ਬੰਗਲੁਰੂ: ਕਰਨਾਟਕ ਅਧਾਰਤ ਕਾਰਕੁਨਾਂ ਦੇ ਸਮੂਹ ਨੇ ਸੋਮਵਾਰ ਨੂੰ ਨਫ਼ਰਤੀ ਭਾਸ਼ਣ ਖਿਲਾਫ਼ ਮੁਹਿੰਮ ਛੇੜਦੇ ਹੋਏ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਅਨਿਲ ਵਿਜ ਨੇ ਜਲਵਾਯੂ ਕਾਰਕੁਨ ਦਿਸ਼ਾ ਰਵੀ ਵਿਰੁੱਧ ਕਥਿਤ “ਨਫ਼ਰਤ ਭਰੇ” ਟਵੀਟ ਕੀਤੇ ਸੀ।



ਦੱਸ ਦੇਈਏ ਕਿ ਬੰਗਲੁਰੂ ਦੀ 22 ਸਾਲਾ ਕਾਰਕੁਨ ਦਿਸ਼ਾ ਰਵੀ (Disha Ravi) ਨੂੰ ਸ਼ਨੀਵਾਰ ਨੂੰ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ (Toolkit) ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਸ਼ਿਕਾਇਤਕਰਤਾ ਨੇ ਨਿਊਜ਼ ਏਜੰਸੀ ANI ਨੂੰ ਦੱਸਿਆ ਕਿ,"ਅਸੀਂ ਇਹ ਸ਼ਿਕਾਇਤ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਖ਼ਿਲਾਫ਼ 21 ਸਾਲਾ ਜਲਵਾਯੂ ਕਾਰਕੁਨ ਤੇ ਫਰਾਈਡੇਜ਼ ਫੋਰ ਫਿਊਚਰ ਦੀ ਸਹਿ-ਸੰਸਥਾਪਕ ਦਿਸ਼ਾ ਰਵੀ ਦੀ ਹੱਤਿਆ ਦੀ ਖੁੱਲ੍ਹ ਕੇ ਮੰਗ ਕਰਨ ਲਈ ਦਾਇਰ ਕਰ ਰਹੇ ਹਾਂ। ਇਸ ਟਵੀਟ ਨੂੰ ਦੇਸ਼ ਭਰ ਦੇ ਮੀਡੀਆ ਹਾਊਸਾਂ ਨੇ ਵਿਆਪਕ ਰੂਪ ਤੋਂ ਕਵਰ ਕੀਤਾ ਹੈ।"