Lok Sabha Elections 2024: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਕਾਂਗਰਸ ਨੇ ਮੰਗਲਵਾਰ ਯਾਨੀਕਿ 30 ਅਪ੍ਰੈਲ ਨੂੰ ਇੱਕ ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ (Congress Candidate List)। ਉਮੀਦਵਾਰਾਂ ਦੀ ਇਸ ਸੂਚੀ ਵਿੱਚ ਕਈ ਵੱਡੇ ਨਾਮ ਸ਼ਾਮਲ ਹਨ। ਕਾਂਗਰਸ ਨੇ ਇਸ ਸੂਚੀ ਵਿੱਚ ਤਿੰਨ ਰਾਜਾਂ ਦੀਆਂ ਚਾਰ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ।


ਕਾਂਗਰਸ ਨੇ ਹਰਿਆਣਾ ਦੇ ਗੁਰੂਗ੍ਰਾਮ ਤੋਂ ਅਦਾਕਾਰ ਤੋਂ ਸਿਆਸਤਦਾਨ ਬਣੇ ਰਾਜ ਬੱਬਰ (Raj Babbar) ਨੂੰ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਸੀਟ 'ਤੇ ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ 'ਤੇ ਭਰੋਸਾ ਜਤਾਇਆ ਹੈ।


 






ਕਾਂਗਰਸ ਨੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਦੇ ਮੁਕਾਬਲੇ ਹਮੀਰਪੁਰ ਲੋਕ ਸਭਾ ਸੀਟ ਤੋਂ ਸਤਪਾਲ ਰਾਏਜ਼ਾਦਾ ਨੂੰ ਟਿਕਟ ਦਿੱਤੀ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਦੀ ਮੁੰਬਈ ਉੱਤਰੀ ਸੀਟ ਤੋਂ ਭੂਸ਼ਣ ਪਾਟਿਲ ਨੂੰ ਉਮੀਦਵਾਰ ਬਣਾਇਆ ਗਿਆ ਹੈ।


ਰਾਜ ਬੱਬਰ ਲਗਾਤਾਰ ਦੋ ਲੋਕ ਸਭਾ ਚੋਣਾਂ ਹਾਰ ਗਏ ਸਨ


ਯੂਪੀ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਰਾਜ ਬੱਬਰ ਨੇ ਪਿਛਲੀਆਂ ਦੋ ਲੋਕ ਸਭਾ ਚੋਣਾਂ ਯੂਪੀ ਦੀ ਫਤਿਹਪੁਰ ਸੀਕਰੀ ਸੀਟ ਤੋਂ ਲੜੀਆਂ ਸਨ। ਦੋਵੇਂ ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਜੇਕਰ ਆਨੰਦ ਸ਼ਰਮਾ ਦੀ ਗੱਲ ਕਰੀਏ ਤਾਂ ਉਹ ਕਾਂਗਰਸ ਲੀਡਰਸ਼ਿਪ ਖਿਲਾਫ ਬਿਗਲ ਵਜਾਉਣ ਵਾਲਿਆਂ 'ਚੋਂ ਇਕ ਰਹੇ ਹਨ।


ਕਾਂਗਰਸ ਦੇ ਇਨ੍ਹਾਂ ਬਾਗੀ ਆਗੂਆਂ ਨੂੰ ਜੀ-23 ਗਰੁੱਪ ਕਿਹਾ ਜਾਂਦਾ ਸੀ। ਹਾਲਾਂਕਿ, ਇਹ ਬਗਾਵਤ ਕੁਝ ਮਹੀਨਿਆਂ ਵਿੱਚ ਹੀ ਖਤਮ ਹੋ ਗਈ, ਪਰ ਗੁਲਾਮ ਨਬੀ ਆਜ਼ਾਦ ਅਤੇ ਕਪਿਲ ਸਿੱਬਲ ਵਰਗੇ ਨੇਤਾਵਾਂ ਨੇ ਕਾਂਗਰਸ ਛੱਡ ਕੇ ਇੱਕ ਵੱਖਰਾ ਰਾਹ ਅਪਣਾ ਲਿਆ।


ਇਨ੍ਹਾਂ ਚਾਰ ਸੀਟਾਂ 'ਤੇ ਕਦੋਂ ਹੋਵੇਗੀ ਵੋਟਿੰਗ?


ਹਰਿਆਣਾ ਦੀ ਗੁਰੂਗ੍ਰਾਮ ਲੋਕ ਸਭਾ ਸੀਟ 'ਤੇ ਛੇਵੇਂ ਪੜਾਅ ਯਾਨੀ 25 ਮਈ ਨੂੰ ਚੋਣਾਂ ਹੋਣੀਆਂ ਹਨ। ਹਿਮਾਚਲ ਦੀ ਕਾਂਗੜਾ ਅਤੇ ਹਮੀਰਪੁਰ ਸੀਟਾਂ 'ਤੇ ਸੱਤਵੇਂ ਪੜਾਅ ਯਾਨੀਕਿ 1 ਜੂਨ ਨੂੰ ਵੋਟਿੰਗ ਹੋਵੇਗੀ। ਮਹਾਰਾਸ਼ਟਰ ਦੀ ਉੱਤਰੀ ਮੁੰਬਈ ਸੀਟ 'ਤੇ ਪੰਜਵੇਂ ਪੜਾਅ ਯਾਨੀਕਿ 20 ਮਈ ਨੂੰ ਵੋਟਿੰਗ ਹੋਵੇਗੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।