ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਲਗਾਤਾਰ ਵਧਦੇ ਮਾਮਲਿਆਂ ਦੇ ਵਿਚ ਇਕ ਪਾਸੇ ਜਿੱਥੇ ਸਥਿਤੀ ਬੇਹੱਦ ਭਿਆਨਕ ਹੈ ਦੂਜੇ ਪਾਸੇ ਵਿਦੇਸ਼ਾਂ ਤੋਂ ਲਗਾਤਾਰ ਸਹਾਇਤਾ ਮਿਲ ਰਹੀ ਹੈ। ਉੱਥੋਂ ਮੈਡੀਕਲ ਨਾਲ ਸਬੰਧਤ ਚੀਜ਼ਾਂ ਭੇਜੀਆਂ ਜਾ ਰਹੀਆਂ ਹਨ। ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੋਂ ਵਿਦੇਸ਼ਾਂ ਤੋਂ ਮਿਲ ਰਹੀ ਸਹਾਇਤਾ ਨੂੰ ਲੈਕੇ ਸਵਾਲ ਪੁੱਛਦਿਆਂ ਕਿਹਾ ਕਿ ਆਖਿਰ ਇਸ ਤੋਂ ਫਾਇਦਾ ਕੌਣ ਲੈ ਰਿਹਾ ਹੈ?
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕੇਂਦਰ ਸਰਕਾਰ ਤੋਂ ਪੰਜ ਸਵਾਲ ਪੁੱਛੇ ਹਨ। ਉਨ੍ਹਾਂ ਟਵੀਟ ਕਰਕੇ ਕਿਹਾ:
1. ਵਿਦੇਸ਼ੀ ਕੋਵਿਡ ਸਹਾਇਤਾ ਨੂੰ ਲੈਕੇ ਸਵਾਲ- ਭਾਰਤ ਨੇ ਵਿਦੇਸ਼ ਤੋਂ ਕਿੰਨੀ ਸਹਾਇਤਾ ਲਈ ਹੈ?
2. ਜੋ ਸਹਾਇਤਾ ਮਿਲੀ ਉਹ ਕਿੱਥੇ ਹੈ?
3. ਇਸ ਦਾ ਫਾਇਦਾ ਕੌਣ ਚੁੱਕ ਰਿਹਾ ਹੈ?
4. ਕਿਸ ਤਰ੍ਹਾਂ ਸੂਬਿਆਂ 'ਚ ਇਸ ਦਾ ਬਟਵਾਰਾ ਕੀਤਾ ਗਿਆ?
5. ਇਸ 'ਚ ਪਾਰਦਰਸ਼ਤਾ ਕਿਉਂ ਨਹੀਂ ਹੈ?
ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਗੰਭੀਰ ਸਥਿਤੀ ਨੂੰ ਲੈਕੇ ਬੁੱਧਵਾਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਇਲਜ਼ਾਮ ਲਾਇਆ ਕਿ ਲੋਕਾਂ ਨੂੰ ਟੀਕਾ ਤੇ ਰੋਜ਼ਗਾਰ ਉਪਲਬਧ ਕਰਾਉਣ 'ਚ ਮੋਦੀ ਸਰਕਾਰ ਨਾਕਾਮ ਰਹੀ ਹੈ। ਉਨ੍ਹਾਂ ਟਵੀਟ ਕੀਤਾ, 'ਨਾ ਵੈਕਸੀਨ, ਨਾ ਰੋਜ਼ਗਾਰ, ਜਨਤਾ ਸਹੇ ਕੋਰੋਨਾ ਦੀ ਮਾਰ, ਬਿਲਕੁਲ ਫੇਲ੍ਹ ਮੋਦੀ ਸਰਕਾਰ!'
ਜ਼ਿਕਰਯੋਗ ਹੈ ਕਿ ਦੇਸ਼ 'ਚ ਇਕ ਦਿਨ ਚ ਕੋਵਿਡ-19 ਨਾਲ ਰਿਕਾਰਡ 3,780 ਲੋਕਾਂ ਦੀ ਮੌਤ ਤੋਂ ਬਾਅਦ ਇਸ ਬਿਮਾਰੀ ਨਾਲ ਜਾਨ ਗਵਾਉਣ ਵਾਲਿਆਂ ਦੀ ਸੰਖਿਆਂ ਵਧ ਕੇ 2,26,188 ਹੋ ਗਈ ਹੈ। ਜਦਕਿ ਇਕ ਦਿਨ 'ਚ ਇਨਫੈਕਸ਼ਨ ਦੇ 3,82, 315 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: Punjab Haryana High Court: ਹਾਈਕੋਰਟ ਵੱਲੋਂ ਮਰੀਜ਼ਾਂ ਨੂੰ ਘਰਾਂ ‘ਚ ਆਕਸੀਜ਼ਨ ਉਪਲੱਬਧ ਕਰਾਉਣ ਦੇ ਹੁਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin