Cockroach Janta Party ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ , ਚੀਫ਼ ਜਸਟਿਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ
Cockroach Janta Party Controversy : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਫਰਜ਼ੀ ਵਕੀਲਾਂ ਅਤੇ ਕਾਕਰੋਚ ਜਨਤਾ ਪਾਰਟੀ ਨਾਲ ਜੁੜੀਆਂ ਗਤੀਵਿਧੀਆਂ ਦੀ ਜਾਂਚ ਦੀ ਮੰਗ ਵਾਲੀ ਯਾਚਿਕਾ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ
Cockroach Janta Party Controversy : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਫਰਜ਼ੀ ਵਕੀਲਾਂ ਅਤੇ ਕਾਕਰੋਚ ਜਨਤਾ ਪਾਰਟੀ (Cockroach Janata Party ) ਨਾਲ ਜੁੜੀਆਂ ਗਤੀਵਿਧੀਆਂ ਦੀ ਜਾਂਚ ਦੀ ਮੰਗ ਵਾਲੀ ਯਾਚਿਕਾ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।
ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਯਾਚਿਕਾਕਾਰ ਪੱਖ ਵੱਲੋਂ ਪੇਸ਼ ਹੋਏ ਵਕੀਲ ਐਨ.ਕੇ. ਗੋਸਵਾਮੀ ਨੂੰ ਕਿਹਾ ਕਿ ਉਹ ਇਸ ਮਾਮਲੇ ਨੂੰ “ਇੰਨੇ ਭਾਵੁਕ ਤਰੀਕੇ” ਨਾਲ ਨਾ ਲੈਣ। ਵਕੀਲ ਗੋਸਵਾਮੀ ਨੇ ਦਲੀਲ ਦਿੰਦਿਆਂ ਕਿਹਾ ਕਿ ਚੀਫ਼ ਜਸਟਿਸ ਵੱਲੋਂ ਸਪੱਸ਼ਟੀਕਰਨ ਦੇਣ ਤੋਂ ਬਾਅਦ ਵੀ ਜਾਨਬੁੱਝ ਕੇ ਗਲਤ ਅਤੇ ਝੂਠੀਆਂ ਗੱਲਾਂ ਨੂੰ ਫੈਲਾਇਆ ਜਾ ਰਿਹਾ ਹੈ।
“ਇਸ ਮਾਮਲੇ ਨੂੰ ਇੰਨੀ ਭਾਵੁਕਤਾ ਨਾਲ ਨਾ ਲਵੋ”: CJI
ਚੀਫ਼ ਜਸਟਿਸ ਸੂਰਿਆ ਕਾਂਤ ਨੇ ਕਿਹਾ, “ਇਸ ਮਾਮਲੇ ਨੂੰ ਇੰਨੀ ਭਾਵੁਕਤਾ ਨਾਲ ਨਾ ਲਵੋ। ਇਸ ਦੌਰਾਨ ਇੱਕ ਹੋਰ ਵਕੀਲ ਨੇ ਕਾਨੂੰਨ ਦੀਆਂ ਫਰਜ਼ੀ ਡਿਗਰੀਆਂ ਦੇ ਮਾਮਲੇ ਵਿੱਚ CBI ਜਾਂਚ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਅਦਾਲਤ ਵਿੱਚ ਹੋਈ ਗੱਲਬਾਤ ਦਾ ਵਪਾਰਕ ਮਕਸਦ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਇਸ 'ਤੇ ਚੀਫ਼ ਜਸਟਿਸ ਨੇ ਕਿਹਾ, “ਇਸ ਤਰ੍ਹਾਂ ਦੀ ਕੋਈ ਗੰਭੀਰ ਲੋੜ ਨਹੀਂ ਹੈ। ਅਸੀਂ ਇਸ ਨੂੰ ਦੇਖਾਂਗੇ।”
ਫਰਜ਼ੀ ਵਕੀਲਾਂ ਦੀ ਜਾਂਚ ਦੀ ਮੰਗ
ਯਾਚਿਕਾ ਵਿੱਚ ਉਹਨਾਂ ਲੋਕਾਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਜੋ ਅਦਾਲਤੀ ਕਾਰਵਾਈ ਦੌਰਾਨ ਦਿੱਤੀਆਂ ਗਈਆਂ ਮੌਖਿਕ ਟਿੱਪਣੀਆਂ ਦਾ ਕਥਿਤ ਤੌਰ 'ਤੇ ਵਪਾਰਕ ਜਾਂ ਪ੍ਰਚਾਰਕ ਲਾਭ ਲਈ ਇਸਤੇਮਾਲ ਕਰ ਰਹੇ ਹਨ। ਇਸ ਵਿੱਚ ਫਰਜ਼ੀ ਡਿਗਰੀਆਂ ਦੀ ਵਰਤੋਂ ਕਰਕੇ ਵਕਾਲਤ ਕਰਨ ਵਾਲੇ ਕਥਿਤ ਫਰਜ਼ੀ ਵਕੀਲਾਂ ਦੀ ਜਾਂਚ ਦੀ ਵੀ ਮੰਗ ਕੀਤੀ ਗਈ ਹੈ।
‘ਕਾਕਰੋਚ’ ਵਾਲੀ ਟਿੱਪਣੀ ਤੋਂ ਬਾਅਦ ਵਧਿਆ ਵਿਵਾਦ
ਚੀਫ਼ ਜਸਟਿਸ ਸੂਰਿਆ ਕਾਂਤ ਨੇ 15 ਮਈ ਨੂੰ ਇੱਕ ਵਕੀਲ ਦੇ ਸੀਨੀਅਰ ਦਰਜੇ ਨਾਲ ਜੁੜੀ ਯਾਚਿਕਾ ਦੀ ਸੁਣਵਾਈ ਦੌਰਾਨ “ਕਾਕਰੋਚ” ਅਤੇ “ਪਰਜੀਵੀ” ਵਰਗੇ ਸ਼ਬਦ ਵਰਤੇ ਸਨ। ਇਸ ਤੋਂ ਬਾਅਦ ਉੱਠੇ ਵਿਵਾਦ ਵਿਚਕਾਰ CJP ਚਰਚਾ ਵਿੱਚ ਆ ਗਈ ਸੀ।
ਬਾਅਦ ਵਿੱਚ 16 ਮਈ ਨੂੰ ਚੀਫ਼ ਜਸਟਿਸ ਨੇ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਉਹਨਾਂ ਖ਼ਬਰਾਂ ਤੋਂ ਦੁੱਖ ਹੋਇਆ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਨੇ ਨੌਜਵਾਨਾਂ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਟਿੱਪਣੀ ਖਾਸ ਤੌਰ 'ਤੇ ਉਹਨਾਂ ਲੋਕਾਂ ਲਈ ਸੀ ਜੋ ਫਰਜ਼ੀ ਡਿਗਰੀਆਂ ਦੇ ਆਧਾਰ 'ਤੇ ਕਾਨੂੰਨੀ ਪੇਸ਼ੇ ਵਿੱਚ ਦਾਖ਼ਲ ਹੋ ਰਹੇ ਹਨ ਅਤੇ ਕੁਝ ਮੀਡੀਆ ਹਿੱਸਿਆਂ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ



















