ਸ੍ਰੀਨਗਰ: ਕਸ਼ਮੀਰ ਘਾਟੀ ਵਿੱਚ 40 ਦਿਨ ਪੈਣ ਵਾਲੀ ਕੜਾਕੇ ਦੇ ਠੰਢ ਕੱਲ੍ਹ ਬੁੱਧਵਾਰ ਤੋਂ ਸ਼ੁਰੂ ਹੋ ਚੁੱਕੀ ਹੈ। ਕਸ਼ਮੀਰ ਵਿੱਚ ਇਸ ਨੂੰ ਚਿੱਲੀ ਕਲਾਂ ਦਾ ਨਾਮ ਦਿੱਤਾ ਗਿਆ ਹੈ। ਇਨ੍ਹਾਂ ਦਿਨਾਂ ਵਿੱਚ ਘਾਟੀ ਵਿੱਚ ਸਾਰੇ ਨਾਲੇ ਤੇ ਨਦੀਆਂ ਜੰਮ ਜਾਂਦੀਆਂ ਹਨ। ਕਸ਼ਮੀਰੀਆਂ ਲਈ ਇਹ ਮੁਸ਼ਕਲ ਦੀ ਘੜੀ ਹੁੰਦੀ ਹੈ ਪਰ ਟੂਰਿਸਟ ਖੂਬਸੂਰਤੀ ਦਾ ਮਜ਼ਾ ਲੈਂਦੇ ਹਨ।
ਮੌਸਮ ਅਧਿਕਾਰੀਆਂ ਅਨੁਸਾਰ, "ਸਾਰੀ ਰਾਤ ਬਾਰਸ਼ ਹੋਣ ਕਰਕੇ ਜੰਮੂ ਤੇ ਕਸ਼ਮੀਰ ਦੇ ਤਾਪਮਾਨ ਵਿੱਚ ਸੁਧਾਰ ਹੋਇਆ ਹੈ। ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 3.1 ਡਿਗਰੀ ਸੈਲਸੀਅਸ ਹੈ। ਪਹਿਲਗਾਮ ਦਾ ਤਾਪਮਾਨ 0.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।"
ਗੁਲਮਰਗ ਦਾ ਤਾਪਮਾਨ 2.8 ਡਿਗਰੀ ਸੈਲਸੀਅਸ ਸੀ। ਲੇਹ ਵਿੱਚ ਸਿਫ਼ਰ ਤੋਂ ਥੱਲੇ 9.2 ਡਿਗਰੀ ਤਾਪਮਾਨ ਤੇ ਕਾਰਗਿਲ ਵਿੱਚ ਸਿਫ਼ਰ ਤੋਂ ਥੱਲੇ 6.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਜੰਮੂ 'ਚ 11 ਡਿਗਰੀ, ਕਟੜਾ ਵਿੱਚ 12.1 ਡਿਗਰੀ, ਬਟੋਟ ਵਿੱਚ 5.4 ਡਿਗਰੀ, ਬਨੀਹਾਲ ਵਿੱਚ 3.9 ਡਿਗਰੀ, ਭਦਰਵਾਹ ਵਿੱਚ 3.4 ਡਿਗਰੀ, ਊਧਮਪੁਰ ਵਿੱਚ 10.3 ਡਿਗਰੀ ਦਰਜ ਕੀਤਾ ਗਿਆ।