ਨਵੀਂ ਦਿੱਲੀ: ਰਾਜਸਥਾਨ ਦੇ ਮਸ਼ਹੂਰ ਕਾਮੇਡੀਅਨ ਸ਼ਿਆਮ ਰੰਗੀਲਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਸ਼ਿਆਮ ਰੰਗੀਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਮਿਕਰੀ ਕਰਕੇ ਪ੍ਰਸਿੱਧ ਹੋਏ ਸੀ। ਉਨ੍ਹਾਂ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖਿਲਾਫ ਬੋਲਣ ਕਰਕੇ ਤਕਲੀਫ ਵੀ ਝੱਲ਼ਣੀ ਪਈ ਸੀ। 


ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਕਿਹਾ, 'ਰਾਜਸਥਾਨ ਦੇ ਮਸ਼ਹੂਰ ਕਾਮੇਡੀਅਨ ਸ਼ਿਆਮ ਰੰਗੀਲਾ 'ਆਪ' 'ਚ ਸ਼ਾਮਲ ਹੋ ਗਏ ਹਨ। ਸ਼ਿਆਮ ਰੰਗੀਲਾ ਜੀ ਆਪਣੇ ਵਿਅੰਗ ਨਾਲ ਲੋਕਾਂ ਦੇ ਉਦਾਸ ਚਿਹਰਿਆਂ 'ਤੇ ਮੁਸਕਾਨ ਲਿਆ ਰਹੇ ਹਨ। ਹੁਣ ਉਹ ਕਲਾ ਦੇ ਨਾਲ-ਨਾਲ ਦੇਸ਼ ਵਿੱਚ ‘ਕੰਮ ਦੀ ਰਾਜਨੀਤੀ’ ਕਰਨ ਵਾਲੀ ਆਮ ਆਦਮੀ ਪਾਰਟੀ ਨਾਲ ਮਿਲ ਕੇ ਸਿੱਖਿਆ ਤੇ ਸਿਹਤ ਕ੍ਰਾਂਤੀ ਦੀ ਰੌਸ਼ਨੀ ਜਗਾਉਣਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਮਿਕਰੀ ਤੋਂ ਬਾਅਦ ਸ਼ਿਆਮ ਰੰਗੀਲਾ ਚਰਚਾ ਵਿੱਚ ਆਏ ਸਨ।






ਦਰਅਸਲ ਸ਼ਿਆਮ ਰੰਗੀਲਾ ਆਪਣੇ ਵਿਅੰਗ ਨਾਲ ਜਿੱਥੇ ਲੋਕਾਂ ਦੇ ਉਦਾਸ ਚਿਹਰਿਆਂ 'ਤੇ ਮੁਸਕਾਨ ਲਿਆਉਂਦੇ ਹਨ, ਉੱਥੇ ਹੀ ਸਿਸਟਮ ਉੱਪਰ ਚੋਟ ਵੀ ਕਰਦੇ ਹਨ। ਹੁਣ ਉਹ ਕਲਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨਾਲ ਮਿਲ ਕੇ ਸਿਆਸੀ ਪਾਰੀ ਖੇਡਣਗੇ।


 


ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸ਼ਿਆਮ ਰੰਗੀਲਾ ਨੇ ਮੰਗਲਵਾਰ ਨੂੰ ਦਿੱਲੀ 'ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਸ਼ਿਆਮ ਰੰਗੀਲਾ ਨੇ ਟਵੀਟ ਕੀਤਾ, 'ਅਰਵਿੰਦ ਕੇਜਰੀਵਾਲ ਜੀ ਨੂੰ ਮਿਲਣ ਦਾ ਮੌਕਾ ਮਿਲਿਆ।