ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਦੀ ‘ਨਿਰੰਤਰ ਹਿਰਾਸਤ’ ‘ਤੇ ਸੋਮਵਾਰ ਨੂੰ ਚਿੰਤਾ ਜ਼ਾਹਿਰ ਕੀਤੀ ਤੇ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਜਿਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ ‘ਚ ਜਦੋਂ ਅਧਿਕਾਰੀਆਂ ਨੇ ਕੋਈ ਗਲਤੀ ਨਹੀਂ ਕੀਤੀ ਤਾਂ ਫਿਰ ਚਿਦੰਬਰਮ ‘ਤੇ ਬਤੌਰ ਵਿੱਤ ਮੰਤਰੀ ਅਪਰਾਧ ਕਰਨ ਦਾ ਇਲਜ਼ਾਮ ਕਿਵੇਂ ਲਾਇਆ ਜਾ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇੱਕ ਮੰਤਰੀ ਨੂੰ ਹੀ ਕਿਸੇ ਸਿਫਾਰਸ਼ ਨੂੰ ਮਨਜ਼ੂਰੀ ਦੇਣ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਤਾਂ ਸਾਰੀ ਸਰਕਾਰੀ ਪ੍ਰਣਾਲੀ ਤਬਾਹ ਹੋ ਜਾਵੇਗੀ। ਚਿਦੰਬਰਮ ਨਾਲ ਮੁਲਾਕਾਤ ਤੋਂ ਬਾਅਦ ਡਾ. ਮਨਮੋਹਨ ਸਿੰਘ ਨੇ ਕਿਹਾ, “ਅਸੀਂ ਆਪਣੇ ਸਾਥੀ ਦੀ ਹਿਰਾਸਤ ਤੋਂ ਚਿੰਤਤ ਹਾਂ।”
ਉਨ੍ਹਾਂ ਕਿਹਾ, “ਸਾਡੀ ਸਰਕਾਰੀ ਪ੍ਰਣਾਲੀ ‘ਚ ਕੋਈ ਵੀ ਫੈਸਲਾ ਕਿਸੇ ਵੀ ਇੱਕ ਵਿਅਕਤੀ ਵੱਲੋਂ ਨਹੀਂ ਲਿਆ ਜਾ ਸਦਕਾ, ਸਾਰੇ ਫੈਸਲੇ ਗਰੁੱਪ ਵੱਲੋਂ ਲਏ ਜਾਂਦੇ ਹਨ ਜਿਨ੍ਹਾਂ ਨੂੰ ਫਾਈਲਾਂ ‘ਚ ਦਰਜ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਦੇ 6 ਸਕੱਤਰਾਂ ਸਣੇ ਇੱਕ ਦਰਜਨ ਅਧਿਕਾਰੀਆਂ ਨੇ ਪ੍ਰਸਤਾਵ ਦੀ ਜਾਂਚ ਦੌਰਾਨ ਆਪਣੀ ਸਿਫਾਰਸ਼ ਦਿੱਤੀ ਸੀ। ਚਿਦੰਬਰਮ ਨੇ ਮੰਤਰੀ ਵਜੋਂ ਸਰਬ ਸਹਿਮਤੀ ਸਿਫਾਰਸ਼ ਨੂੰ ਆਪਣੀ ਮਨਜ਼ੂਰੀ ਦਿੱਤੀ ਸੀ।”
ਸਾਬਕਾ ਪ੍ਰਧਾਨ ਮੰਤਰੀ ਨੇ ਸਵਾਲ ਕੀਤਾ ਕਿ ਉਹ ਮੰਤਰੀ ਜਿਸ ਨੇ ਸਰਬ-ਸਹਿਮਤੀ ਵਾਲੀ ਸਿਫਾਰਸ਼ ਨੂੰ ਮਨਜ਼ੂਰੀ ਦਿੱਤੀ ਉਸ ‘ਤੇ ਅਪਰਾਧ ਕਰਨ ਦਾ ਇਲਜ਼ਾਮ ਕਿਵੇਂ ਲਾਇਆ ਜਾ ਸਦਕਾ ਹੈ?” ਸਿੰਘ ਨੇ ਕਿਹਾ, “ਸਾਨੂੰ ਪੂਰਾ ਯਕੀਨ ਤੇ ਉਮੀਦ ਹੈ ਕਿ ਅਦਾਲਤ ਇਸ ਮਾਮਲੇ ‘ਚ ਨਿਆਂ ਜ਼ਰੂਰ ਕਰੇਗੀ।”
Election Results 2024
(Source: ECI/ABP News/ABP Majha)
ਡਾ. ਮਨਮੋਹਨ ਸਿੰਘ ਦਾ ਸਵਾਲ, ਜਦੋਂ ਅਧਿਕਾਰੀਆਂ ਨੇ ਕੋਈ ਗਲਤੀ ਨਹੀਂ ਕੀਤੀ ਤਾਂ ਫਿਰ ਚਿਦੰਬਰਮ ਕਿਵੇਂ ਜ਼ਿੰਮੇਵਾਰ?
ਏਬੀਪੀ ਸਾਂਝਾ
Updated at:
24 Sep 2019 12:31 PM (IST)
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਦੀ ‘ਨਿਰੰਤਰ ਹਿਰਾਸਤ’ ‘ਤੇ ਸੋਮਵਾਰ ਨੂੰ ਚਿੰਤਾ ਜ਼ਾਹਿਰ ਕੀਤੀ ਤੇ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਜਿਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ ‘ਚ ਜਦੋਂ ਅਧਿਕਾਰੀਆਂ ਨੇ ਕੋਈ ਗਲਤੀ ਨਹੀਂ ਕੀਤੀ ਤਾਂ ਫਿਰ ਚਿਦੰਬਰਮ ‘ਤੇ ਬਤੌਰ ਵਿੱਤ ਮੰਤਰੀ ਅਪਰਾਧ ਕਰਨ ਦਾ ਇਲਜ਼ਾਮ ਕਿਵੇਂ ਲਾਇਆ ਜਾ ਸਕਦਾ ਹੈ।
- - - - - - - - - Advertisement - - - - - - - - -