Andhra Pradesh College Student Suicide: ਆਂਧਰਾ ਪ੍ਰਦੇਸ਼ ਦੇ ਇੱਕ ਕਾਲਜ ਵਿੱਚ ਪਹਿਲੇ ਸਾਲ ਦੇ ਵਿਦਿਆਰਥੀ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਕਾਲਜ ਦੇ ਸੁਰੱਖਿਆ ਕੈਮਰੇ ਵਿੱਚ ਕੈਦ ਹੋ ਗਈ। ਨਰਾਇਣ ਕਾਲਜ ਦੇ ਇਸ ਵਿਦਿਆਰਥੀ ਨੇ ਸਵੇਰੇ ਕਰੀਬ 10:15 ਵਜੇ ਅਚਾਨਕ ਕਲਾਸ ਦੇ ਵਿਚਕਾਰ ਆ ਕੇ ਇਹ ਕਦਮ ਚੁੱਕਿਆ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਵਿਦਿਆਰਥੀ ਨੇ ਕਲਾਸਰੂਮ ਤੋਂ ਬਾਹਰ ਆ ਕੇ ਇਮਾਰਤ ਦੇ ਕਿਨਾਰੇ ਤੋਂ ਛਾਲ ਮਾਰ ਦਿੱਤੀ।

ਹੋਰ ਪੜ੍ਹੋ : Ola-Uber ਨੂੰ ਕੇਂਦਰ ਵੱਲੋਂ ਨੋਟਿਸ, ਪੁੱਛਿਆ- 'iPhone ਅਤੇ Android 'ਤੇ ਵੱਖਰੇ-ਵੱਖਰੇ ਕਿਰਾਏ ਕਿਉਂ ?'

ਜਮਾਤ ਵਿੱਚ ਪੜ੍ਹਾਈ ਚੱਲ ਰਹੀ ਸੀ

ਘਟਨਾ ਦੇ ਸਮੇਂ ਕਲਾਸ 'ਚ ਪੜ੍ਹਾਈ ਚੱਲ ਰਹੀ ਸੀ। ਵੀਡੀਓ 'ਚ ਸਾਫ ਦੇਖਿਆ ਜਾ ਰਿਹਾ ਸੀ ਕਿ ਵਿਦਿਆਰਥੀ ਬਿਨਾਂ ਕਿਸੇ ਗੱਲਬਾਤ ਦੇ ਕਲਾਸ 'ਚੋਂ ਚਲਾ ਗਿਆ। ਇਸ ਤੋਂ ਬਾਅਦ ਉਹ ਸਿੱਧਾ ਬਿਲਡਿੰਗ ਦੇ ਕਿਨਾਰੇ 'ਤੇ ਪਹੁੰਚ ਗਿਆ ਅਤੇ ਤੀਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ। ਜਿਵੇਂ ਹੀ ਵਿਦਿਆਰਥੀ ਨੇ ਇਹ ਕਦਮ ਚੁੱਕਿਆ ਤਾਂ ਬਾਕੀ ਦੇ ਵਿਦਿਆਰਥੀ ਤੇ ਮਾਸਟਰ ਭੱਜ ਕੇ ਬਾਹਰ ਆਏ, ਦੇ ਇਹ ਖੌਫਨਾਕ ਮੰਜ਼ਰ ਦੇਖ ਕੇ ਦੰਗ ਰਹਿ ਗਏ।

ਵਜ੍ਹਾ ਅਜੇ ਤੱਕ ਪਤਾ ਨਹੀਂ ਚੱਲੀ, ਜਾਂਚ ਜਾਰੀ ਹੈ

ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਨੇ ਖੁਦਕੁਸ਼ੀ ਵਰਗਾ ਗੰਭੀਰ ਕਦਮ ਕਿਉਂ ਚੁੱਕਿਆ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਨਾਲ ਹੀ ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ ਕਰਕੇ ਵਿਦਿਆਰਥੀ ਦੀ ਮਾਨਸਿਕ ਸਥਿਤੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।