ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ਸ਼ਨੀਵਾਰ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਝੂਠੀ ਛਵੀ ਲਈ ਉਨ੍ਹਾਂ ਦੀ ਸਰਕਾਰ ਦੇ ਕਿਸੇ ਵਿਭਾਗ ਦੇ ਮੰਤਰੀ ਕਿਸੇ ਵੀ ਵਿਸ਼ੇ 'ਤੇ ਬੋਲਣ ਲਈ ਮਜਬੂਰ ਹਨ।


ਰਾਹੁਲ ਗਾਂਧੀ ਨੇ ਟਵੀਟ ਕੀਤਾ, 'ਪ੍ਰਧਾਨ ਮੰਤਰੀ ਦੀ ਝੂਠੀ ਛਵੀ ਲਈ ਕਿਸੇ ਵੀ ਵਿਭਾਗ ਦਾ ਮੰਤਰੀ ਕਿਸੇ ਵੀ ਵਿਸ਼ੇ 'ਤੇ ਕੁਝ ਵੀ ਬੋਲਣ ਲਈ ਮਜਬੂਰ ਹੈ। 'ਇਸ ਤੋਂ ਪਹਿਲਾਂ ਕੋਰੋਨਾ ਸੰਕਟ ਨੂੰ ਲੈਕੇ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਪੱਤਰਕਾਰ ਸੰਮੇਲਨ 'ਚ ਦਾਅਵਾ ਕੀਤਾ ਸੀ ਕਿ ਟੀਕਾਕਰਨ ਦੀ ਜੋ ਗਤੀ ਅਜੇ ਚੱਲ ਰਹੀ ਹੈ ਉਹ ਜੇਕਰ ਇਸੇ ਤਰ੍ਹਾਂ ਚੱਲਦੀ ਰਹਾ ਤਾਂ ਉਸ ਨੂੰ ਪੂਰਾ ਹੋਣ 'ਚ ਤਿੰਨ ਸਾਲ ਲੱਗ ਜਾਣਗੇ।


 






ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਸੀ, 'ਸਰਕਾਰ ਤੇ ਪ੍ਰਧਾਨ ਮੰਤਰੀ ਨੂੰ ਅੱਜ ਤਕ ਕੋਰੋਨਾ ਸਮਝ ਹੀ ਨਹੀਂ ਆਇਆ। ਕੋਰੋਨਾ ਸਿਰਫ ਇਕ ਬਿਮਾਰੀ ਨਹੀਂ ਹੈ। ਕੋਰੋਨਾ ਇਕ ਬਦਲਦੀ ਹੋਈ ਬਿਮਾਰੀ ਹੈ। ਤੁਸੀਂ ਇਸ ਨੂੰ ਜਿੰਨ੍ਹਾਂ ਸਮਾਂ ਦਿਓਗੇ ਇਹ ਓਨੀ ਖਤਰਨਾਕ ਹੁੰਦੀ ਜਾਵੇਗੀ। ਦੂਜੀ ਲਹਿਰ ਲਈ ਪ੍ਰਧਾਨ ਮੰਤਰੀ ਜ਼ਿੰਮੇਵਾਰ ਹੈ, ਪ੍ਰਧਾਨ ਮੰਤਰੀ ਨੇ ਜੋ ਨੌਟੰਕੀ ਕੀਤੀ, ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਉਸ ਦਾ ਕਾਰਨ ਦੂਜੀ ਲਹਿਰ ਹੈ। ਜੇਕਰ ਵੈਕਸੀਨੇਸ਼ਨ ਇਸ ਤਰ੍ਹਾਂ ਨਾਲ ਚੱਲਦੀ ਗਈ ਤਾਂ ਮਈ 2024 'ਚ ਭਾਰਤ ਦੀ ਪੂਰੀ ਜਨਤੀ ਦਾ ਵੈਕਸੀਨੇਸ਼ਨ ਹੋਵੇਗਾ।'


ਰਾਹੁਲ ਗਾਂਧੀ 'ਤੇ ਪਲਟਵਾਰ ਕਰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਦੇ ਨਾਲ ਮਿਲ ਕੇ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ ਤੇ ਅਜਿਹੇ ਸਮੇਂ 'ਚ ਰਾਹੁਲ ਗਾਂਧੀ, ਸਰਕਾਰ ਵੱਲੋਂ ਕੀਤੇ ਗਏ ਯਤਨਾਂ ਲਈ ਨੌਟੰਕੀ ਸ਼ਬਦ ਦਾ ਇਸਤੇਮਾਲ ਕਰਦੇ ਹਨ।


ਉਨ੍ਹਾਂ ਕਿਹਾ ਸੀ ਇਹ ਦੇਸ਼ ਤੇ ਦੇਸ਼ ਦੀ ਜਨਤਾ ਦਾ ਅਪਮਾਨ ਹੈ। ਅਜਿਹੇ ਸ਼ਬਦਾਂ ਦਾ ਇਸਤੇਮਾਲ ਅਸੀਂ ਨਹੀਂ ਕਰਾਂਗੇ ਕਿਉਂਕਿ ਉਨ੍ਹਾਂ ਦੀ ਨੌਟੰਕੀ ਦੇਸ਼ ਦੀ ਜਨਤਾ ਨੇ ਕਦੋਂ ਦੀ ਬੰਦ ਕਰ ਦਿੱਤੀ ਹੈ।