ਪਟਨਾ: ਬਿਹਾਰ ਕਾਂਗਰਸ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਦੇ ਸੰਸਦ ਮੈਂਬਰ ਅਖਿਲੇਸ਼ ਸਿੰਘ ਨੇ ਸਰਜੀਕਲ ਸਟਰਾਈਕ ਨੂੰ ਚੋਣ ਨਾਲ ਜੋੜਦੇ ਹੋਏ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਸਰਜੀਕਲ ਸਟ੍ਰਾਈਕ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਜੀਕਲ ਸਟਰਾਈਕ ਦਾ ਪੈਟਰਨ ਬਣਦਾ ਹੈ।




ਅਖਿਲੇਸ਼ ਸਿੰਘ ਨੇ ਕਿਹਾ, 'ਮੋਦੀ ਜੀ ਦੀ ਸਰਕਾਰ ਵਿੱਚ ਜਦੋਂ ਵੀ ਕਿਸੇ ਵੱਡੇ ਸੂਬੇ ਵਿੱਚ ਚੋਣਾਂ ਹੁੰਦੀਆਂ ਹਨ, ਸਰਜੀਕਲ ਸਟਰਾਈਕ ਦਾ ਪੈਟਰਨ ਬਣਦਾ ਹੈ। ਹੁਣ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਸਰਜੀਕਲ ਸਟ੍ਰਾਈਕ ‘ਤੇ ਸਿਆਸਤ ਕੀਤੀ ਜਾਵੇਗੀ। ਕੱਲ੍ਹ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਚੋਣਾਂ ਹਨ।'


ਦੱਸ ਦਈਏ ਪਾਕਿਸਤਾਨ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਅੱਜ ਭਾਰਤੀ ਫੌਜ ਨੇ ਵੱਡੀ ਕਾਰਵਾਈ ਕੀਤੀ। ਫੌਜ ਨੇ ਪੀਓਕੇ ਵਿੱਚ ਹਮਲੇ ਕੀਤੇ ਤੇ ਕਈ ਅਤਿਵਾਦੀ ਨਿਸ਼ਾਨਿਆਂ ਨੂੰ ਨਸ਼ਟ ਕਰ ਦਿੱਤਾ। ਭਾਰਤੀ ਫੌਜ ਦੀ ਇਸ ਕਾਰਵਾਈ ਵਿੱਚ ਪਾਕਿਸਤਾਨੀ ਸੈਨਿਕਾਂ ਸਮੇਤ 20 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ। ਇਸ ਦੇ ਨਾਲ ਹੀ ਕਈਆਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਹਨ।