Coal Price Hike News : ਤੁਹਾਨੂੰ ਇਸ ਗਰਮੀ ਵਿੱਚ ਬਿਜਲੀ ਦੇ ਬਿੱਲਾਂ ਲਈ ਜ਼ਿਆਦਾ ਭੁਗਤਾਨ ਕਰਨਾ ਪੈ ਸਕਦਾ ਹੈ ਕਿਉਂਕਿ ਬਿਜਲੀ ਘਰਾਂ ਲਈ ਕੋਲਾ ਮਹਿੰਗਾ ਹੋ ਸਕਦਾ ਹੈ। ਕੋਲ ਇੰਡੀਆ ਨੇ ਆਉਣ ਵਾਲੇ ਦਿਨਾਂ 'ਚ ਕੋਲੇ ਦੀ ਕੀਮਤ ਵਧਾਉਣ ਦੇ ਸੰਕੇਤ ਦਿੱਤੇ ਹਨ। ਕੋਲ ਇੰਡੀਆ ਦੇ ਚੇਅਰਮੈਨ ਪ੍ਰਮੋਦ ਅਗਰਵਾਲ ਨੇ ਕਿਹਾ ਹੈ ਕਿ ਕੋਲੇ ਦੀਆਂ ਕੀਮਤਾਂ ਵਧਾਉਣ ਦਾ ਮਜ਼ਬੂਤ ਮਾਮਲਾ ਹੈ ਅਤੇ ਜਲਦੀ ਹੀ ਕੀਮਤਾਂ ਵਧਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਸਬੰਧਤ ਧਿਰਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ।
ਕੋਲ ਇੰਡੀਆ ਦੇ ਚੇਅਰਮੈਨ ਨੇ ਕਿਹਾ ਕਿ ਕੋਲ ਇੰਡੀਆ ਨੇ ਪਿਛਲੇ ਪੰਜ ਸਾਲਾਂ ਤੋਂ ਕੋਲੇ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਕਰਮਚਾਰੀਆਂ ਦੀ ਤਨਖਾਹ ਵਧਾਉਣ ( Wage Hike) ਨੂੰ ਲੈ ਕੇ ਵੀ ਗੱਲਬਾਤ ਹੋਈ ਹੈ, ਇਸ ਨਾਲ ਕੋਲ ਇੰਡੀਆ ਦੀ ਵਿੱਤੀ ਸਿਹਤ 'ਤੇ ਅਸਰ ਪੈ ਸਕਦਾ ਹੈ, ਖਾਸ ਤੌਰ 'ਤੇ ਕੋਲ ਇੰਡੀਆ ਦੀ ਸਹਾਇਕ ਕੰਪਨੀ ਜਿਸ ਦੀ ਮਨੁੱਖੀ ਸ਼ਕਤੀ ਦੀ ਲਾਗਤ ਬਹੁਤ ਜ਼ਿਆਦਾ ਹੈ।
ਪ੍ਰਮੋਦ ਅਗਰਵਾਲ ਨੇ ਕਿਹਾ ਕਿ ਜੇਕਰ ਕੋਲ ਇੰਡੀਆ ਕੋਲੇ ਦੀ ਕੀਮਤ ਨਹੀਂ ਵਧਾਉਂਦੀ ਤਾਂ ਇਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ 2025-26 ਤੱਕ ਇੱਕ ਅਰਬ ਟਨ ਕੋਲਾ ਪੈਦਾ ਕਰਨ ਦਾ ਟੀਚਾ ਨਿਸ਼ਚਿਤ ਤੌਰ 'ਤੇ ਹਾਸਲ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਫ਼ਾਜ਼ਿਲਕਾ ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਸੰਬਧਤ ਇੱਕ ਵਿਅਕਤੀ ਨੂੰ ਕੀਤਾ ਕਾਬੂ
ਹਾਲਾਂਕਿ ਕੋਲ ਇੰਡੀਆ ਲਈ ਇਸ ਸਾਲ ਕੋਲੇ ਦੀ ਕੀਮਤ ਵਧਾਉਣਾ ਇੰਨਾ ਆਸਾਨ ਨਹੀਂ ਹੈ। ਅਗਲੇ ਸਾਲ 2024 ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕੋਲੇ ਦੀ ਕੀਮਤ ਵਧਣ ਦਾ ਮਤਲਬ ਹੈ ਕਿ ਇਸ ਫੈਸਲੇ ਨਾਲ ਊਰਜਾ, ਸੀਮਿੰਟ ਸਮੇਤ ਕਈ ਉਦਯੋਗਾਂ ਦੀ ਕੀਮਤ 'ਤੇ ਅਸਰ ਪਵੇਗਾ, ਜਿਸ ਕਾਰਨ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਅਜਿਹੇ 'ਚ ਕੇਂਦਰ ਸਰਕਾਰ ਕੋਲੇ ਦੀ ਕੀਮਤ ਵਧਾਉਣ ਨੂੰ ਹਰੀ ਝੰਡੀ ਦਿੰਦੀ ਹੈ ਜਾਂ ਨਹੀਂ ,ਇਸ ਨੂੰ ਲੈ ਕੇ ਆਸ਼ੰਕਾ ਹੈ।
ਦੂਜੇ ਪਾਸੇ ਸਟਾਕ ਐਕਸਚੇਂਜ 'ਚ ਵੱਡੀ ਗਿਰਾਵਟ ਦੇ ਬਾਵਜੂਦ ਕੋਲ ਇੰਡੀਆ ਦੇ ਸ਼ੇਅਰ 'ਚ 2.39 ਫੀਸਦੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਕੋਲ ਇੰਡੀਆ ਦਾ ਸ਼ੇਅਰ ਸਟਾਕ ਐਕਸਚੇਂਜ 'ਤੇ 5.35 ਰੁਪਏ ਦੀ ਗਿਰਾਵਟ ਨਾਲ 216.35 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।