ਯੋਗਰਾਜ ਸਿੰਘ ਵਿਰੁੱਧ ਸ਼ਿਕਾਇਤ ਦਰਜ, ਕਿਸਾਨ ਅੰਦੋਲਨ 'ਚ ਕੀਤੀ ਸੀ ਟਿੱਪਣੀ
ਏਬੀਪੀ ਸਾਂਝਾ | 10 Dec 2020 02:51 PM (IST)
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਯੋਗਰਾਜ ਨੇ ਕਿਸਾਨ ਅੰਦੋਲਨ ਦੀ ਆੜ 'ਚ ਦਿੱਤੇ ਭਾਸ਼ਣ 'ਚ ਹਿੰਦੂ ਧਰਮ ਨੂੰ ਗ਼ੱਦਾਰਾਂ ਦਾ ਧਰਮ ਦੱਸਦੇ ਹੋਏ ਪੂਰੇ ਹਿੰਦੂ ਧਰਮ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਊਨਾ: ਕਿਸਾਨ ਅੰਦੋਲਨ ਵਿੱਚ ਕੁਝ ਟਿੱਪਣੀਆਂ ਨੂੰ ਲੈ ਕੇ ਅਦਾਕਾਰ ਯੋਗਰਾਜ ਸਿੰਘ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ ਹੈ। ਊਨਾ ਦੇ ਹਰੋਲੀ ਥਾਣੇ 'ਚ ਯੋਗਰਾਜ ਸਿੰਘ ਵਿਰੁੱਧ ਹਿੰਦੂ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਲਲੜੀ ਨਿਵਾਸੀ ਸੁਰਿੰਦਰ ਰਤਰਾ ਨੇ ਕਰਾਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਯੋਗਰਾਜ ਨੇ ਕਿਸਾਨ ਅੰਦੋਲਨ ਦੀ ਆੜ 'ਚ ਦਿੱਤੇ ਭਾਸ਼ਣ 'ਚ ਹਿੰਦੂ ਧਰਮ ਨੂੰ ਗ਼ੱਦਾਰਾਂ ਦਾ ਧਰਮ ਦੱਸਦੇ ਹੋਏ ਪੂਰੇ ਹਿੰਦੂ ਧਰਮ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਯੋਗਰਾਜ ਵਿਰੁੱਧ ਕਾਨੂੰਨ ਤਹਿਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੁਰਿੰਦਰ ਰਤਰਾ ਵੱਲੋਂ ਈਮੇਲ ਰਾਹੀਂ ਆਨਲਾਈਨ ਸ਼ਿਕਾਇਤ ਐਸਐਚਓ ਹਰੋਲੀ, ਐਸਪੀ ਊਨਾ ਤੇ ਡੀਆਈਜੀ ਸ਼ਿਮਲਾ ਕੋਲ ਕੀਤੀ ਗਈ ਹੈ। ਐਸਐਚਓ ਹਰੋਲੀ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਸ਼ਿਕਾਇਤ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਇਆ ਜਾ ਰਿਹਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904