹਾ, 'ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਲੈਣ ਲਈ ਮਮਤਾ ਦੀਦੀ ਨੂੰ ਵਧਾਈ।'

ਮੋਦੀ ਦੇ ਇਸ ਟਵੀਟ ਮਗਰੋਂ ਮਮਤਾ ਬੈਨਰਜੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਮਮਤਾ ਬੈਨਰਜੀ ਨੇ ਲਿਖਿਆ, 'ਮੈਂ ਪੱਛਮੀ ਬੰਗਾਲ ਦੇ ਸਰਵੋਤਮ ਹਿੱਤ ਨੂੰ ਧਿਆਨ 'ਚ ਰੱਖਦਿਆਂ ਕੇਂਦਰ ਤੋਂ ਨਿਰੰਤਰ ਸਮਰਥਨ ਦੀ ਆਸ ਕਰਦੀ ਹਾਂ। ਮੈਂ ਪੂਰਾ ਸਹਿਯੋਗ ਦੇਵਾਂਗੀ ਤੇ ਆਸ ਕਰਦੀ ਹਾਂ ਕਿ ਹੋਰ ਚੁਣੌਤੀਆਂ ਦੇ ਵਿਚ ਅਸੀਂ ਮਹਾਮਾਰੀ ਨਾਲ ਲੜ ਸਕਦੇ ਹਾਂ ਤੇ ਕੇਂਦਰ ਰਾਜ ਪ੍ਰਬੰਧਾਂ ਲਈ ਇਕ ਨਵਾਂ ਮਾਪਦੰਡ ਸਥਾਪਿਤ ਕਰ ਸਕਦੇ ਹਾਂ।'

Thank you @narendramodi ji for your wishes.

I look forward to the Centre's sustained support keeping the best interest of WB in mind.

I extend my full cooperation & hope together we can fight this pandemic amid other challenges & set a new benchmark for Centre-State relations. https://t.co/DORcTPb2UG
— Mamata Banerjee (@MamataOfficial) May 5, 2021

ਮੁੱਖ ਮੰਤਰੀ ਤੇ ਟੀਐਮਸੀ ਪ੍ਰਧਾਨ ਮਮਤਾ ਬੈਨਰਜੀ ਨੇ ਰਾਹੁਲ ਗਾਂਧੀ ਦੇ ਟਵੀਟ ਨੂੰ ਕੋਟ ਕਰਦਿਆਂ ਕਿਹਾ, 'ਬੰਗਾਲ ਦੇ ਲੋਕਾਂ ਨੇ ਦੇਸ਼ ਦੇ ਬਾਕੀ ਹਿੱਸਿਆਂ ਲਈ ਰਾਹ ਦਿਖਾਇਆ ਹੈ। ਬੀਜੇਪੀ ਦੀ ਨਫਰਤ ਦੀ ਸਿਆਸਤ ਜਲਦ ਭਾਰਤ ਤੋਂ ਬਾਹਰ ਹੋ ਜਾਵੇਗੀ।'
ਕਾਂਗਰਸ ਲੀਡਰ ਰਾਹੁਲ ਗਾਂਧੀ  ਨੇ ਦੋ ਮਈ ਨੂੰ ਨਤੀਜਿਆਂ ਵਾਲੇ ਦਿਨ ਟਵੀਟ ਕਰਕੇ ਕਿਹਾ ਸੀ, 'ਮੈਂ ਮਮਤਾ ਜੀ ਤੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਬੀਜੇਪੀ ਨੂੰ ਹਰਾਉਣ ਲਈ ਵਧਾਈ ਦਿੰਦਾ ਹਾਂ।'

Thank you @RahulGandhi ji for your warm wishes.

People of Bengal have paved the way for the rest of the country. BJP's politics of hatred shall be booted out of India very soon. https://t.co/vUc1lL3yCW
— Mamata Banerjee (@MamataOfficial) May 5, 2021

ਮਮਤਾ ਨੇ ਅਖਿਲੇਸ਼ ਯਾਦਵ ਨੂੰ ਧੰਨਵਾਦ ਲਿਖਦਿਆਂ ਕਿਹਾ, 'ਬੰਗਾਲ ਦੇ ਲੋਕਾਂ ਨੇ ਵਿਕਾਸ ਲਈ ਵੋਟ ਦਿੱਤਾ ਤੇ ਵੰਡ ਦੀ ਸਿਆਸਤ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਧਾਈ ਟਵੀਟ 'ਤੇ ਕਿਹਾ ਕਿ ਤੁਹਾਡੇ ਨਿਰੰਤਰ ਸਮਰਥਨ ਤੇ ਸਹਿਯੋਗ ਦੀ ਲੋੜ ਹੈ।'

Thank you @ArvindKejriwal ji for your best wishes.

Looking forward to your continued support and cooperation. https://t.co/J4IVLecV8h
— Mamata Banerjee (@MamataOfficial) May 5, 2021

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਓੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਛੱਤੀਸਗੜ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਓਮਰ ਅਬਦੁੱਲਾ ਤੇ ਤਾਮਿਲਨਾਡੂ 'ਚ ਸਰਕਾਰ ਬਣਾਉਣ ਜਾ ਰਹੇ ਐਮਕੇ ਸਟਾਲਿਨ ਨੇ ਵਧਾਈ ਸੰਦੇਸ਼ਾਂ ਦਾ ਵੀ ਜਵਾਬ ਦਿੱਤਾ।

People of Bengal have voted for development and rejected the politics of divisiveness.

On behalf of my people, dedicated party workers, I convey my regards to @yadavakhilesh for his warm wishes. https://t.co/am5f6UzvgW
— Mamata Banerjee (@MamataOfficial) May 5, 2021

ਮਮਤਾ ਨੇ ਆਰਜੇਡੀ ਪ੍ਰਧਾਨ ਲਾਲੂ ਯਾਦਵ ਦੇ ਵਧਾਈ ਸੰਦੇਸ਼ਾਂ ਦਾ ਜਵਾਬ ਦਿੰਦਿਆਂ ਧੰਨਵਾਦ ਲਿਖਿਆ। ਮਮਤਾ ਨੇ ਕਿਹਾ ਕਿ ਬੰਗਾਲ ਨੇ ਭਾਰਤ ਨੂੰ ਬਚਾਉਣ ਲਈ ਵੋਟ ਦਿੱਤਾ ਹੈ। ਉਨ੍ਹਾਂ ਲਾਲੂ ਯਾਦਵ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ।